ਬਰਨਾਵਾ ਆਸ਼ਰਮ ’ਚ ਕੱਲ੍ਹ ਧੂਮ-ਧਾਮ ਨਾਲ ਮਨਾਇਆ ਜਾਵੇਗਾ ਪਵਿੱਤਰ ਭੰਡਾਰਾ, ਤਿਆਰੀਆਂ ਮੁਕੰਮਲ

Barnava Ashram

ਸਰਸਾ (ਸੱਚ ਕਹੂੰ ਨਿਊਜ਼। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਭੰਡਾਰਾ 1 ਜਨਵਰੀ 2023 ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਬਾਗਪਤ, ਉੱਤਰ ਪ੍ਰਦੇਸ਼ (Barnava Ashram) ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੇ ਲਈ ਆਸ਼ਰਮ ਦੇ ਆਸ-ਪਾਸ ਦੇ ਜ਼ਿਲ੍ਹਿਆਂ ਦੀ ਸਾਧ ਸੰਗਤ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਸਾਧ ਸੰਗਤ ਲਈ ਗਰਮ ਬਿਸਤਰੇ, ਪਾਣੀ, ਲੰਗਰ ਭੋਜਨ, ਸਾਧ-ਸੰਗਤ ਲਈ ਰੁਕਣ ਦੇ ਪ੍ਰਬੰਧ ਅਤੇ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਵਾਜਾਈ ਲਈ ਟਰੈਫਿਕ ਪ੍ਰਬੰਧ ਕੀਤੇ ਜਾ ਰਹੇ ਹਨ।

ਦੱਸ ਦੇਈਏ ਕਿ ਸ਼ਨਿੱਚਰਵਾਰ ਨੂੰ ਭੰਡਾਰੇ ਦੀ ਪੂਰਵ ਸੰਧਿਆ ‘ਤੇ ਭੈਣਾਂ ਵੱਲੋਂ ਜਾਗੋ ਵੀ ਕੱਢੀ ਜਾਵੇਗੀ ਅਤੇ ਸੇਵਾਦਾਰਾਂ ਵੱਲੋਂ ਢੋਲ ਦੀ ਤਾਣ ‘ਤੇ ਨੱਚ ਕੇ ਖੁਸ਼ੀਆਂ ਮਨਾਈਆਂ ਜਾਣਗੀਆਂ। ਉੱਤਰ ਪ੍ਰਦੇਸ਼ ਦੇ 45 ਮੈਂਬਰ ਮਹਿੰਦਰ ਇੰਸਾਂ ਨੇ ਦੱਸਿਆ ਕਿ ਭੰਡਾਰੇ ਦੇ ਸੁਚੱਜੇ ਪ੍ਰਬੰਧਾਂ ਲਈ 45 ਮੈਂਬਰ ਵੀਰਾਂ ਭੈਣਾਂ ਦੀਆਂ ਵੱਖ-ਵੱਖ ਸੇਵਾਵਾਂ ’ਚ ਡਿਊਟੀ ਲਗਾ ਦਿੱਤੀ ਗਈ ਹੈ। ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ। ਸ਼ਰਧਾਲ਼ੂਆਂ ਲਈ ਕੋਵਿਡ-19 ਨੂੰ ਧਿਆਨ ’ਚ ਰੱਖਦਿਆਂ ਮਾਸਕ ਪਾਉਣ ਲਈ ਕਿਹਾ ਤੇ ਗੇਟਾਂ ’ਤੇ ਸੈਨਟਾਈਜਰ ਦੀ ਸੁਵਿਧਾ ਹੋਵੇਗੀ।

Naamcharcha

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ