ਢੋਲ ਦੀ ਥਾਪ ’ਤੇ ਭੰਗੜੇ ਪਾਉਂਦੀ ਤੇ ਜਾਗੋ ਕੱਢਦੀ ਭੰਡਾਰੇ ’ਚ ਪੁੱਜੀ ਸੰਗਤ

Jago

ਸਰਸਾ (ਸੁਖਜੀਤ ਮਾਨ)। 65 ਸਾਲ ਦੇ ਬਜ਼ੁਰਗ ਤੇ 18 ਸਾਲ ਦੇ ਗੱਭਰੂ ਇਕੱਠੇ ਨੱਚ ਰਹੇ ਸਨ। ਧੀਆਂ-ਪੋਤੀਆਂ ਦੇ ਸਿਰਾਂ ’ਤੇ ਜਾਗੋ (Jago) ਤੇ ਮਾਵਾਂ-ਦਾਦੀਆਂ ਬੋਲੀਆਂ ਪਾ ਰਹੀਆਂ ਸਨ। ਹਰ ਕੋਈ ਵੱਖਰੇ ਹੀ ਰੰਗ ’ਚ ਰੰਗਿਆ ਤੇ ਖੁਸ਼ੀਆਂ ’ਚ ਖੁਭਿਆ ਹੋਇਆ ਮਸਤ ਚਾਲ ਚੱਲਦਾ ਪੰਡਾਲ ਵੱਲ ਆ ਰਿਹਾ ਸੀ। ਇਹ ਦਿਲਖਿੱਚਵਾਂ ਨਜ਼ਾਰਾ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਚ ਅੱਜ ਮਨਾਏ ਗਏ ਪਵਿੱਤਰ ਐਮਐਸਜੀ ਭੰਡਾਰੇ ’ਚ ਪੁੱਜੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਸੀ ਜੋ ਨੱਚਦੀ-ਗਾਉਂਦੀ ਹੋਈ ਪੰਡਾਲ ਵੱਲ ਵਧ ਰਹੀ ਸੀ।

Jago

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਮਨਾਏ ਗਏ ‘ਐਮਐਸਜੀ ਭੰਡਾਰੇ’ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਪੁੱਜੀ। ਪਵਿੱਤਰ ਭੰਡਾਰੇ ਲਈ ਸਾਧ-ਸੰਗਤ ’ਚ ਐਨਾ ਚਾਅ ਸੀ ਕਿ ਵੱਡੀ ਗਿਣਤੀ ’ਚ ਸੰਗਤ ਕੱਲ੍ਹ ਰਾਤ ਹੀ ਸ਼ਾਹ ਸਤਿਨਾਮ ਜੀ ਧਾਮ ਸਰਸਾ ਪੁੱਜ ਗਈ ਸੀ। ਅੱਜ ਸਵੇਰ ਹੁੰਦਿਆਂ ਹੀ ਸਰਸਾ ਵੱਲ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਵਾਹਨਾਂ ਨੂੰ ਰੰਗ-ਬਿਰੰਗੇ ਰੀਬਨਾਂ ਅਤੇ ਗੁਬਾਰਿਆਂ ਨਾਲ ਸਜਾਇਆ ਹੋਇਆ ਸੀ।

ਟ੍ਰੈਫਿਕ ਪੰਡਾਲ ’ਚੋਂ ਹਰ ਉਮਰ ਵਰਗ ਦੇ ਸ਼ਰਧਾਲੂ ਬੱਚੇ, ਬੁੱਢੇ ਤੇ ਜਵਾਨ ਨੱਚਦੇ-ਗਾਉਂਦੇ ਤੇ ਮਹਿਲਾ ਸ਼ਰਧਾਲੂ ਜਾਗੋ ਕੱਢਦੀਆਂ ਤੇ ਬੋਲੀਆਂ ਪਾਉਂਦੀਆਂ ਹੋਈਆਂ ਪੰਡਾਲ ’ਚ ਪੁੱਜੀਆਂ। ਇਸ ਪਵਿੱਤਰ ਭੰਡਾਰੇ ’ਚ ਸ਼ਿਰਕਤ ਕਰਨ ਲਈ ਜੋ ਸਾਧ-ਸੰਗਤ ਕੱਲ੍ਹ ਹੀ ਪੁੱਜ ਗਈ ਸੀ ਉਸ ਵੱਲੋਂ ਰਾਤ ਤੋਂ ਹੀ ਭੰਡਾਰੇ ਦੀਆਂ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਰਾਤ ਜਿਉਂ ਹੀ 12:00 ਵਜੇ ਦਾ ਸਮਾਂ ਹੋਇਆ ਤਾਂ ਪੰਡਾਲ ’ਚ ਮੌਜੂਦ ਸਾਧ-ਸੰਗਤ ਨੱਚ ਉੱਠੀ ਤੇ ਸਭ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਭੰਡਾਰੇ ’ਚ ਸ਼ਿਰਕਤ ਕਰਕੇ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨਾਂ ਨਾਲ ਨਿਹਾਲ ਹੋਈ ਤੇ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਵਾਪਸ ਘਰਾਂ ਨੂੰ ਪਰਤੀ।

Jago

ਐੱਮਐੱਸਜੀ ਦੇ ਨਾਂਅ ਦੀ ਸਜਾਈ ਮਹਿੰਦੀ

ਸਾਧ-ਸੰਗਤ ਲਈ ਆਪਣੇ ਸਤਿਗੁਰੂ-ਮੁਰਸ਼ਿਦ ਦਾ ਪਵਿੱਤਰ ਅਵਤਾਰ ਦਿਵਸ ਹੀ ਸਾਰੇ ਤਿੱਥ-ਤਿਉਹਾਰਾਂ ਦੇ ਬਰਾਬਰ ਹੁੰਦਾ ਹੈ। ਇਸ ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਅੱਜ ਮਹਿਲਾ ਸ਼ਰਧਾਲੂਆਂ ਨੇ ਹੱਥਾਂ ’ਤੇ ਮਹਿੰਦੀ ਨਾਲ ‘ਐਮਐਸਜੀ’ ਲਿਖਿਆ। ਮਹਿਲਾ ਸ਼ਰਧਾਲੂਆਂ ਨੇ ਆਖਿਆ ਕਿ ਮਹਿੰਦੀ ਚਾਵਾਂ ਨਾਲ ਲਾਈ ਜਾਂਦੀ ਹੈ ਤੇ ਅੱਜ ਦੇ ਇਸ ਪਵਿੱਤਰ ਦਿਵਸ ’ਤੇ ਚਾਵਾਂ ਨਾਲ ਮਹਿੰਦੀ ਲਾ ਕੇ ‘ਐਮਐਸਜੀ’ ਲਿਖਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।