ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News ਸੱਚਾ ਬਲੀਦਾਨ

    ਸੱਚਾ ਬਲੀਦਾਨ

    National Doctor's Day

    ਇੱਕ ਵਾਰ ਮਾਰਸੇਲਸ ਸ਼ਹਿਰ ’ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ। ਰੋਗ ਦੇ ਕਾਰਨਾਂ ਦੀ ਖੋਜ ਕਰਨ ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ। ਇੱਕ ਡਾਕਟਰ ਨੇ ਆਖਿਆ, ‘‘ਜਦੋਂ ਤੱਕ ਸਾਡੇ ’ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸ ਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਕਠਿਨਾਈ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ।

    ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ। ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ। ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜਾਂ ਨੂੰ ਲਿਖ ਕੇ ਸਿਰਕੇ ’ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ। ਕੀਟਾਣੂ ਉਸ ਦੇ ਸਰੀਰ ’ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ। ਅੰਤ ’ਚ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here