ਲੰਬੀ/ਕਬਰਵਾਲਾ/ਮਲੋਟ (ਮੇਵਾ ਸਿੰਘ)। ਮਾਨਵਤਾ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਰੇਸ਼ਮ ਸਿੰਘ ਇੰਸਾਂ, ਸ਼ਹੀਦ ਪਰਦੀਪ ਕੁਮਾਰ ਇੰਸਾਂ, ਸ਼ਹੀਦ ਗੁਰਪ੍ਰੀਤ ਸਿੰਘ ਇੰਸਾਂ, ਸ਼ਹੀਦ ਮਨਪ੍ਰੀਤ ਸਿੰਘ ਇੰਸਾਂ ਦੀ ਸੱਤਵੀਂ ਬਰਸੀ ਮੌਕੇ ਅੱਜ ਨਾਮ ਚਰਚਾ ਹੋਈ। ਇਸ ਦੌਰਾਨ ਵੱਡੀ ਗਿਣਤੀ ਪਹੰੁਚੀ ਸਾਧ-ਸੰਗਤ, ਰਿਸ਼ਤੇਦਾਰਾਂ ਤੇ ਪਤਵੰਤਿਆਂ ਨੇ ਸ਼ਹੀਦਾਂ ਨੂੰ ਸ਼ਰਧਾ (Tribute) ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬ ਦੇ 45 ਮੈਂਬਰ ਬਲਜਿੰਦਰ ਸਿੰਘ ਇੰਸਾਂ ਅਤੇ 45 ਮੈਂਬਰ ਦਰਸ਼ਨ ਸਿੰਘ ਇੰਸਾਂ ਨੇ ਕਿਹਾ ਕਿ ਭਰ ਜੁਆਨੀ ’ਚ ਸੇਵਾਦਾਰਾਂ ਦੇ ਜਾਣ ਨਾਲ ਜਿੱਥੇ ਪਰਿਵਾਰਾਂ ਨੂੰ ਡੂੰਘਾ ਦੁੱਖ ਪਹੁੰਚਿਆ, ਉੱਥੇ ਇਸ ਦੁੱਖ ਦੀ ਘੜੀ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਟਰੈਫਿਕ ਸੰਮਤੀ ਦੇ ਚਾਰੇ ਮਹਾਨ ਸ਼ਹੀਦ ਨੌਜਵਾਨ, ਜਿਨ੍ਹਾਂ ਨੇ ਆਪਣੇ ਜਿਉੁਂਦੇ ਜੀਅ ਆਪਣੇ ਮਾਨਸ ਜਨਮ ਦਾ ਅਸਲ ਲਾਹਾ ਖੱਟ ਰੱਖਿਆ ਸੀ ਅੱਜ ਭਾਵੇਂ ਸਰੀਰਕ ਤੌਰ ’ਤੇ ਉਹ ਸਾਡੇ ਵਿਚਕਾਰ ਨਹੀਂ ਹਨ, ਪਰ ਉਹ ਸਤਿਗੁਰੂ ਦੀ ਗੋਦ ਵਿਚ ਸਮਾ ਕੇ ਅਮਰ ਹੋ ਗਏ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡੇਰਾ ਸੱਚਾ ਸੌਦਾ ’ਚ ਕੀਤੀ ਟੈ੍ਰਫਿਕ ਦੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। (Tribute)
ਸ਼ਬਦਬਾਣੀ ਹੋਈ
ਇਸ ਤੋਂ ਪਹਿਲਾਂ ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਅਤੇ ਸੰਤ-ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ। ਇਸ ਦੇ ਨਾਲ ਹੀ ਸ਼ਹੀਦ ਪਰਦੀਪ ਕੁਮਾਰ ਇੰਸਾਂ, ਜਿਨ੍ਹਾਂ ਨੇ ਮਿਊਜ਼ਕ ਦੀ ਡਿਗਰੀ ਵੀ ਕੀਤੀ ਹੋਈ ਸੀ, ਦੀ ਅਵਾਜ਼ ਵਿਚ ਪੁਰਾਣੀ ਕੈਸਿਟ ਵਿਚ ਰਿਕਾਰਡ ਕਵਾਲੀ,‘‘ਪ੍ਰੇਮ ਤਾਂ ਹਰ ਕੋਈ ਪਾ ਲੈਂਦਾ, ਪੇ੍ਰਮ ਪਾ ਕੇ ਨਿਭਾਣਾ ਤੂੰ ਜਾਣੇ, ਜਿਹੜਾ ਹੋਰ ਕਿਸੇ ਨੂੰ ਆਉਂਦਾ ਨਹੀਂ, ਜਿਹੜੀ ਓੜ ਨਿਭਾਣਾ ਤੂੰ ਜਾਣੇ’’ ਨਾਮ ਚਰਚਾ ਦੌਰਾਨ ਸਾਧ-ਸੰਗਤ ਨੂੰ ਸੁਣਾਈ ਗਈ।ਇਸ ਮੌਕੇ ਸ਼ਹੀਦਾਂ ਦੇ ਪਰਿਵਾਰ ਵੱਲੋਂ ਸ਼ਹੀਦਾਂ ਦੀ ਯਾਦ ’ਚ ਮਾਨਵਤਾ ਭਲਾਈ ਕਾਰਜ ਕਰਦਿਆਂ 15 ਜ਼ਰੂਰਤਮੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੰਡੀ ਗਈ। (Tribute)
ਇਨ੍ਹਾਂ ਲਵਾਈ ਹਾਜ਼ਰੀ
ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਇਲਾਵਾ, ਰਿਸ਼ਤੇਦਾਰ, ਸੇਵਾਦਾਰ ਕੁਲਵੰਤ ਸਿੰਘ, ਲਛਮਣ ਸਿੰਘ ਇੰਸਾਂ ਜ਼ਿੰਮੇਵਾਰ ਟੈ੍ਰਫਿਕ ਸੰਮਤੀ ਸਰਸਾ, ਬਲਾਕ ਲੰਬੀ ਦੇ ਜਿੰਮੇਵਾਰਾਂ ’ਚ ਕਿਰਨ ਇੰਸਾਂ 45 ਮੈਂਬਰ, ਬਲਾਕ 15 ਮੈਂਬਰਾਂ ’ਚ ਜਗਸੀਰ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਗੁਰਸੇਵਕ ਇੰਸਾਂ ਲਾਲਬਾਈ, ਅਮਨਦੀਪ ਸਿੰਘ ਇੰਸਾਂ, ਬਲਾਕ ਸੁਜਾਨ ਭੈਣਾਂ ’ਚ ਬਬਲਦੀਪ ਕੌਰ ਇੰਸਾਂ, ਰਾਜ ਰਾਣੀ ਇੰਸਾਂ, ਵੀਰਪਾਲ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਬਲਾਕ ਕਬਰਵਾਲਾ ਦੇ 15 ਮੈਂਬਰਾਂ ਵਿਚ ਗੁਰਚਰਨ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਸੁਖਬੀਰ ਸਿੰਘ ਇੰਸਾਂ, ਨੀਲਕੰਠ ਇੰਸਾਂ, ਬਲਾਕ ਭੰਗੀਦਾਸ ਸੁਲਖੱਣ ਸਿੰਘ ਇੰਸਾਂ, ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਬਲਾਕ ਮਲੋਟ ਦੇ 15 ਮੈਂਬਰ, ਬਲਾਕ ਅਤੇ ਸ਼ਹਿਰ ਮਲੋਟ ਦੀ ਸਾਧ-ਸੰਗਤ ਨੇ ਵੀ ਨਾਮ ਚਰਚਾ ਦੌਰਾਨ ਆਪਣੀ ਹਾਜ਼ਰੀ ਲਵਾਈ। (Tribute)
ਸ਼ਹੀਦਾਂ ਨੂੰ ਯਾਦ ਕਰਦਿਆਂ
ਜ਼ਿਕਰਯੋਗ ਹੈ ਕਿ ਬਲਾਕ ਲੰਬੀ ਦੇ ਪਿੰਡ ਬਾਦਲ ਤੋਂ ਸ਼ਹੀਦ ਰੇਸ਼ਮ ਸਿੰਘ ਇੰਸਾਂ, ਪਿੰਡ ਖਿਓਵਾਲੀ ਤੋਂ ਸ਼ਹੀਦ ਪਰਦੀਪ ਕੁਮਾਰ ਇੰਸਾਂ, ਪਿੰਡ ਤਰਮਾਲਾ ਤੋਂ ਸ਼ਹੀਦ ਗੁਰਪ੍ਰੀਤ ਸਿੰਘ ਇੰਸਾਂ ਅਤੇ ਬਲਾਕ ਕਬਰਵਾਲਾ ਦੇ ਪਿੰਡ ਮਾਹੂਆਣਾ ਦੇ ਨਿਵਾਸੀ ਸ਼ਹੀਦ ਮਨਪ੍ਰੀਤ ਸਿੰਘ ਇੰਸਾਂ, ਜੋ ਅੱਜ ਤੋਂ 7 ਸਾਲ ਪਹਿਲਾਂ ਅੱਜ ਦੇ ਹੀ ਦਿਨ 16 ਜਨਵਰੀ 2016 ਨੂੰ ਮਾਨਵਤਾ ਦੀ ਨਿਹਸਵਾਰਥ ਸੇਵਾ ਕਰਦਿਆਂ ਕੁੱਲ ਮਾਲਕ ਨਾਲ ਓੜ ਨਿਭਾ ਗਏ ਸਨ। ਉਨ੍ਹਾਂ ਮਹਾਨ ਸ਼ਹੀਦਾਂ ਦੀ ਸੱਤਵੀਂ ਬਰਸੀ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਬਲਾਕ ਲੰਬੀ ਤੇ ਕਬਰਵਾਲਾ ਬਲਾਕ ਦੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਕਰਵਾਈ ਗਈ ਨਾਮ ਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਸੁਲੱਖਣ ਸਿੰਘ ਇੰਸਾਂ ਨੇ ਚਲਾਈ।