ਰਾਜਸਥਾਨ ਨੂੰ ਨਸ਼ਾ ਮੁਕਤ ਤੇ ਲਾਵਾਰਸ ਪਸ਼ੂਆਂ ਦੀ ਸੰਭਾਲ ਹੋਵੇ : ਵਿਧਾਇਕ ਰਾਜ ਕੁਮਾਰ ਗੌੜ
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਵੱਲੋਂ ਰਾਜਸਥਾਨ ਵਿੱਚ ਜੰਗੀ ਪੱਧਰ ਤੇ ਮਹਾਂ ਸਫ਼ਾਈ ਮੁਹਿੰਮ ਚੱਲ ਰਹੀ ਹੈ | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਭੂਮੀ ਸ੍ਰੀ ਗੰਗਾਨਗਰ ਵਿੱਚ ਜੰਗੀ ਪੱਧਰ ਤੇ ਸਫ਼ਾਈ ਚੱਲ ਰਹੀ ਹੈ | ਸ੍ਰੀ ਗੰਗਾਨਗਰ ਦੇ ਵਿਧਾਇਕ ਰਾਜ ਕੁਮਾਰ ਗੌੜ ਨੇ ਇਸ ਸਫ਼ਾਈ ਮੁਹਿੰਮ ਲਈ ਪੂਜਨੀਕ ਪਿਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ 2013 ਵਿੱਚ ਵੀ ਪ੍ਰੇਮੀਆਂ ਵੱਲੋਂ ਰਾਜਸਥਾਨ ਨੂੰ ਇਸੇ ਤਰ੍ਹਾਂ ਹੀ ਚਮਕਾਇਆ ਸੀ |
ਉਨ੍ਹਾਂ ਇਹ ਵੀ ਕਿਹਾ ਕਿ ਅੱਜ ਰਾਜਸਥਾਨ ਨੂੰ ਸਫ਼ਾਈ ਦੇ ਨਾਲ ਨਾਲ ਨਸ਼ਾ ਮੁਕਤ ਕਰਨ ਦੀ ਵੀ ਲੋੜ ਹੈ, ਇਸ ਸਬੰਧੀ ਵੀ ਡੇਰਾ ਸੱਚਾ ਸੌਦਾ ਨੂੰ ਮੁਹਿੰਮ ਚਲਾਉਣ ਦੀ ਲੋੜ ਹੈ | ਇਸ ਤੋਂ ਇਲਾਵਾ ਲਾਵਾਰਸ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੋਣਾ ਵੀ ਜ਼ਰੂਰੀ ਹੈ ਜਿਸ ਕਾਰਨ ਇੱਥੇ ਹਾਦਸੇ ਵਾਪਰ ਰਹੇ ਹਨ|
ਵਿਧਾਇਕ ਦੇ ਸਵਾਲ ਤੇ ਪੂਜ਼ਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਲਾਵਾਰਸ ਪਸ਼ੂਆਂ ਨੂੰ ਸਾਂਭਣ ਲਈ ਤਿਆਰ ਹੈ ਪਰ ਇਨ੍ਹਾਂ ਦੀ ਸੰਭਾਲ ਲਈ ਜਗ੍ਹਾ ਚਾਹੀਦੀ ਹੈ ਜੇਕਰ ਸਰਕਾਰ ਇਹ ਮੁਹੱਈਆ ਕਰਵਾਉਂਦੀ ਹੈ ਤਾਂ ਡੇਰਾ ਸੱਚਾ ਸੌਦਾ ਇਨ੍ਹਾਂ ਲਾਵਾਰਸ ਪਸ਼ੂਆਂ ਦੇ ਚਾਰੇ, ਪਾਣੀ ਅਤੇ ਛਾਂ ਆਦਿ ਦਾ ਪ੍ਰਬੰਧ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ |