ਸ਼ਹੀਦ ਭਗਤ ਸਿੰਘ, ਭਗਵਾਨ ਪਰਸੂਰਾਮ ਅਤੇ ਡਾ. ਭੀਮ ਰਾਓ ਅੰਬਦੇਕਰ ਦੇ ਬੁੱਤ ਸਾਫ਼ ਕਰਕੇ ਪਹਿਨਾਈਆਂ ਫੁੱਲ ਮਾਲਾਵਾਂ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ’ਤੇ 5 ਸਾਲ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ’ਤੇ ਹਰਿਆਣਾ ਸੂਬੇ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਤਹਿਤ ਸਰਸਾ ਸ਼ਹਿਰ ’ਚ ਜੁਟੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਹਿਰ ’ਚ ਸਫ਼ਾਈ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਚੌਂਕ ’ਚੋਂ ਕੀਤੀ ਗਈ। ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਯੂਪੀ ’ਚੋਂ ਜਿਉਂ ਹੀ ਝਾੜੂ ਲਾ ਕੇ ਸਫ਼ਾਈ ਦੀ ਸ਼ੁਰੂਆਤ ਕੀਤੀ ਤਾਂ ਉਸ ਤੋਂ ਤੁਰੰਤ ਬਾਅਦ ਸਾਧ-ਸੰਗਤ ਨੇ ਇੱਥੇ ਵੀ ਸਫ਼ਾਈ ਸ਼ੁਰੂ ਕਰ ਦਿੱਤੀ।
ਸ਼ਹਿਰ ਦੇ ਚੌਂਕਾਂ ਨੂੰ ਚਮਕਾਉਣ ਦਾ ਚੁੱਕਿਆ ਬੀੜਾ (Great Personalities)
ਸ਼ਹੀਦ ਭਗਤ ਸਿੰਘ ਚੌਂਕ ’ਚੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ ’ਚ ਸ਼ਾਮਿਲ ਹੋਣ ਲਈ ਪੁੱਜੇ ਬੱਚੇ, ਬੁੱਢੇ, ਨੌਜਵਾਨਾਂ ਹਰ ਉਮਰ ਵਰਗ ਦੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਸਫ਼ਾਈ ਦੀ ਸ਼ੁਰੂਆਤ ਹੁੰਦਿਆਂ ਹੀ ਸਾਧ-ਸੰਗਤ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ’ਚ ਝਾੜੂ, ਬੱਠਲ ਲੈ ਕੇ ਤੁਰੀ ਤਾਂ ਦੂਰ ਤੱਕ ਸੰਗਤ ਹੀ ਸੰਗਤ ਦਿਖਾਈ ਦਿੱਤੀ। ਸ਼ਹੀਦ ਭਗਤ ਸਿੰਘ ਚੌਂਕ ’ਚ ਸਫ਼ਾਈ ਕਰ ਰਹੇ ਸੇਵਾਦਾਰਾਂ ’ਚ ਅਧਿਆਤਮਕ ਤੇ ਦੇਸ਼ ਭਗਤੀ ਦਾ ਜ਼ਜਬਾ ਦੇਖਣ ਨੂੰ ਮਿਲਿਆ ਸੇਵਾਦਾਰਾਂ ਨੇ ਸ਼ਹੀਦ ਭਗਤ ਸਿੰਘ ਦੇ ਸਨਮਾਨ ’ਚ ਉਨ੍ਹਾਂ ਦੇ ਬੁੱਤ ਨੂੰ ਨਾ ਸਿਰਫ ਚੰਗੀ ਤਰ੍ਹਾਂ ਪਹਿਲਾਂ ਕੱਪੜੇ ਫਿਰ ਪਾਣੀ ਨਾਲ ਸਾਫ਼ ਕੀਤਾ ਬਲਕਿ ਫੁੱਲ ਮਾਲਾਵਾਂ ਪਹਿਨਾ ਕੇ ਸਲੂਟ ਵੀ ਕੀਤਾ ਗਿਆ।
ਪੂਜਨੀਕ ਗੁਰੂ ਜੀ ਫੌਜ ਦਾ ਕਰਦੇ ਨੇ ਦਿਲੋਂ ਸਤਿਕਾਰ (Great Personalities)
ਸਫ਼ਾਈ ’ਚ ਜੁਟੇ ਸੇਵਾਦਾਰਾਂ ਦਾ ਕਹਿਣਾ ਸੀ ਕਿ ਪੂਜਨੀਕ ਗੁਰੂ ਜੀ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਅਤੇ ਦੇਸ਼ ਦੀ ਰੱਖਿਆ ’ਚ ਜੁਟੀ ਫੌਜ਼ ਦਾ ਬਹੁਤ ਸਤਿਕਾਰ ਕਰਦੇ ਹਨ। ਇਸ ਲਈ ਗੁਰੂ ਜੀ ਦੀ ਸਿੱਖਿਆ ’ਤੇ ਚਲਦਿਆਂ ਹੀ ਅੱਜ ਬਾਕੀ ਥਾਵਾਂ ਦੀ ਸਫ਼ਾਈ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਵੀ ਸਾਫ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਪਰਸ਼ੂਰਾਮ ਚੌਂਕ ’ਚ ਭਗਵਾਨ ਪਰਸ਼ੂਰਾਮ ਜੀ ਦੇ ਬੁੱਤ ਸਮੇਤ ਪੂਰੇ ਚੌਂਕ ਦੀ ਸਫ਼ਾਈ ਕੀਤੀ ਗਈ। ਬੱਸ ਅੱਡੇ ਨੇੜਲੇ ਓਵਰ ਬਿ੍ਰਜ ਕੋਲ ਸਥਿਤ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਚੌਂਕ ’ਚ ਵੀ ਉਨ੍ਹਾਂ ਦੇ ਬੁੱਤ ਸਮੇਤ ਸਾਰੇ ਚੌਂਕ ਨੂੰ ਸੰਵਾਰਿਆ ਗਿਆ।
ਸੇਵਾਦਾਰਾਂ ਵੱਲੋਂ ਉਪਰੋਕਤ ਚੌਂਕਾਂ ’ਚ ਸਫ਼ਾਈ ਕਰਕੇ ਬੁੱਤਾਂ ’ਤੇ ਫੁੱਲ ਮਾਲਾਵਾਂ ਵੀ ਪਹਿਨਾਈਆਂ ਗਈਆਂ। ਇਨ੍ਹਾਂ ਚੌਂਕਾਂ ਤੋਂ ਇਲਾਵਾ ਸ਼ਹਿਰ ਦੇ ਸੁਭਾਸ਼ ਚੌਂਕ, ਕਬੀਰ ਚੌਂਕ, ਅਗਰਸੈਨ ਚੌਂਕ, ਮਹਾਰਾਣਾ ਪ੍ਰਤਾਪ ਚੌਂਕ ਅਤੇ ਸਾਗਵਾਨ ਚੌਂਕ ਸਮੇਤ ਹੋਰ ਵੱਖ-ਵੱਖ ਚੌਂਕਾਂ, ਸਿਵਲ ਹਸਪਤਾਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਪ੍ਰਸ਼ਾਸਨਿਕ ਕੰਪਲੈਕਸ, ਅਦਾਲਤੀ ਕੰਪਲੈਕਸ ਆਦਿ ਸਮੇਤ ਹੋਰ ਜਨਤਕ ਥਾਵਾਂ ’ਤੇ ਸਫ਼ਾਈ ਅਭਿਆਨ ਤਹਿਤ ਸਫ਼ਾਈ ਕੀਤੀ ਗਈ।
ਰਾਹਗੀਰ ਖੜ੍ਹ-ਖੜ੍ਹ ਤੱਕਦੇ ਰਹੇ ਸੇਵਾਦਾਰਾਂ ਨੂੰ (Great Personalities)
ਸਰਸਾ ਦੀਆਂ ਗਲੀਆਂ ’ਚ ਜਦੋਂ ਝਾੜੂ ਤੇ ਬੱਠਲ ਚੁੱਕੀ ਜਾਂਦੇ ਹਰ ਉਮਰ ਵਰਗ ਦੇ ਸੇਵਾਦਾਰ ਪੂਰੇ ਤਨ-ਮਨ ਨਾਲ ਸੇਵਾ ’ਚ ਜੁਟੇ ਹੋਏ ਸੀ ਤਾਂ ਸ਼ਹਿਰ ’ਚੋਂ ਆਮ ਲੰਘਦੇ ਰਾਹਗੀਰ ਸੇਵਾਦਾਰਾਂ ਦੇ ਜਜ਼ਬੇ ਨੂੰ ਖੜ੍ਹ-ਖੜ੍ਹ ਕੇ ਤੱਕ ਰਹੇ ਸੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨੀ ਸੇਵਾਦਾਰ ਪੂਰੇ ਅਨੁਸ਼ਾਸ਼ਨ ਨਾਲ ਸਫ਼ਾਈ ਕਰਨ ਦੇ ਨਾਲ-ਨਾਲ ਪੁੱਛੇ ਜਾਣ ’ਤੇ ਲੋਕਾਂ ਨੂੰ ਦੱਸ ਰਹੇ ਸੀ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤਹਿਤ ਹੀ ਉਨ੍ਹਾਂ ਵੱਲੋਂ ਸਫ਼ਾਈ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ