‘ਬਜ਼ੁਰਗਾਂ ਨੂੰ ਖਵਾਏ ਫਲ ਤੇ ਦੁੱਖ ਦਰਦ ਵੀ ਵੰਡਾਇਆ’
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 151 ਮਾਨਵਤਾ ਭਲਾਈ ਦੇ ਕਾਰਜਾਂ (Welfare Work) ਤਹਿਤ ਬੀਤੇ ਦਿਨੀਂ ਸਾਧ-ਸੰਗਤ ਨੂੰ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਨਾਲ ਕੁਝ ਪਲ ਗੁਜਾਰਨ ਤੇ ਉਨ੍ਹਾਂ ਦੀ ਦੇਖ ਭਾਲ ਕਰਨ ਲਈ ਸਾਧ-ਸੰਗਤ ਲਈ ਇੱਕ ਹੋਰ ਮਾਨਵਤਾ ਭਲਾਈ ਦਾ ਕੰਮ ਜੋੜਿਆ ਸੀ ਮਾਨਵਤਾ ਭਲਾਈ ਦੀ ਇਸੇ ਲੜੀ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਆਈ ਟੀ ਵਿੰਗ ਦੀਆਂ ਸੇਵਾਦਾਰ ਭੈਣਾਂ ਨੇ ਬਿਰਧ ਆਸ਼ਰਮ ਜਾ ਕੇ ਕੁਝ ਪਲ ਬਤੀਤ ਕੀਤੇ ਤੇ ਬਜ਼ੁਰਗਾਂ ਨੂੰ ਫਲ ਵੀ ਖਵਾਏ ਤੇ ਉਨ੍ਹਾਂ ਦੀ ਦੇਖ ਭਾਲ ਕੀਤੀ। ਇਨ੍ਹਾਂ ਸੇਵਾਦਾਰਾਂ ਨੇ ਬਿਰਧ ਆਸ਼ਰਮ ’ਚ ਰਹਿ ਰਹੇ ਇਨ੍ਹਾਂ ਬਜ਼ੁਰਗਾਂ ਨਾਲ ਦੁੱਖ ਦਰਦ ਵੀ ਵੰਡਾਇਆ।
ਇਸ ਮੌਕੇ ਬਿਰਧ ਆਸ਼ਰਮ ’ਚ 30 ਦੇ ਲਗਭਗ ਬਜ਼ੁਰਗ ਮੌਜ਼ੂਦ ਸਨ, ਜਿਨ੍ਹਾਂ ਦੀ ਅਮਨ ਇੰਸਾਂ, ਸੁਖਪਾਲ ਕੌਰ ਇੰਸਾਂ, ਬਲਵੰਤ ਇੰਸਾਂ, ਨਵਦੀਪ ਕੌਰ ਇੰਸਾਂ, ਸੁਹਰਾਬ ਇੰਸਾਂ ਅਤੇ ਸੀਆਂ ਇੰਸਾਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ। ਇਸ ਮੌਕੇ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗ ਦਿਨੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਲੜਕੀਆਂ ਬਿਰਧ ਆਸ਼ਰਮ ’ਚ ਆਈਆਂ ਸਨ ਉਨ੍ਹਾਂ ਨੇ ਸਾਨੂੰ ਫਲ ਫਰੂਟ ਬੜੇ ਹੀ ਸਤਿਕਾਰ ਨਾਲ ਖਵਾਇਆ ਅਤੇ ਸਾਡੇ ਨਾਲ ਗੱਲਬਾਤ ਵੀ ਕੀਤੀ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖ ਕੇੇ ਬੜਾ ਚੰਗਾ ਲੱਗਿਆ।
ਇਨ੍ਹਾਂ ਲੋਕਾਂ ਨੇ ਬਜ਼ੁਰਗਾਂ ਨਾਲ ਵੱਖਰਾ ਹੀ ਸਮਾਂ ਬਤੀਤ ਕੀਤਾ: ਸਰਬਜੀਤ ਸਿੰਘ ਦਰਦੀ
ਇਸ ਮੌਕੇ ਬਿਰਧ ਅਸ਼ਰਮ ਦੇ ਪ੍ਰਬੰਧਕ ਸਰਬਜੀਤ ਸਿੰਘ ਦਰਦੀ ਨੇ ਕਿਹਾ ਕਿ ਵੈਸੇ ਤਾਂ ਕਈ ਲੋਕ ਕਈ ਸੰਸਥਾਵਾਂ ਇਨ੍ਹਾਂ ਬਜ਼ੁਰਗਾਂ ਨੂੰ ਰਿਫਰੈਸਮੈਂਟ ਦੇਣ ਲਈ ਆਉਂਦੀਆਂ ਹਨ ਪਰ ਡੇਰਾ ਸੱਚਾ ਸੌਦਾ ਦੀਆਂ ਇਹ ਸੇਵਾਦਾਰ ਇਨ੍ਹਾਂ ਬਜ਼ੁਰਗਾਂ ਲਈ ਫਲ ਫਰੂਟ ਲੈ ਕੇ ਆਈਆਂ ਉਨ੍ਹਾਂ ਨੇ ਇਨ੍ਹਾਂ ਬਜ਼ੁਰਗਾਂ ਨੂੰ ਬੜੇ ਪਿਆਰ ਨਾਲ ਫਰੂਟ ਖਵਾਇਆ ਤੇ ਇਨ੍ਹਾਂ ਨਾਲ ਕੁਝ ਸਮਾਂ ਵੀ ਬਤੀਤ ਕੀਤਾ ਅਤੇ ਇਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਕੀਤੀ ਅਤੇ ਦੁੱਖ ਦਰਦ ਵੀ ਵੰਡਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ