ਪਾਣੀਪਤ (ਸੰਨੀ ਕਥੂਰੀਆ)। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Bharat Jodo Yatra) ਦਾ ਦੂਜਾ ਪੜਾਅ ਅੱਜ ਪਾਣੀਪਤ ਦੇ ਸਨੌਲੀ ਤੋਂ ਸ਼ੁਰੂ ਹੋਇਆ। ਰਾਹੁਲ ਗਾਂਧੀ ਦੀ ਯਾਤਰਾ ਪਾਣੀਪਤ ’ਚ 2 ਘੰਟੇ ਦੇਰੀ ਨਾਲ ਸ਼ੁਰੂ ਹੋਈ। ਦੱਸ ਦਈਏ ਕਿ ਰਾਹੁਲ ਗਾਂਧੀ ਕੱਲ੍ਹ ਰਾਤ ਯੂਪੀ ਬਾਰਡਰ ਤੋਂ ਪਾਣੀਪਤ ’ਚ ਦਾਖ਼ਲ ਹੋ ਗਏ ਸਨ ਪਰ ਰਾਤ ਦਾ ਠਹਿਰਾਅ ਸਨੌਲੀ ਮੇਰਠ ਕਰਕੇ ਉਹ ਦਿੱਲੀ ਨਿੱਕਲ ਗਏ ਸਨ ਅਤੇ ਅੱਜ ਸਵੇਰੇ ਦਿੱਲੀ ਤੋਂ ਵਾਪਸ ਸਨੌਲੀ ਆਏ ਅਤੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ।
ਰਾਹੁਲ ਗਾਂਧੀ ਦੀ ਇਹ ਯਾਤਰਾ (Bharat Jodo Yatra) ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਸ੍ਰੀਨਗਰ ਦੇ ਕਸ਼ਮੀਰ ’ਚ ਖ਼ਤਮ ਹੋਵੇਗੀ। ਭਾਰਤ ਜੋੜੋ ਯਾਤਰਾ ਹਰਿਆਣਾ ਦੇ ਕਈ ਸੀਨੀਅਰ ਕਾਂਗਰਸੀ ਨੇਤਾ ਰਾਹਲੁਲ ਗਾਂਧੀ ਦੀ ਪੈਦਲ ਯਾਤਰਾ ’ਚ ਸ਼ਾਮਲ ਹੋਏ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਕਿ ਰਾਹੁਲ ਗਾਂਧੀ ਆਣੀ ਬਿਮਾਰ ਮਾਂ ਸੋਨੀਆ ਗਾਂਧੀ ਨੂੰ ਮਿਲਣ ਲਈ ਰਾਤ ਨੂੰ ਦਿੱਲੀ ਰਵਾਨਾ ਹੋਏ ਸਨ। ਉਹ ਯਾਤਰਾ ’ਚ ਹਿੱਸਾ ਲੈਣ ਲਈ ਸ਼ੁੱਕਰਵਾਰ ਸਵੇਰੇ ਪਰਤੇ।
ਵਰਕਰਾਂ ਨੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵਾਇਰਲ ਸੰਕ੍ਰਮਣ ਕਾਰਨ ਇਲਾਜ਼ ਲਈ ਬੁੱਧਵਾਰ ਨੂੰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਹਰਿਆਣਾਂ ’ਚ ਸ਼ਾਮ ਨੂੰ ਯਾਤਰਾ ਦੇ ਫਿਰ ਤੋਂ ਪ੍ਰਵੇਸ਼ ਕਰਨ ਕਰਨ ’ਤੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ।