ਘਰ ‘ਚ ਰੱਖੇ ਪਟਾਕਿਆਂ ‘ਚ ਹੋਇਆ ਧਮਾਕਾ, 4 ਦੀ ਮੌਤ, 4 ਜ਼ਖਮੀ
ਚੇਨਈ (ਏਜੰਸੀ)। ਤਾਮਿਲਨਾਡੂ ਦੇ ਨਾਮੱਕਲ ਜ਼ਿਲ੍ਹੇ ਦੇ ਮੋਹਨੂਰ ‘ਚ ਸ਼ਨਿੱਚਰਵਾਰ ਨੂੰ ਇਕ ਘਰ ‘ਚ ਪਟਾਕਿਆਂ ’ਚ ਧਮਾਕਾ ਹੋਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਘਰ ਦੇ ਮਾਲਕ ਦੀ ਆਪਣੀ ਰਿਹਾਇਸ਼ ਦੇ ਨਾਲ ਲਾਇਸੰਸਸ਼ੁਦਾ ਪਟਾਕਿਆਂ ਦੀ ਦੁਕਾਨ ਹੈ ਅਤੇ ਜਦੋਂ ਸਵੇਰੇ ਧਮਾਕਾ ਹੋਇਆ ਤਾਂ ਉੱਥੇ ਪਟਾਕੇ ਰੱਖੇ ਹੋਏ ਸਨ।
ਕੀ ਹੈ ਮਾਮਲਾ
ਇਸ ਦੌਰਾਨ ਘਰ ਵਿੱਚ ਰੱਖਿਆ ਗੈਸ ਸਿਲੰਡਰ ਵੀ ਫਟਣ ਕਾਰਨ ਅੱਗ ਲੱਗ ਗਈ ਅਤੇ ਅੱਗ ਨੇੜਲੇ ਘਰਾਂ ਅਤੇ ਝੌਂਪੜੀਆਂ ਵਿੱਚ ਫੈਲ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਚਾਰ ਝੋਪੜੀਆਂ ਸਮੇਤ ਅੱਠ ਘਰ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਵਿੱਚ ਮਕਾਨ ਮਾਲਕ ਥਿਲਾਈ ਕੁਮਾਰ (35), ਉਸਦੀ ਪਤਨੀ ਪ੍ਰਿਆ (30), ਉਸਦੀ ਮਾਂ ਸੇਲਵੀ (55) ਅਤੇ ਇੱਕ ਬਜ਼ੁਰਗ ਗੁਆਂਢੀ ਕੇ ਪਰਿਆਕਾ (75) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਚਾਰ ਗੁਆਂਢੀਆਂ ਨੂੰ ਨਾਮਕੱਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਅੰਬਰੀਸ਼, ਭਾਜਪਾ ਦੇ ਕਾਰਜਕਾਰੀ ਡੀ. ਕਾਰਤੀਕੇਅਨ, ਕੇ. ਸੇਂਥਿਲ ਕੁਮਾਰ ਅਤੇ ਸੀ. ਪਲਾਨੀਅਮਲ ਵਜੋਂ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ