ਹਿੰਦੁਸਤਾਨ ਦੀ ਸ਼ਾਨ ਹੈ ਹਿੰਦੀ, ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਜ ਦਿੱਤੀਆਂ ਸ਼ੁੱਭ ਕਾਮਨਾਵਾਂ

(ਸੱਚ ਕਹੂੰ ਨਿਊਜ਼) ਸਰਸਾ। ਹਰ ਸਾਲ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਪਹਿਲੀ ਵਾਰ ਵਿਸ਼ਵ ਹਿੰਦੀ ਸੰਮੇਲਨ 10 ਜਨਵਰੀ 1975 ਨੂੰ ਨਾਗਪੁਰ ਵਿੱਚ ਕਰਵਾਇਆ ਗਿਆ, ਜਿਸ ਵਿੱਚ 30 ਦੇਸ਼ਾਂ ਦੇ 122 ਡੈਲੀਗੇਟਾਂ ਨੇ ਭਾਗ ਲਿਆ।  ਉਸ ਤੋਂ ਬਾਅਦ ਭਾਰਤ ਤੋਂ ਬਾਹਰ ਮਾਰੀਸ਼ਸ, ਯੂਨਾਈਟਿਡ ਕਿੰਗਡਮ, ਤ੍ਰਿਨੀਦਾਦ, ਅਮਰੀਕਾ ਆਦਿ ਦੇਸ਼ਾਂ ਵਿੱਚ ਵੀ ਵਿਸ਼ਵ ਹਿੰਦੀ ਸੰਮੇਲਨ ਕਰਵਾਇਆ ਗਿਆ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਹਿੰਦੀ ਦਿਵਸ ‘ਤੇ ਟਵੀਟ ਕੀਤਾ ਹੈ।

ਉਨ੍ਹਾਂ ਟਵੀਟ ‘ਤੇ ਲਿਖਿਆ ਕਿ ਹਿੰਦੀ ਸਿਰਫ਼ ਇਕ ਭਾਸ਼ਾ ਨਹੀਂ ਹੈ, ਸਗੋਂ ਇਕ ਅਜਿਹੀ ਕੜੀ ਹੈ ਜੋ ਸਾਡੇ ਕਰੋੜਾਂ ਭਾਰਤੀਆਂ ਨੂੰ ਇਕ ਧਾਗੇ ਵਿਚ ਬੰਨ੍ਹਦੀ ਹੈ ਅਤੇ ਸਾਨੂੰ ਹਿੰਦੂਸਤਾਨੀ ਹੋਣ ‘ਤੇ ਮਾਣ ਮਹਿਸੂਸ ਕਰਾਉਂਦੀ ਹੈ। ਵਿਸ਼ਵ ਹਿੰਦੀ ਦਿਵਸ ‘ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ।

ਸ਼ਿਵਰਾਜ ਨੇ ਵਿਸ਼ਵ ਹਿੰਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਸ਼ਵ ਹਿੰਦੀ ਦਿਵਸ ‘ਤੇ ਸੂਬੇ ਦੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਚੌਹਾਨ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਹਿੰਦੀ ਭਾਰਤ ਦੇ ਮਾਣ, ਗੌਰਵ ਅਤੇ ਆਤਮਾ ਦੀ ਭਾਸ਼ਾ ਹੈ। ਇਹ ਹਰ ਭਾਰਤੀ ਲਈ ਸਨਮਾਨ ਹੈ। ਹਿੰਦੀ ਨੂੰ ਮਾਨ ਦਿਓ, ਵਿਸ਼ਵ ’ਚ ਤੁਹਾਡਾ ਮਾਨ ਵਧੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ