ਸਰਸਾ। ਬੁੱਧਵਾਰ 25 ਜਨਵਰੀ ਦਾ ਦਿਨ… ਡੇਰਾ ਸੱਚਾ ਸੌਦਾ ’ਚ ਚਾਰੇ ਪਾਸੇ ਖੁਸ਼ੀਆਂ ਦਾ ਆਲਮ, ਇੱਥੇ ਆਉਣ ਵਾਲਾ ਹਰ ਕੋਈ ਆਪਣੀ ਮਸਤੀ ’ਚ ਚੂਰ ਸੀ ਅਤੇ ਹੋਵੇ ਵੀ ਕਿਉ੍ਂ ਨਾ ਕਿਉਂਕਿ ਕਰੋ਼ਡ਼ਾਂ ਦੀ ਗਿਣਤੀ ’ਚ ਮੌਜ਼ੂਦ ਸਾਧ-ਸੰਗਤ ਦੇ ਚਿਹਰੇ ’ਤੇ ਬਰਸ ਰਿਹਾ ਰੂਹਾਨੀ ਨੂਰ ਸੀ। ਮੌਕਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ’ਤੇ ਹੋਏ ਪਵਿੱਤਰ ਭੰਡਾਰੇ। ਦਾ। ਦੇਸ਼ ਵਿਦੇਸ਼ ਤੋਂ ਆਈ ਸਾਧ-ਸੰਗਤ ਝੂਮਦੇ ਨੱਚਦੇ ਸੱਚੇ ਦਾਤਾ ਸਤਿਗੁਰੂ ਜੀ ਨੂੰ ਸਜਦਾ ਕਰਨ ਲਈ ਪਹੁੰਚੀ।
ਢੋਲ ਨਗਾਡ਼ਿਆਂ ਦੀ ਥਾਪ ’ਤੇ ਸਾਧ-ਸੰਗਤ ਇਸ ਤਰ੍ਹਾਂ ਥਿਰਕਤੇ ਹੋਏ ਅੱਗੇ ਵਧ ਰਹੀ ਸੀ ਜਿਵੇਂ ਉਨ੍ਹਾਂ ਨੂੰ ਸਰਦੀ ਹੋਣ ਦਾ ਕੋਈ ਆਭਾਸ ਹੀ ਨਾ ਹੋਵੇ। ਆਪਣੇ ਗੁਰੂ ਦੇ ਇਸ਼ਕ ਦੇ ਨਸ਼ੇ ‘ਚ ਚੂਰ ਸਾਧ ਸੰਗਤ ਦੇ ਉਤਸ਼ਾਹ ਨੂੰ ਦੇਖ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਹਿਰ ਦੀਆਂ ਸੜਕਾਂ ‘ਤੇ ਮੌਜੂਦ ਲੋਕ ਵੀ ਸਾਧ ਸੰਗਤ ਨੂੰ ਜਗਿਆਸੂ ਮਨ ਨਾਲ ਟਕਟਕੀ ਲਗਾ ਕੇ ਨਿਹਾਰ ਰਹੇ ਸਨ। ਦੂਜੇ ਪਾਸੇ ਆਪਣੇ ਵਾਹਨਾਂ ਰਾਹੀਂ ਪੁੱਜੇ ਸੇਵਾਦਾਰਾਂ ਨੇ ਵੀ ਆਪਣੇ ਵਾਹਨਾਂ ਨੂੰ ਸਜਾਇਆ ਹੋਇਆ ਸੀ। ਸ਼ਾਹ ਸਤਿਨਾਮ ਜੀ ਧਾਮ ਦਾ ਨਜ਼ਾਰਾ ਤਾਂ ਹਰ ਕਿਸੇ ਦੇ ਮਨ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ। ਪੂਜਨੀਕ ਗੁਰੂ ਜੀ ਦੇ ਸਟੇਜ ‘ਤੇ ਬਿਰਾਜਮਾਨ ਹੁੰਦੇ ਹੀ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਏ।