25 ਜਨਵਰੀ ਨੂੰ ਦਿਲਜੋੜ ਮਾਲਾ ਪਾ ਕੇ ਬੱਝਣਗੇ ਵਿਆਹ ਬੰਧਨ ‘ਚ
ਕੋਟਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਕੋਟਾ ਜ਼ਿਲ੍ਹੇ ਦੇ ਇਟਾਵਾ ਪਿੰਡ ਦੇ ਇੰਦਰਜੀਤ ਸਿੰਘ ਨੇ ਆਪਣੀ ਹੋਣ ਵਾਲੀ ਦੁਲਹਨ ਡਾ. ਮਾਧਵੀ ਬੋਰਸੇ ਦੇ ਨਾਲ ਹਰਿਆਣਾ ਦੇ ਮਾਲੇਸਰ ‘ਚ ਹੋਏ ਸਫਾਈ ਮਹਾਂ ਅਭਿਆਨ ‘ਚ ਪਹੁੰਚ ਕੇ ਸਫਾਈ ਅਭਿਆਨ ‘ਚ ਆਪਣੀ ਆਹੂਤੀ ਪਾ ਕੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ।
ਇੰਦਰਜੀਤ ਸਿੰਘ ਨੇ ਦੱਸਿਆ ਕਿ 22 ਜਨਵਰੀ ਨੂੰ ਡਾਕਟਰ ਮਾਧਵੀ ਨਾਲ ਮੇਰੇ ਵਿਆਹ ਦੀ ਗੱਲਬਾਤ ਤੈਅ ਹੋਈ ਅਤੇ ਅੰਗੂਠੀ ਪਹਿਨਾਉਣ ਦੀ ਰਸਮ ਪੂਰੀ ਹੋਈ। ਜਿਵੇਂ ਹੀ ਉਨਾਂ ਨੂੰ ਸਫਾਈ ਅਭਿਆਨ ਸਬੰਧੀ ਪਤਾ ਚੱਲਿਆ ਤਾਂ ਉਸ ਨੇ ਡਾ. ਮਾਧਵੀ ਨਾਲ ਗੱਲ ਕੀਤੀ ਕਿ ਵਿਆਹ ਬੰਧਨ ’ਚ ਬੱਝਣ ਤੋਂ ਪਹਿਲਾਂ ਸਫਾਈ ਮਹਾਂ ਅਭਿਆਨ ’ਚ ਸੇਵਾ ਕਰਨ ਲਈ ਚੱਲ ਪਏ।
ਇਹ ਵੀ ਪੜ੍ਹੋ : ਵਿਦੇਸ਼ਾਂ ਦੀ ਕਰਦੇ ਹਾਂ ਵਡਿਆਈ, ਕਿਉਂ ਨਾ ਆਪਣੇ ਦੇਸ਼ ’ਚ ਵੀ ਹੋਵੇ ਸਫ਼ਾਈ
ਸਫ਼ਾਈ ਮਹਾਂ ਅਭਿਆਨ ’ਚ ਪੁੱਜੇ ਪਤਵੰਤੇ ਸਾਧ-ਸੰਗਤ ਦੇ ਜਜ਼ਬੇ ਤੋਂ ਹੋਏ ਪ੍ਰਭਾਵਿਤ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਰੇ ਹਰਿਆਣਾ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ (Clean Campaign) ’ਚ ਜਿੱਥੇ ਸਾਧ ਸੰਗਤ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਹੀ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਪਤਵੰਤਿਆਂ ਨੇ ਪੁੱਜ ਕੇ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਸਰਸਾ ਦੇ ਸ਼ਹੀਦ ਭਗਤ ਸਿੰਘ ਚੌਂਕ ’ਚ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਮੌਕੇ ਆੜ੍ਹਤੀਆ ਐਸੋਸੀਏਸ਼ਨ ਹਰਿਆਣਾ ਦੇ ਵਾਈਸ ਪ੍ਰਧਾਨ ਪ੍ਰੇਮ ਬਜ਼ਾਜ, ਸਰਸਾ ਅਨਾਜ ਮੰਡੀ ਦੇ ਮੁੱਖ ਸਕੱਤਰ ਦੀਪਕ ਮਿੱਤਲ ਅਤੇ ਕੈਸ਼ੀਅਰ ਕੁਨਾਲ ਜੈਨ, ਸਵਰਨਕਾਰ ਸੰਘ ਸਰਸਾ ਦੇ ਪ੍ਰਧਾਨ ਲੀਲਾਧਰ ਸੋਨੀ ਸਾਧ ਸੰਗਤ ਦੇ ਜ਼ਜ਼ਬੇ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਏ।
ਪਤਵੰਤਿਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਧ-ਸੰਗਤ ਦੀ ਇਸ ਮੁਹਿੰਮ ਨੂੰ ਦੇਖਦਿਆਂ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਵਿਦੇਸ਼ਾਂ ’ਚ ਰੱਖੀ ਜਾਂਦੀ ਸਫ਼ਾਈ ਤੋਂ ਪ੍ਰਭਾਵਿਤ ਹੁੰਦੇ ਹਾਂ ਤੇ ਉੱਥੇ ਜਾ ਕੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਫਰਜ਼ ਬਣਦਾ ਹੈ ਕਿ ਆਪਣੇ ਦੇਸ਼ ’ਚ ਵੀ ਸਾਫ਼-ਸਫ਼ਾਈ ਰੱਖੀ ਜਾਵੇ।
ਸਫ਼ਾਈ ਮਹਾਂ ਅਭਿਆਨ ਦਾ ਕੰਮ ਬਹੁਤ ਹੀ ਸ਼ਲਾਘਾਯੋਗ : ਸਫ਼ਾਈ ਮਹਾਂ ਅਭਿਆਨ ਦਾ ਕੰਮ ਬਹੁਤ ਹੀ ਸ਼ਲਾਘਾਯੋਗ
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਆੜ੍ਹਤੀਆ ਐਸੋ. ਦੇ ਵਾਈਸ ਪ੍ਰਧਾਨ ਪ੍ਰੇਮ ਬਜ਼ਾਜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਹੋਰ ਭਲਾਈ ਕਾਰਜ਼ਾਂ ਦੇ ਨਾਲ-ਨਾਲ ਸਫ਼ਾਈ ਮਹਾਂ ਅਭਿਆਨ (Clean Campaign) ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ ਡੇਰਾ ਸੱਚਾ ਸੌਦਾ ਲੋੜਵੰਦ ਮਰੀਜ਼ਾਂ ਦੀ ਮੱਦਦ ਲਈ ਖੂਨਦਾਨ ਆਦਿ ਸਮੇਤ ਹੋਰ ਵੀ ਅਨੇਕਾਂ ਭਲਾਈ ਕਾਰਜ਼ ਕਰਦਾ ਹੈ ਤੇ ਅੱਜ ਦੇ ਸਫ਼ਾਈ ਅਭਿਆਨ ਤੋਂ ਸਥਾਨਕ ਵਾਸੀਆਂ ਨੂੰ ਪ੍ਰੇਰਿਤ ਹੋ ਕੇ ਖੁਦ ਰੋਜ਼ਾਨਾ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।
ਸਰਸਾ ਅਨਾਜ ਮੰਡੀ ਦੇ ਮੁੱਖ ਸਕੱਤਰ ਦੀਪਕ ਮਿੱਤਲ ਦਾ ਕਹਿਣਾ ਹੈ ਕਿ ਅੱਜ ਜੋ ਸੇਵਾਦਾਰਾਂ ਵੱਲੋਂ ਸਰਸਾ ਸ਼ਹਿਰ ’ਚ ਸਫ਼ਾਈ ਮੁਹਿੰਮ ਚਲਾਈ ਗਈ ਇਹ ਮੁਹਿੰਮ ਇੱਕ ਸੰਦੇਸ਼ ਹੈ ਕਿ ਅਸੀਂ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਸੜਕਾਂ ’ਤੇ ਕੂੜਾ ਨਾ ਸੁੱਟੀਏ। ਉਨ੍ਹਾਂ ਕਿਹਾ ਕਿ ਕੁੱਝ ਲੋਕ ਵਿਦੇਸ਼ ’ਚ ਜਾ ਕੇ ਉੱਥੋਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਦੇ ਹਨ ਪਰ ਆਪਣੇ ਹੀ ਦੇਸ਼ ’ਚ ਇਸ ਗੱਲ ਨੂੰ ਤਵੱਜੋ ਨਹੀਂ ਦਿੰਦੇ। ਜਦੋਂਕਿ ਚਾਹੀਦਾ ਇਹ ਹੈ ਕਿ ਸਾਨੂੰ ਆਪਣੇ ਮੁਲਕ ’ਚ ਵੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਧਾਈ ਦੀ ਪਾਤਰ : ਲੀਲਾਧਰ ਸੋਨੀ
ਸਰਸਾ ਅਨਾਜ ਮੰਡੀ ਦੇ ਕੈਸ਼ੀਅਰ ਕੁਨਾਲ ਜੈਨ ਦਾ ਕਹਿਣਾ ਹੈ ਕਿ ਸਫ਼ਾਈ ਦਾ ਸਾਡੀ ਜ਼ਿੰਦਗੀ ’ਚ ਬਹੁਤ ਮਹੱਤਵ ਹੈ ਜੇਕਰ ਸਾਡਾ ਆਲਾ ਦੁਆਲਾ ਸਾਫ਼ ਹੋਵੇਗਾ ਤਾਂ ਸਾਨੂੰ ਬਿਮਾਰੀਆਂ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਜੋ ਸਫ਼ਾਈ ਮਹਾਂ ਅਭਿਆਨ ਹੋਇਆ ਹੈ। ਇਹ ਸਰਸਾ ਸ਼ਹਿਰ ਲਈ ਲਾਹੇਵੰਦ ਸਾਬਿਤ ਹੋਵੇਗਾ ਤੇ ਇਸ ਮੁਹਿੰਮ ਨੂੰ ਦੇਖਦਿਆਂ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਆਪਾਂ ਆਲੇ-ਦੁਆਲੇ ਨੂੰ ਸਾਫ਼ ਰੱਖਿਆ ਜਾਵੇਗਾ। ਸਵਰਨਕਾਰ ਸੰਘ ਸਰਸਾ ਦੇ ਪ੍ਰਧਾਨ ਲੀਲਾਧਰ ਸੋਨੀ ਦਾ ਕਹਿਣਾ ਹੈ ਕਿ 90 ਫੀਸਦੀ ਬਿਮਾਰੀਆਂ ਗੰਦਗੀ ਕਰਕੇ ਫੈਲਦੀਆਂ ਹਨ ਤੇ ਗੰਦਗੀ ਸਾਫ਼ ਕਰਨ ਦਾ ਬੀੜਾ ਪੂਜਨੀਕ ਗੁਰੂ ਜੀ ਨੇ ਉਠਾਇਆ ਹੈ। ਡੇਰਾ ਸੱਚਾ ਸੌਦਾ ਇਕੱਲੀ ਇਹੀ ਸਫ਼ਾਈ ਨਹੀਂ ਸਮਾਜਿਕ ਬੁਰਾਈਆਂ ਜਿਵੇਂ ਨਸ਼ਿਆਂ ਆਦਿ ਦੇ ਖਾਤਮੇ ’ਚ ਵੀ ਡਟਿਆ ਹੋਇਆ ਹੈ। ਅਜਿਹੇ ਕਾਰਜ਼ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵਧਾਈ ਦੀ ਪਾਤਰ ਹੈ। (Cleanliness Campaign)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ