ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਝੂਮ ਉਠਿਆ ਸਰਸਾ

ਸਰਸਾ (ਸੁਨੀਲ ਵਰਮਾ)। ਸ਼ਨਿੱਚਰਵਾਰ ਦਾ ਦਿਨ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਲਈ ਅਪਾਰ ਖੁਸ਼ੀਆਂ ਲੈ ਕੇ ਆਇਆ। ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਪਧਾਰਨ ਅਤੇ ਅਧਿਕਾਰਤ ਯੂਟਿਊਬ ਚੈਨਲ ਸੇਂਟ ਐਮਐਸਜੀ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਆਪਣਾ ਪਵਿੱਤਰ ਆਸ਼ੀਰਵਾਦ ਦੇਣ ਦਾ। ਪੂਜਨੀਕ ਗੁਰੂ ਜੀ ਦੇ ਬਰਨਾਵਾ ਆਸ਼ਰਮ ਆਗਮਨ ਤੋਂ ਬਾਅਦ ਸਾਧ-ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਮਨਾ ਰਿਹਾ ਹੈ। ।

ਜਿੱਥੇ ਸਰਸਾ ’ਚ ਡੇਰਾ ਸੱਚਾ ਸੌਦਾ ਵਿਖੇ ਡੀਜੇ ‘ਤੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਭਜਨਾਂ ‘ਤੇ ਸਾਧ-ਸੰਗਤ ਖੂਬ ਭੰਗੜੇ ਪਾਏ। । ਸਾਧ-ਸੰਗਤ ਨੇ ਸੱਚ ਕਹੂੰ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਅੱਜ ਸਾਡੀ ਈਦ, ਦੀਵਾਲੀ ਅਤੇ ਹੋਲੀ ਸਮੇਤ ਹੋਰ ਸਾਰੇ ਤਿਉਹਾਰ ਹਨ। ਕਿਉਂਕਿ ਅੱਜ ਸਾਡੇ ਰਾਮ ਜੀ ਮਾਨਵਤਾ ਦਾ ਉਧਾਰ ਕਰਨ ਸਾਡੇ ਵਿਚਾਲੇ ਪਧਾਰੇ ਹਨ। ਦੂਜੇ ਪਾਸੇ ਸ਼ਾਹ ਸਤਿਨਾਮ ਜੀ ਸੁਪਰ ਮਾਰਕੀਟ ਦੀ ਸਾਧ-ਸੰਗਤ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

  

ਪੂਜਨੀਕ ਗੁਰੂ ਜੀ ਨੇ ਪਵਿੱਤਰ ਅਵਤਾਰ ਮਹੀਨੇ ਦੀਆਂ ਦਿੱਤੀਆਂ ਵਧਾਈਆਂ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਆਪ ਜੀ ਨੇ ਦਰਬਾਰ ਪਹੁੰਚਦਿਆਂ ਹੀ ਆਪਣੇ Youtube ਚੈਨਲ ’ਤੇ ਸੁੰਦਰ ਵੀਡੀਓ ਅਪਲੋਡ ਕੀਤੀ ਹੈ। ਆਪ ਜੀ ਨੇ ਫਰਮਾਇਆ ਕਿ ਸਾਡੇ ਪਿਆਰੇ-ਪਿਆਰੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ਪਿਆਰੇ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ।

Saint Dr MSG

ਆਪ ਜੀ ਨੇ ਫਰਮਾਇਆ (Saint Dr MSG) ਕਿ ਤੁਹਾਡੀ ਸੇਵਾ ਲਈ ਫਿਰ ਤੋਂ ਬੇਪਰਵਾਹ ਜੀ ਨੇ ਸਮਾਂ ਦਿੱਤਾ ਹੈ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ। ਆਪ ਜੀ ਨੇ ਫਰਮਾਇਆ ਕਿ ਪਹਿਲਾਂ ਵਾਂਗ ਹੀ ਸਾਰਿਆਂ ਨੇ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਹੈ। ਜਿਵੇਂ ਸੇਵਾਦਾਰ ਕਹਿਣਗੇ ਉਵੇਂ ਹੀ ਅੱਗੇ ਦੇ ਪ੍ਰੋਗਰਾਮਾਂ ਅਨੁਸਾਰ ਚੱਲਣਾ ਹੈ। ਆਪ ਜੀ ਨੇ ਫਰਮਾਇਆ ਕਿ ਬੜੀ ਹੀ ਖੁਸ਼ੀ ਹੋ ਰਹੀ ਹੈ ਕਿ ਕਈ ਸਾਲਾਂ ਬਾਅਦ ਬੇਪਰਵਾਹ ਜੀ ਦੇ ਪਵਿੱਤਰ ਅਵਤਾਰ ਦਿਵਸ ’ਤੇ ਤੁਹਾਡੇ ਸਭ ਦੇ ਦਰਸ਼ਨ ਕਰਾਂਗੇ ਤੇ ਲਾਈਵ ਕਰਾਂਗੇ ਜਿਵੇਂ ਰਾਮ ਜੀ ਚਾਹੁਣਗੇ। ਤੁਹਾਨੂੰ ਸਭ ਨੂੰ ਬਹੁਤ ਆਸ਼ੀਰਵਾਦ, ਭਗਵਾਨ ਬਹੁਤ ਖੁਸ਼ੀਆਂ ਦੇਵੇ। ਸਮੁੰਦਰਾਂ ਦੇ ਸਮੁੰਦਰ ਬੇਪਰਵਾਹ ਜੀ ਤੁਹਾਨੂੰ ਬਖਸ਼ਣ ਤੇ ਉਹ ਬਖਸ਼ਾਉਣ ਅਸੀਂ ਆਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ! ਆਸ਼ੀਰਵਾਦ।

ਆਓ ਸੁਣਦੇ ਹਾਂ ਪਿਤਾ ਜੀ ਦੇ ਅਨਮੋਲ ਬਚਨ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ