ਦਿੱਲੀ ’ਚ ਇੱਕ ਔਰਤ ਦੇ ਕਾਰ ਨਾਲ ਧੂਹ ਕੇ ਮਾਰੇ ਜਾਣ ਦੀ ਘਟਨਾ ’ਚ 11 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ’ਚ ਵਾਪਰਿਆ (Hit and Run) ਇਹ ਹਾਦਸਾ ਭਿਆਨਕ ਸੀ ਪਰ ਪਤਾ ਨਹੀਂ ਦੇਸ਼ ਅੰਦਰ ਅਜਿਹੇ ਕਿੰਨੇ ਹਾਦਸੇ ਵਾਪਰਦੇ ਜੋ ਮੀਡੀਆ ਦੀਆਂ ਸੁਰਖੀਆਂ ਨਹੀਂ ਬਣਦੇ ਦਬੇ-ਦਬਾਏ ਇਹ ਮਾਮਲੇ ਖਤਮ ਹੋ ਜਾਂਦੇ ਹਨ। ਦੋਸ਼ੀਆਂ ਨੂੰ ਸਜ਼ਾ ਤਾਂ ਕੀ ਮਿਲਣੀ ਉਹਨਾਂ ਦੀ ਗਿ੍ਰਫ਼ਤਾਰੀ ਤੱਕ ਨਹੀਂ ਹੁੰਦੀ। ਅਸਲ ’ਚ ਮਾਮਲੇ ਦੀ ਜੜ੍ਹ ਨੂੰ ਹੱਥ ਪਾਉਣ ਦੀ ਜ਼ਰੂਰਤ ਹੈ ਅਸਲ ’ਚ ਸਾਡੇ ਦੇਸ਼ ਅੰਦਰ ਟੈ੍ਰਫਿਕ ਪ੍ਰਬੰਧ ਤਾਂ ਹਨ ਪਰ ਨਿਯਮਾਂ ਨੂੰ ਲਾਗੂ ਕਰਨ ਲਈ ਜਿੰਮੇਵਾਰੀ ਤੇ ਗੰਭੀਰਤਾ ਨਹੀਂ ਸਿਰਫ਼ ਵਿਖਾਵੇ ਲਈ ਕਾਰਵਾਈ ਕੀਤੀ ਜਾਂਦੀ ਹੈ। ਉਹ ਵੀ ਆਮ ਲੋਕਾਂ ਖਿਲਾਫ਼ ਪਹੁੰਚ ਵਾਲੇ ਵਿਗੜੇ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ ਜਿਸ ਕਰਕੇ ਇਹ ਲੋਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ।
ਜੇਕਰ ਕੋਈ ਅਧਿਕਾਰੀ ਕਿਸੇ ਵਿਗੜੇ ਹੋਏ ਵਿਅਕਤੀ ਖਿਲਾਫ਼ ਕਾਰਵਾਈ ਕਰਦਾ ਹੈ ਤਾਂ ਸਿਆਸੀ ਪਹੁੰਚ ਕਾਰਨ ਅਜਿਹੇ ਅਫ਼ਸਰਾਂ ਦੀ ਕਲਾਸ ਲੱਗਦੀ ਹੈ ਤੇ ਕਈਆਂ ਨੂੰ ਬਦਲੀ ਦਾ ਇਨਾਮ ਵੀ ਮਿਲਦਾ ਹੈ। ਅਸਲ ’ਚ ਦੇਸ਼ ਅੰਦਰ ਨਿਯਮਾਂ ਨੂੰ ਮੰਨਣ ਦੀ ਸੰਸਕ੍ਰਿਤੀ ਨਹੀਂ ਇਸ ਗੱਲ ’ਤੇ ਘੱਟ ਲੋਕ ਮਾਣ ਕਰਦੇ ਹਨ ਕਿ ਉਹ ਨਿਯਮਾਂ ਦਾ ਪਾਲਣ ਕਰਨ ਕਰਕੇ ਕਿਸੇ ਵੀ ਕਾਰਵਾਈ ’ਚ ਨਹੀਂ ਆਉਂਦੇ, ਬਹੁਤੇ ਲੋਕ ਅਜਿਹੇ ਹਨ। ਜਿਹੜੇ ਇਹ ਗੱਲ ਬੜੀ ਹਿੱਕ ਤਾਣ ਕੇ ਕਹਿੰਦੇ ਹਨ ਕਿ ਚੱਲਦੀ ਹੋਣ ਕਰਕੇ ਨਿਯਮਾਂ ਦੇ ਉਲੰਘਣ ਦੇ ਬਾਵਜ਼ੂਦ ਉਸ ਨੂੰ ਕੋਈ ਨਹੀਂ ਪੁੱਛਦਾ ਬਾਹਰਲੇ ਮੁਲਕਾਂ ’ਚ ਨਿਯਮਾਂ ਦਾ ਪਾਲਣਾ ਉਹਨਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ।
ਕਾਨੂੰਨ ਦਾ ਭੈਅ ਹੋਣਾ ਜ਼ਰੂਰੀ
ਨਿਯਮਾਂ ਨੂੰ ਮੰਨਣ ਦੀ ਭਾਵਨਾ ਉੱਥੇ ਕਾਨੂੰਨ ਦੇ ਭੈਅ ਕਰਕੇ ਬਣੀ ਹੈ ਕਿਉਂਕਿ ਉੱਥੋਂ ਦਾ ਕਾਨੂੰਨ ਕਿਸੇ ਵੱਡੇ-ਛੋਟੇ ਦਾ ਲਿਹਾਜ਼ ਨਹੀਂ ਕਰਦਾ ਗੱਡੀ ਗਲਤ ਢੰਗ ਨਾਲ ਚਲਾਉਣ ਵਾਲੇ ਦਾ ਡਰਾਇਵਿੰਗ ਲਾਇਸੰਸ ਰੱਦ ਹੋ ਜਾਂਦਾ ਹੈ ਤੇ ਲੋਕ ਨਿਯਮਾਂ ਪ੍ਰਤੀ ਗੰਭੀਰ ਰਹਿੰਦੇ ਹਨ ਅਸਲ ’ਚ ਸਾਡੇ ਦੇਸ਼ ’ਚ ਟੈ੍ਰਫਿਕ ਪੁਲਿਸ ਤੇ ਆਮ ਪੁਲਿਸ ਮੁਲਾਜ਼ਮ ਅੰਦਰ ਜਦੋਂ ਇੰਨੀ ਹਿੰਮਤ ਪੈਦਾ ਹੋਵੇਗੀ ਕਿ ਉਹ ਨਿਯਮਾਂ ਦੀ ਉਲੰਘਣਾ ਕਰ ਸਕਣ ਵਾਲੇ ਹਰ ਛੋਟੇ-ਵੱਡੇ ਦੇ ਖਿਲਾਫ਼ ਕਾਰਵਾਈ ਕਰਨ ਦੇ ਸਮਰੱਥ ਹੋਣਗੇ ਤਾਂ ਹਾਦਸੇ ਵੀ ਘਟਣਗੇ ਤੇ ਹਿੱਟ ਐਂਡ ਰਨ ਨੂੰ ਵੀ ਲਗਾਮ ਲੱਗੇਗੀ।
ਅਸਲ ’ਚ ਇਹ ਚੀਜ਼ ਹੀ ਵੱਡੀ ਚੁਣੌਤੀ ਹੈ ਕਿ ਟੈ੍ਰਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਅੰਦਰ ਇਹ ਭਾਵਨਾ ਕਿਵੇਂ ਭਰੀ ਜਾਵੇ ਕੀ ਸਰਕਾਰਾਂ ਦੇ ਉੱਚ ਅਹੁਦਿਆਂ ’ਤੇ ਬੈਠੇ ਆਗੂ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਮਾਹੌਲ ਪੈਦਾ ਕਰ ਸਕਣਗੇ ਕਿ ਪੁਲਿਸ ਮੁਲਾਜ਼ਮ ਅਜ਼ਾਦ ਹੋ ਕੇ ਦਿਲੋਂ ਡਿਊਟੀ ਕਰ ਸਕਣ। ਪੁਲਿਸ ਮੁਲਾਜ਼ਮਾਂ ਦੇ ਦਿਲਾਂ ਅੰਦਰ ਇਹ ਭਾਵਨਾ ਪੈਦਾ ਕਰਨੀ ਪਵੇਗੀ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਾ ਉਹਨਾਂ ਦੇ ਭਵਿੱਖ ਦੀਆਂ ਪੀੜ੍ਹੀਆਂ ਲਈ ਖ਼ਤਰਾ ਬਣੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ