ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀਰਵਾਰ ਸਵੇਰੇ ਘਰ ’ਚ ਰਸੋਈ ਸਿਲੰਡਰ ਲੀਕ ਹੋਣ ਨਾਲ ਨਾਲ ਅੱਗ ਲੱਗ ਗਈ ਅਤੇ ਪੂਰਾ ਜਿਉਂਦਾ ਸੜ ਗਿਾ। ਮਰਨ ਵਾਲਿਆਂ ’ਚ ਪਤੀ-ਪਤਨੀ ਅਤੇ ਚਾਰ ਬੱਚੇ ਮੌਜ਼ੂਦ ਸਨ। ਪਤਾ ਲੱਗਿਆ ਹੈ ਕਿ ਜਿਸ ਸਮੇਂ ਗੈਸ ਸਿਲੰਡਰ ਨੂੰ ਲੱਗ ਲੱਗੀ, ਉਹ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸਨ।
ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਪਲ ਭਰ ’ਚ ਇਨਸਾਨ, ਪਿੰਜਰ ’ਚ ਬਦਲ ਗਏ। ਉਨ੍ਹਾਂ ਅੰਦਰ ਤੋਂ ਬਾਹਰ ਨਿੱਕਲਣ ਜਾਂ ਰੌਲਾ ਪਾਉਣ ਤੱਕ ਦਾ ਮੌਕਾ ਵੀ ਨਹੀਂ ਮਿਲਿਆ। ਹਾਦਸੇ ਦਾ ਪਤਾ ਲੱਗਦੇ ਹੀ ਉੱਥੇ ਕੁਰਲਾਹਟ ਪੈ ਗਈ। ਜਦੋਂ ਤੱਕ ਗੁਆਂਢੀ ਉੱਥੇ ਪਹੁੰਚੇ, ਉਦੋਂ ਤੱਕ ਸਭ ਕੁਝ ਸੜ ਕੇ ਰਾਖ ਹੋ ਚੁੱਕਿਆ ਸੀ। ਪੁਲਿਸ ਮੌਕੇ ’ਤੇ ਪਹੁੰਚ ਕੇ ਮੌਕੇ ਘਟਨਾ ਦੀ ਜਾਂਚ ਕਰ ਰਹੀ ਹੈ।
ਸ਼ੁਰੂਆਤੀ ਜਾਂਚ ਤੋਂ ਬਾਅਦ ਐੱਸਪੀ ਸ਼ਸ਼ਾਂਕ ਕੁਮਾਰ ਨੇ ਕਿਹਾ ਕਿ ਹਾਦਸਾ ਸਿਲੰਡਰ ਫਟਣ ਨਾਲ ਨਹੀਂ ਸਗੋਂ ਲੀਕੇਜ਼ ਨਾਲ ਹੋਇਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ’ਤੇ ਫੋਰੈਂਸਿਕ ਟੀਮਾਂ ਬੁਲਾ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ’ਚ ਪਤੀ-ਪਤਨੀ ਅਤੇ ਚਾਰ ਬੱਚੇ ਸ਼ਾਮਲ ਹਨ। ਬੰਚਿਆਂ ’ਚ ਦੋ ਲੜਕੀਆਂ ਤੇ 2 ਲੜਕੇ ਹਨ। ਮਿ੍ਰਤਕਾਂ ਦੀ ਪਛਾਣ ਅਬਦੁਲ ਕਰੀਮ, ਉਸ ਦੀ ਪਤਨੀ ਅਫਰੋਜਾ, ਵੱਡੀ ਧੀ ਇਸ਼ਰਤ ਅਤੇ ਰੇਸ਼ਮਾ, ਪੁੱਤਰ ਅਬਦੁਲ ਅਤੇ ਅਫਾਨ ਦੇ ਰੂਪ ’ਚ ਹੋਈ ਹੈ। ਇਹ ਵੈਸਟ ਬੰਗਾਲ ਦੇ ਉਤਰ ਦਿਨਾਜਪੁਰ ਦੇ ਰਹਿਣ ਵਾਲੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ