ਮਜ਼ਦੂਰਾਂ/ਦਲਿਤਾਂ ਦੇ ਘੋਲ ਨੂੰ ਮਘਾਉਣ ਲਈ ਪਟਿਆਲਾ ਦੇ 50 ਪਿੰਡਾਂ ’ਚ ਰੈਲੀਆਂ ਕਰਨ ਦਾ ਐਲਾਨ

rally

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਨਹਿੂਰ ਪਾਰਕ ਵਿਖੇ ਜੋਨਲ ਪ੍ਰਧਾਨ ਮੁਕੇਸ਼ ਮਲੋਦ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਮੀਨ ਪ੍ਰਾਪਤੀ ਸੰਘਰਸ ਕਮੇਟੀ ਪਟਿਆਲਾ ਦੀ ਨਹਿਰੂ ਪਾਰਕ ਵਿਖੇ ਜੋਨਲ ਪ੍ਰਧਾਨ ਮੁਕੇਸ ਮਲੋਦ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਰਗਰਮ ਆਗੂਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ’ਚ ਸਰਬਸੰਮਤੀ ਨਾਲ ਲੋਕ ਸੰਘਰਸ ਨੂੰ ਮਘਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਲਗਭਗ 50 ਪਿੰਡਾਂ ਵਿੱਚ ਰੈਲੀਆਂ (Rallies In Patiala) ਕਰਨ ਦਾ ਐਲਾਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਜੋਨਲ ਆਗੂ ਗੁਰਵਿੰਦਰ ਬੌੜਾਂ, ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਮਿੱਥ ਕੇ ਮਜਦੂਰਾਂ ਦਾ ਮਜਾਕ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜਮੀਨਾਂ ਬੇਜਮੀਨਿਆ ਮਜਦੂਰਾਂ ਅਤੇ ਛੋਟੇ ਕਿਸਾਨਾਂ ’ਚ ਵੰਡਣ ,ਪੰਚਾਇਤੀ ਜਮੀਨਾਂ ਦੇ ਤੀਜੇ ਹਿੱਸੇ ਨੂੰ ਪੱਕਾ ਦੇਣ, ਨਜੂਲ ਜਮੀਨਾਂ ਦੇ ਮਾਲਕੀ ਹੱਕ ਦੇਣ, ਮਜਦੂਰਾਂ ਲਈ ਪੱਕੀ ਦਿਹਾੜੀ ਦਾ ਪ੍ਰਬੰਧ ਕਰਨ, ਲਾਲ ਲਕੀਰ ਦੇ ਮਕਾਨਾਂ ਦੀ ਮਾਲਕੀ ਅਤੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਤੇ ਕਰਜੇ ਲੈਣ ਸਬੰਧੀ ਲੜਾਈ ਤੇਜ਼ ਕਰਨ ਲਈ ਅੱਜ ਤੋਂ ਪਿੰਡਾਂ ’ਚ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆ ਅਤੇ ਫਿਰ ਲਾਮਬੰਦੀ ਕਰਕੇ 20 ਫਰਵਰੀ ਨੂੰ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਾਂਝੇ ਸੱਦੇ ’ਤੇ ਜਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ’ਤੇ ਵੱਡੀ ਗਿਣਤੀ ’ਚ ਧਰਨੇ ਦਿੱਤੇ ਜਾਣਗੇ।

ਮਜਦੂਰਾਂ ਦੀਆਂ ਮੁੱਖ ਮੰਗਾਂ ਪੂਰੀਆਂ ਹੋਣ ਤੱਕ ਤਿੱਖਾ ਸੰਘਰਸ ਜਾਰੀ ਰੱਖਿਆ ਜਾਵੇਗਾ

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਦੀ ਅਗਵਾਈ ਹੇਠ ਲਗਭਗ 23 ਦਿਨ ਡੀ.ਸੀ ਦਫਤਰ ਪਟਿਆਲਾ ਅੱਗੇ ਪੱਕਾ ਮੋਰਚਾ ਲਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਮੀਟਿੰਗ ਹੋਈ ਅਤੇ ਡੀ.ਸੀ ਪਟਿਆਲਾ ਵੱਲੋਂ ਸੰਬੰਧਿਤ ਅਧਿਕਾਰੀਆਂ ਏ.ਡੀ.ਸੀ (ਡੀ), ਡੀ.ਡੀ.ਪੀ.ਓ, ਡੀ.ਆਰ, ਏ.ਐਲ.ਸੀ ਨੂੰ ਮਜਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਹੱਲ ਕਰਨ ਦੇ ਆਦੇਸ ਦਿੱਤੇ ਸਨ, ਪਰ ਉਨ੍ਹਾਂ ਵੱਲੋਂ ਕਿਸੇ ਵੀ ਮਸਲੇ ’ਤੇ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਾਰਨ ਮਜਦੂਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਜਦੂਰਾਂ ਦੀਆਂ ਮੁੱਖ ਮੰਗਾਂ ਪੂਰੀਆਂ ਹੋਣ ਤੱਕ ਤਿੱਖਾ ਸੰਘਰਸ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੁਖਪਾਲ ਕਾਦਰਾਬਾਦ, ਰਣਧੀਰ ਸਿੰਘ, ਬਲਵੀਰ ਸੁਰਾਜਪੁਰਜੋਨਲ ਖਜਾਨਚੀ ਬਿੱਕਰ ਹਥੋਆ, ਰਣਧੀਰ ਕਾਦਰਾਬਾਦ, ਰਣਧੀਰ ਕਕਰਾਲਾ, ਰਾਜਪਾਲ ਸਿੰਘ ਆਲਮਪੁਰ,ਹਰਨੇਕ ਸਿੰਘ,ਨੋਨੀ ਮੱਲ੍ਹੇਵਾਲ, ਸੰਦੀਪ ਕੌਰ, ਚਰਨਜੀਤ ਕੌਰ,ਸੱਜੂ ਸਿੰਘ ਧਨੌਰੀ,ਮੇਜਰ ਸਿੰਘ, ਰਾਮਪਾਲ ਸਿੰਘ ਸਧਾਰਨਪੁਰ ਆਦਿ ਹਾਜ਼ਰ ਸਨ।

ਪਟਿਆਲਾ : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨਹਿਰੂ ਪਾਰਕ ਵਿਖੇ ਮੀਟਿੰਗ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ।