ਤੇਜ਼ ਕੌਰ ਇੰਸਾਂ ਬਣੀ ਸਰੀਰਦਾਨੀ, ਮੈਡੀਕਲ ਖੇਤਰ ’ਚ ਪਾਵੇਗੀ ਵਡਮੁੱਲਾ ਯੋਗਦਾਨ

Body Donation

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਹੇਠ ਕੀਤਾ ਗਿਆ ਰਵਾਨਾ

(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸ਼ਹਿਰ ਬਰਨਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੀ ਬਿ੍ਰਧ ਮਾਤਾ ਦਾ ਮ੍ਰਿਤਕ ਸਰੀਰ ਖੋਜ ਕਾਰਜਾਂ ਲਈ ਦਾਨ (Body Donation) ਕੀਤਾ ਗਿਆ, ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ।

ਜੀਉਂਦੇ ਜੀਅ ਹੀ ਲਿਖ਼ਤੀ ਰੂਪ ਵਿੱਚ ਕੀਤਾ ਹੋਇਆ ਸੀ ਪ੍ਰਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪੰਦਰਾਂ ਮੈਂਬਰ ਲਵਪ੍ਰੀਤ ਖ਼ੀਪਲ ਇੰਸਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਇੰਸਾਂ ਦੇ ਮਾਤਾ ਤੇਜ ਕੌਰ ਇੰਸਾਂ (90) ਦਾ ਲੰਘੇ ਕੱਲ੍ਹ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਤਹਿਤ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਇੰਸਾਂ ਮੁਤਾਬਕ ਤੇਜ ਕੌਰ ਇੰਸਾਂ ਨੇ ਆਪਣੀ ਇੱਛਾ ਅਨੁਸਾਰ ਆਪਣੇ ਮਿ੍ਰਤਕ ਸਰੀਰ ਨੂੰ ਪੂਜਨੀਕ ਗੁਰੂ ਜੀ ਦੀਆਂ ਪ੍ਰੇਰਣਨਾਵਾਂ ਸਦਕਾ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੇ ਜਾਣ ਦਾ ਪ੍ਰਣ ਜੀਉਂਦੇ ਜੀਅ ਹੀ ਲਿਖ਼ਤੀ ਰੂਪ ਵਿੱਚ ਕੀਤਾ ਹੋਇਆ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮਾਤਾ ਤੇਜ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੀਆਂ ਧੀਆਂ ਅਤੇ ਨੂੰਹਾਂ ਵੱਲੋਂ ਮੋਢਾ ਦਿੱਤਾ ਗਿਆ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ ਦੀ ਅਗਵਾਈ ਹੇਠ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਰੱਖ ਕੇ ‘ਮਾਤਾ ਤੇਜ ਕੌਰ ਇੰਸਾਂ, ਅਮਰ ਰਹੇ’ ਤੇ ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੀ ਗੂੰਜ ’ਚ ਸਤਿਕਾਰ ਸਹਿਤ ਘੁਮਾਉਣ ਉਪਰੰਤ ਬੱਸ ਸਟੈਂਡ ਰੋਡ ਤੋਂ ਭਾਵਭਿੰਨੀ ਵਿਦਾਇਗੀ ਦੇ ਕੇ ਰਵਾਨਾ ਕੀਤਾ ਗਿਆ।


ਬਲਾਕ ਬਰਨਾਲਾ/ਧਨੌਲਾ ਦੇ 58ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ

ਲਵਪ੍ਰੀਤ ਖ਼ੀਪਲ ਇੰਸਾਂ ਨੇ ਦੱਸਿਆ ਕਿ ਤੇਜ ਕੌਰ ਇੰਸਾਂ ਨੇ ਬਲਾਕ ਬਰਨਾਲਾ/ਧਨੌਲਾ ਦੇ 58ਵੇਂ ਸਰੀਰਦਾਨੀ (Body Donation) ਹੋਣ ਦਾ ਮਾਣ ਖੱਟਿਆ ਹੈ। ਜਿਨ੍ਹਾਂ ਦੀ ਮਿ੍ਰਤਕ ਦੇਹ ਨੂੰ ਪਰਿਵਾਰ ਵੱਲੋਂ ਸ਼ਹੀਦ ਹਸਨ ਖਾਨ ਮੇਵਾਤੀ (ਐੱਸਐੱਚਕੇਐੱਮ) ਸਰਕਾਰੀ ਮੈਡੀਕਲ ਕਾਲਜ ਨਲਹਾਰ ਨੂਹ, ਹਰਿਆਣਾ ਨੂੰ ਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਪਰਿਵਾਰ ਵਿੱਚੋਂ ਮਾਤਾ ਤੇਜ਼ ਕੌਰ ਇੰਸਾਂ ਦੇ ਪਤੀ ਸੱਚਖੰਡਵਾਸੀ ਜੰਗੀਰ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਵੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੀ ਗਈ ਸੀ। ਜਿਸ ਤਹਿਤ ਇੱਕੋ ਪਰਿਵਾਰ ਵਿੱਚੋਂ 2 ਮਿ੍ਰਤਕ ਸਰੀਰ ਮੈਡੀਕਲ ਖੇਤਰ ਲੇਖੇ ਲਾਏ ਜਾ ਚੁੱਕੇ ਹਨ।

ਇਸ ਦੌਰਾਨ ਮਿ੍ਰਤਕ ਦੇਹ ਨੂੰ ਹਰਬੰਸ ਸਿੰਘ ਇੰਸਾਂ ਸਾਬਕਾ ਸਰਪੰਚ ਨੇ ਸਲਿਊਟ ਕਰਕੇ ਨਮਨ ਕੀਤਾ ਤੇ ਹਾਜ਼ਰੀਨ ਨੇ ਫੁੱਲਾਂ ਦੀ ਵਰਖ਼ਾ ਕਰਕੇ ਸਲਾਮ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਇੰਸਾਂ, ਹਰਦੇਵ ਸਿੰਘ, ਦਲੀਪ ਸਿੰਘ ਇੰਸਾਂ, ਭਾਗ ਸਿੰਘ ਇੰਸਾਂ, ਬਲਵੰਤ ਕੌਰ ਇੰਸਾਂ ਤੇ ਪਰਮਜੀਤ ਕੌਰ ਇੰਸਾਂ ਆਦਿ ਪਰਿਵਾਰਕ ਮੈਂਬਰਾਂ ਤੇ ਉਕਤ ਤੋਂ ਇਲਾਵਾ ਰਛਪਾਲ ਇੰਸਾਂ ਬੈਂਕ ਵਾਲੇ, ਬਲਜਿੰਦਰ ਸਿੰਘ ਇੰਸਾਂ, ਸੁਰਿੰਦਰ ਇੰਸਾਂ, ਸੰਜੀਵ ਇੰਸਾਂ, ਨਵਤੇਜ ਸਿੰਘ ਇੰਸਾਂ, ਸੁਰਿੰਦਰ ਜੌੜਾ ਇੰਸਾਂ, ਭੂਸ਼ਣ ਇੰਸਾਂ, ਬਲਰਾਜ ਕੁਮਾਰ ਇੰਸਾਂ, ਮੱਖਣ ਸਿੰਘ ਸੋਹੀ ਇੰਸਾਂ, ਹੈਪੀ ਇੰਸਾਂ, ਰੋਹਿਤ ਇੰਸਾਂ, ਗੁਰਚਰਨ ਸਿੰਘ ਇੰਸਾਂ, ਸ਼ਿੰਦਰ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਕੁਲਵੰਤ ਕੌਰ ਇੰਸਾਂ, ਪ੍ਰੇਮ ਇੰਸਾਂ ਭੰਗੀਦਾਸ ਆਦਿ ਸਮੇਤ ਰਿਸ਼ਤੇਦਾਰ ਤੇ ਸਾਧ-ਸੰਗਤ ਭਾਰੀ ਗਿਣਤੀ ਵਿੱਚ ਹਾਜ਼ਰ ਸੀ।

ਚੱਲ ਰਹੇ ਨੇ 147 ਭਲਾਈ ਕਾਰਜ

ਸਟੇਟ 45 ਮੈਂਬਰ ਰਾਜ ਰਾਣੀ ਇੰਸਾਂ ਤੇ ਰਮਾਂ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਯੋਗ ਤੇ ਸੁਚੱਜੀ ਅਗਵਾਈ ’ਚ ਸਾਧ-ਸੰਗਤ ਵੱਲੋਂ 147 ਭਲਾਈ ਕਾਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਸਰੀਰਦਾਨ ਕਰਨਾ ਮੁੱਖ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇਹਾਂ ਨੂੰ ਅਕਸਰ ਹੀ ਜਲ਼ਾ ਜਾਂ ਦਫ਼ਨਾ ਦਿੱਤਾ ਜਾਂਦਾ ਹੈ ਪਰ ਡੇਰਾ ਸਰਧਾਲੂਆਂ ਵੱਲੋਂ ਮਿ੍ਰਤਕ ਦੇਹਾਂ ਮੈਡੀਕਲ ਖੇਤਰ ਲਈ ਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ’ਤੇ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਖੋਜਾਂ ਕਰਦੇ ਹਨ, ਜੋ ਮਨੁੱਖਤਾ ਦੇ ਭਲੇ ਲਈ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ