(India vs Sri Lanka ) ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ
- ਜਿਤੇਸ਼ ਸ਼ਰਮਾ ਟੀਮ ’ਚ ਸ਼ਾਮਲ, ਜਖਮੀ ਸੰਜੂ ਬਾਹਰ
(ਸਪੋਰਟਸ) ਪੂਨੇ। ਭਾਰਤ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ ਹਰਾ ਕੇ ਦੂਜੇ ਮੈਚ ’ਚ ਪੂਰੇ ਦਮਖਮ ਨਾਲ ਉੱਤਰੇ। (India vs Sri Lanka) ਅੱਜ ਟੀ-20 ਲੜੀ ਦਾ ਦੂਜਾ ਮੈਚ ਸ਼ਾਮ 7 ਵਜੇ ਪੂਨੇ ’ਚ ਖੇਡਿਆ ਜਾਵੇਗਾ। ਭਾਰਤ ਇਹ ਮੈਚ ਜਿੱਤ ਕੇ ਲੜੀ ਆਪਣੇ ਨਾਂਅ ਕਰਨਾ ਚਾਹੇਗਾ। ਮੈਚ ਤੋਂ ਪਹਿਲਾਂ ਭਾਰਤ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਿਆ ਸੰਜੂ ਸੈਮਸਨ ਇਸ ਮੈਚ ’ਚ ਨਹੀਂ ਖੇਡ ਰਹੇ ਹਨ।
ਮੁੰਬਈ ‘ਚ ਖੇਡੇ ਗਏ ਪਹਿਲੇ ਮੈਚ ‘ਚ ਪੰਜਾਬ ਕਿੰਗਜ਼ ਦੇ ਵਿਕਟਕੀਪਰ ਜਿਤੇਸ਼ ਸ਼ਰਮਾ ਨੂੰ ਫੀਲਡਿੰਗ ਦੌਰਾਨ ਜ਼ਖਮੀ ਹੋਏ ਸੰਜੂ ਸੈਮਸਨ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਜੇਕਰ ਭਾਰਤ ਦੂਜਾ ਮੈਚ ਜਿੱਤਦਾ ਹੈ ਤਾਂ ਇਹ ਸ਼੍ਰੀਲੰਕਾ ‘ਤੇ ਉਸ ਦੀ ਚੌਥੀ ਦੁਵੱਲੀ ਸੀਰੀਜ਼ ਜਿੱਤ ਹੋਵੇਗੀ।
ਦੂਜੇ ਪਾਸੇ ਸ਼੍ਰੀਲੰਕਾਈ ਟੀਮ ਵੀ ਲੜੀ ’ਚ ਵਾਪਸੀ ਕਰਨ ਲਈ ਅੱਡੀ ਚੋਟੀ ਦਾ ਜੋ਼ਰ ਲਾਵੇਗਾ। ਪਹਿਲੇ ਮੈਚ ’ਚ ਜਿੱਤ ਦੇ ਕਰੀਬ ਆ ਕੇ ਸ੍ਰੀਲੰਕਾ ਹਾਰ ਗਿਆ ਸੀ। ਸ੍ਰੀਲੰਕਾਈ ਟੀਮ ਪਿਛਲੀ ਗਲਤੀਆਂ ਤੋਂ ਸਬਕ ਲੈ ਕੇ ਮੈਦਾਨ ’ਚ ਉਤਰੇਗੀ। ਸ੍ਰੀਲੰਕਾ ਇਹ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਆਪਣੇ ਨਾਂਅ ਕਰਨਾ ਚਾਹੇਗੀ।
ਦੁਵੱਲੀ ਲੜੀ ’ਚ ਹੁਣ ਤੱਕ ਭਾਰਤ ਦਾ ਪੱਲੜਾ ਭਾਰੀ (India vs Sri Lanka)
ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਹੁਣ ਤੱਕ ਇੱਕ ਤੋਂ ਵੱਧ ਮੈਚਾਂ ਦੀ 6 ਦੁਵੱਲੀ ਲੜੀ ਖੇਡੀ ਜਾ ਚੁੱਕੀ ਹੈ। ਭਾਰਤ ਨੇ 4 ਵਿੱਚ ਜਿੱਤ ਦਰਜ ਕੀਤੀ ਅਤੇ ਇੱਕ ਵਿੱਚ ਸ਼੍ਰੀਲੰਕਾ ਨੇ ਜਿੱਤ ਦਰਜ ਕੀਤੀ। ਇੱਕ ਲੜੀ ਖਿੱਚੀ ਗਈ ਸੀ। ਸ਼੍ਰੀਲੰਕਾ ਦੀ ਟੀਮ ਭਾਰਤ ਨੂੰ ਹੁਣ ਤੱਕ ਇੱਕ ਵੀ ਸੀਰੀਜ਼ ਵਿੱਚ ਹਰਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਅਜਿਹੇ ‘ਚ ਏਸ਼ੀਆ ਕੱਪ ਚੈਂਪੀਅਨ ਸ਼੍ਰੀਲੰਕਾ ਬਾਕੀ ਦੋਵੇਂ ਮੈਚ ਜਿੱਤ ਕੇ ਭਾਰਤ ‘ਚ ਪਹਿਲੀ ਟੀ-20 ਸੀਰੀਜ਼ ਜਿੱਤਣ ਦਾ ਰਿਕਾਰਡ ਬਣਾ ਸਕਦੀ ਹੈ।
ਟੀ-20 27 ਕੌਮਾਂਤਰੀ ਮੈਚਾਂ ’ਚ ਭਾਰਤ ਨੇ 12 ਜਿੱਤੇ
ਦੋਵਾਂ ਦੇਸ਼ਾਂ ਵਿਚਾਲੇ ਕੁੱਲ ਮਿਲਾ ਕੇ 27 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਭਾਰਤ ਨੇ 18 ਅਤੇ ਸ਼੍ਰੀਲੰਕਾ ਨੇ 8 ਜਿੱਤੇ। ਇੱਕ ਮੈਚ ਨਿਰਣਾਇਕ ਰਿਹਾ। ਭਾਰਤ ‘ਚ ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 15 ਵਾਰ ਇਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਭਾਰਤ ਨੇ 12 ਅਤੇ ਸ਼੍ਰੀਲੰਕਾ ਨੇ 2 ਜਿੱਤੇ। ਇੱਕ ਮੈਚ ਨਿਰਣਾਇਕ ਰਿਹਾ।
ਸੰਜੂ ਸੈਮਸਨ ਸੱਟ ਕਾਰਨ ਹੋਏ ਬਾਹਰ ਨਹੀਂ ਖੇਡੇਗਾ
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੂਜੇ ਟੀ-20 ਵਿੱਚ ਨਹੀਂ ਖੇਡਣਗੇ। ਸੈਮਸਨ ਪਹਿਲੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਸੰਜੂ ਸੈਮਸਨ ਦੇ ਪੈਰ ’ਤੇ ਸੋਜ ਹੈ। ਜਿਸ ਦਾ ਸਕੈਨ ਕਰਵਾਉਣ ਲਈ ਮੁੰਬਈ ਵਿੱਚ ਹੀ ਰਿਹਾ ਅਤੇ ਟੀਮ ਨਾਲ ਪੁਣੇ ਨਹੀਂ ਆਇਆ।
ਦੋਵਾਂ ਟੀਮਾਂ ਇਸ ਪ੍ਰਕਾਰ ਹਨ
ਭਾਰਤ: ਹਾਰਦਿਕ ਪਾਂਡਿਆ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਦੀਪਕ ਹੁੱਡਾ, ਅਕਸ਼ਰ ਪਟੇਲ, ਹਰਸ਼ਲ ਪਟੇਲ, ਸ਼ਿਵਮ ਮਾਵੀ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।
ਸ੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਕੁਸਲ ਮੈਂਡਿਸ (ਵਿਕਟ-ਕੀਪਰ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਲਾਹਿਰੂ ਕੁਮਾਰਾ, ਦਿਲਸ਼ਾਨ ਮਦੁਸ਼ੰਕਾ ਅਤੇ ਮਹਿਸ਼ ਟੇਕਸ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ