ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ
- 2 ਕਮਰੇ ਤੇ 1 ਰਸੋਈ ਬਣਾ ਕੇ ਦਿੱਤੀ
(ਵਿਜੈ ਹਾਂਡਾ) ਗੁਰੂਹਰਸਹਾਏ/ਸੈਦੇ ਕੇ ਮੋਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 147 ਕਾਰਜਾਂ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਲਾਈ ਕਾਰਜਾਂ ’ਚ ਦਿਨ-ਰਾਤ ਜੁਟੀ ਹੋਈ ਹੈ। ਇਸ ਕੜੀ ਤਹਿਤ ਬਲਾਕ ਸੈਦੇ ਕੇ ਮੋਹਨ ਦੀ ਸਾਧ-ਸੰਗਤ ਨੇ ਇੱਕ ਅਤੀ ਲੋੜਵੰਦ ਪਰਿਵਾਰ ਸੁਰਜੀਤ ਸਿੰਘ ਇੰਸਾਂ ਪੁੱਤਰ ਗੋਮਾ ਸਿੰਘ ਵਾਸੀ ਗੁਰੂ ਨਾਨਕ ਨਗਰ ਮੇਘਾ ਰਾਏ ਉਤਾੜ (ਬਹਾਦਰ ਕੇ) ਨੂੰ 2 ਕਮਰੇ ਤੇ 1 ਰਸੋਈ ਸਮੇਤ ਪੱਕਾ ਬਣਾ ਕੇ ਦਿੱਤਾ। (Welfare Work)
ਕੜਾਕੇ ਦੀ ਠੰਢ ਦੇ ਬਾਵਜ਼ੂਦ ਸਾਧ-ਸੰਗਤ ਲੋੜਵੰਦ ਦਾ ਮਕਾਨ ਬਣਾਉਣ ’ਚ ਜੁਟੀ ਰਹੀ 45 ਮੈਂਬਰ ਰਮੇਸ਼ ਇੰਸਾਂ ਤੇ 45 ਮੈਂਬਰ ਜੀਤ ਸਿੰਘ ਇੰਸਾਂ ਨੇ ਕਿਹਾ ਕਿ ਸੁਰਜੀਤ ਸਿੰਘ ਅਤੀ ਲੋੜਵੰਦ ਪਰਿਵਾਰ ਸੀ ਤੇ ਮਕਾਨ ਡਿੱਗਣ ਵਾਲਾ ਹੋਣ ਕਾਰਨ ਪਰਿਵਾਰ ਡਰ ਦੇ ਸਾਏ ਹੇਠ ਜ਼ਿੰਦਗੀ ਬਸਰ ਕਰ ਰਿਹਾ ਸੀ ਤੇ ਬਲਾਕ ਸੈਦੇ ਕੇ ਮੋਹਨ ਦੀ ਸਾਧ ਸੰਗਤ ਤੇ ਬਲਾਕ ਕਮੇਟੀ ਵੱਲੋਂ ਇਸ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਨੇ ਦੱਸਿਆ ਕਿ ਮਕਾਨ ਕੱਚਾ ਤੇ ਖਸਤਾ ਹਾਲਤ ਹੋਣ ਕਾਰਨ ਹਰ ਵਕਤ ਡਿੱਗਣ ਦਾ ਖਤਰਾ ਰਹਿੰਦਾ ਸੀ ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਜਦੋਂ ਬਲਾਕ ਸੈਦੇ ਕੇ ਮੋਹਨ ਦੇ ਕਮੇਟੀ ਮੈਂਬਰਾਂ ਤੇ ਡੇਰਾ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਮੇਰੀ ਬੇਨਤੀ ਕਬੂਲ ਕਰਦਿਆਂ ਮੈਨੂੰ ਮਕਾਨ ਬਣਾ ਕੇ ਦਿੱਤਾ ਗਿਆ ਮੇਰਾ ਤੇ ਮੇਰੇ ਪਰਿਵਾਰ ਦਾ ਪੱਕਾ ਮਕਾਨ ਮਿਲਣ ਤੋਂ ਬਾਅਦ ਸਾਰਾ ਡਰ ਭੈਅ ਮੁੱਕ ਗਿਆ ਹੈ। (Welfare Work)
ਇਸ ਮੌਕੇ 15 ਮੈਂਬਰ ਜ਼ਿੰਮੇਵਾਰ ਰਾਮ ਕਿ੍ਰਸ਼ਨ ਇੰਸਾਂ, ਸੋਹਨ ਲਾਲ ਇੰਸਾਂ, ਲਖਵਿੰਦਰ ਇੰਸਾਂ, ਵਰਿੰਦਰ ਇੰਸਾਂ, ਗੁਰਪ੍ਰੀਤ ਇੰਸਾਂ, ਜੋਗਿੰਦਰ ਇੰਸਾਂ, ਸੁਭਾਸ ਚੰਦਰ ਇੰਸਾਂ,ਰੂਪ ਸਿੰਘ ਇੰਸਾਂ, ਨਿਤਿਨ ਇੰਸਾਂ, ਯੁਧਵੀਰ ਇੰਸਾਂ,ਸੁਮੇਰ ਇੰਸਾਂ, ਕਰਤਾਰ ਇੰਸਾਂ, ਸ਼ਿੰਦਰਪਾਲ ਇੰਸਾਂ,ਜੱਜ ਇੰਸਾਂ, ਹਰਬੰਸ ਇੰਸਾਂ, ਆਸਾ ਇੰਸਾਂ,ਬਲਵਿੰਦਰ ਕੌਰ ਇੰਸਾਂ, ਅਰਸਦੀਪ ਦੀ ਇੰਸਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜਰ ਸੀ।
ਡੇਰਾ ਸ਼ਰਧਾਲੂਆਂ ਤੋਂ ਬਿਨ੍ਹਾਂ ਸਾਡੀ ਕਿਸੇ ਨਹੀਂ ਫੜੀ ਬਾਂਹ : ਸੁਰਜੀਤ ਸਿੰਘ
ਡਿੱਗੂ ਡਿੱਗੂ ਕਰਦੇ ਮਕਾਨ ਤੋਂ ਛੁਟਕਾਰਾ ਪਾਉਣ ਤੇ ਪੱਕਾ ਮਕਾਨ ਮਿਲਣ ਤੋਂ ਬਾਅਦ ਜਦੋਂ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਚਲੀਆਂ ਗਈਆਂ ਪਰ ਅੱਜ ਤੱਕ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਉਨ੍ਹਾਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਧੰਨ ਹੈ ਇਨ੍ਹਾਂ ਦੀ ਸਾਧ ਸੰਗਤ ਜਿੰਨ੍ਹਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜ ਤਹਿਤ ਹੀ ਸਾਨੂੰ ਪੱਕਾ ਘਰ ਨਸੀਬ ਹੋ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ