ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਛਾਜਲੀ ਦੀ ਸਾਧ-ਸੰਗਤ ਨੇ ਵੰਡੇ ਲੱਡੂ

Saint Dr. MSG

(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਸ਼ਨਿੱਚਰਵਾਰ ਦਾ ਦਿਨ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਲਈ ਅਪਾਰ ਖੁਸ਼ੀਆਂ ਲੈ ਕੇ ਆਇਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਪਧਾਰਨ ਦੀ ਖੁਸ਼ੀ ’ਚ ਬਲਾਕ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਦੀ ਸਾਧ-ਸੰਗਤ ਨੇ ਖੁਸ਼ੀ ਵਿੱਚ ਨਾਮ ਚਰਚਾ ਦੌਰਾਨ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪਿੰਡ ਦੇ ਭੰਗੀਦਾਸ ਸਰਜੀਵਨ ਕੁਮਾਰ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੂਰੁ ਜੀ ਦੇ ਯੂਪੀ ਦਰਬਾਰ ਪਧਾਰਨ ’ਤੇ ਸਾਧ-ਸੰਗਤ ’ਚ ਖੁਸ਼ਨੁਮਾ ਮਾਹੌਲ ਹੈ, ਸਾਧ ਸੰਗਤ ਨੱਚ ਗਾ ਕੇ ਮਠਿਆਈਆਂ ਵੰਡ ਕੇ ਆਪਣੇ ਘਰਾਂ ਵਿੱਚ ਦੀਵੇ ਬਾਲ ਕੇ ਦੀਵਾਲੀ ਵਾਂਗ ਜਸ਼ਨ ਮਨਾ ਰਹੀ ਹੈ।

 ਇਸ ਮੌਕੇ ਪਿੰਡ ਦੇ ਭੰਗੀਦਾਸ ਸਰਜੀਵਨ ਕੁਮਾਰ ਇੰਸਾਂ,15 ਮੈਂਬਰ ਸ਼ੇਰਾ ਸਿੰਘ ਇੰਸਾਂ, ਸੋਨੀ ਬੁੱਟਰ, ਗੁਰਮੇਲ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ,ਅਮਰੀਕ ਸਿੰਘ ਇੰਸਾਂ,ਭਜਨ ਸਿੰਘ ਇੰਸਾਂ,ਪਵਨ ਕੁਮਾਰ, ਜਗਜੀਤ ਸਿੰਘ ਇੰਸਾਂ,ਗੁਰਮਨ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।

ਪੂਜਨੀਕ ਗੁਰੂ ਜੀ ਨੇ ਪਵਿੱਤਰ ਅਵਤਾਰ ਮਹੀਨੇ ਦੀਆਂ ਦਿੱਤੀਆਂ ਵਧਾਈਆਂ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਆਪ ਜੀ ਨੇ ਦਰਬਾਰ ਪਹੁੰਚਦਿਆਂ ਹੀ ਆਪਣੇ Youtube ਚੈਨਲ ’ਤੇ ਸੁੰਦਰ ਵੀਡੀਓ ਅਪਲੋਡ ਕੀਤੀ ਹੈ। ਆਪ ਜੀ ਨੇ ਫਰਮਾਇਆ ਕਿ ਸਾਡੇ ਪਿਆਰੇ-ਪਿਆਰੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ਪਿਆਰੇ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ।

Saint Dr MSG, BABA RAM Rahim, Pita ji

ਆਪ ਜੀ ਨੇ ਫਰਮਾਇਆ (Saint Dr MSG) ਕਿ ਤੁਹਾਡੀ ਸੇਵਾ ਲਈ ਫਿਰ ਤੋਂ ਬੇਪਰਵਾਹ ਜੀ ਨੇ ਸਮਾਂ ਦਿੱਤਾ ਹੈ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ। ਆਪ ਜੀ ਨੇ ਫਰਮਾਇਆ ਕਿ ਪਹਿਲਾਂ ਵਾਂਗ ਹੀ ਸਾਰਿਆਂ ਨੇ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਹੈ। ਜਿਵੇਂ ਸੇਵਾਦਾਰ ਕਹਿਣਗੇ ਉਵੇਂ ਹੀ ਅੱਗੇ ਦੇ ਪ੍ਰੋਗਰਾਮਾਂ ਅਨੁਸਾਰ ਚੱਲਣਾ ਹੈ। ਆਪ ਜੀ ਨੇ ਫਰਮਾਇਆ ਕਿ ਬੜੀ ਹੀ ਖੁਸ਼ੀ ਹੋ ਰਹੀ ਹੈ ਕਿ ਕਈ ਸਾਲਾਂ ਬਾਅਦ ਬੇਪਰਵਾਹ ਜੀ ਦੇ ਪਵਿੱਤਰ ਅਵਤਾਰ ਦਿਵਸ ’ਤੇ ਤੁਹਾਡੇ ਸਭ ਦੇ ਦਰਸ਼ਨ ਕਰਾਂਗੇ ਤੇ ਲਾਈਵ ਕਰਾਂਗੇ ਜਿਵੇਂ ਰਾਮ ਜੀ ਚਾਹੁਣਗੇ। ਤੁਹਾਨੂੰ ਸਭ ਨੂੰ ਬਹੁਤ ਆਸ਼ੀਰਵਾਦ, ਭਗਵਾਨ ਬਹੁਤ ਖੁਸ਼ੀਆਂ ਦੇਵੇ। ਸਮੁੰਦਰਾਂ ਦੇ ਸਮੁੰਦਰ ਬੇਪਰਵਾਹ ਜੀ ਤੁਹਾਨੂੰ ਬਖਸ਼ਣ ਤੇ ਉਹ ਬਖਸ਼ਾਉਣ ਅਸੀਂ ਆਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ! ਆਸ਼ੀਰਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ