ਐਨਓਜੀ ਨੇ ਕੰਮ ਬੰਦ ਕੀਤਾ
ਕਾਬੁਲ। ਗੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼) ਕ੍ਰਿਸਟਨ ਏਡ ਅਤੇ ਐਕਸ਼ਨ ਏਡ ਨੇ ਅਫਗਾਨਿਸਤਾਨ ਵਿੱਚ ਆਪਣਾ ਕੰਮ ਬੰਦ ਕਰ ਦਿੱਤਾ ਹੈ ਜਦੋਂ ਤਾਲਿਬਾਨ ਸ਼ਾਸਨ ਨੇ ਸਾਰੀਆਂ ਐਨਜੀਓਜ਼ ਨੂੰ ਮਹਿਲਾ ਕਰਮਚਾਰੀਆਂ ਨੂੰ ਕੰਮ ਕਰਨ ’ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਹਨ ਅਤੇ ਅਜਿਹਾ ਕਦਮ ਚੁੱਕਣ ਵਾਲੇ ਐਨਜੀਓਜ਼ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਕ੍ਰਿਸਟਨ ਏਡ ਦੇ ਗਲੋਬਲ ਪ੍ਰੋਗਰਾਮਾਂ ਦੇ ਮੁਖੀ ਰੇ ਹਸਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਜਿੰਨੀ ਜਲਦੀ ਹੋ ਸਕੇ ਸਪੱਸ਼ਟਤਾ ਚਾਹੁੰਦੇ ਹਾਂ ਅਤੇ ਅਧਿਕਾਰੀਆਂ ਨੂੰ ਪਾਬੰਦੀ ਹਟਾਉਣ ਦੀ ਅਪੀਲ ਕਰਦੇ ਹਾਂ’’ ਪਰ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਬਦਕਿਸਮਤੀ ਨਾਲ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਰੋਕ ਰਹੇ ਹਾਂ।
ਕੀ ਹੈ ਮਾਮਲਾ
ਐਕਸ਼ਨ ਏਡ ਨੇ ਇਕ ਬਿਆਨ ’ਚ ਕਿਹਾ ਕਿ ਜੇਕਰ ਔਰਤਾਂ ’ਤੇ ਸਮੂਹਾਂ ’ਚ ਕੰਮ ਕਰਨ ’ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਇਹ ਸਾਨੂੰ ਅੱਧੀ ਆਬਾਦੀ ਤੱਕ ਪਹੁੰਚਣ ਤੋਂ ਵੀ ਰੋਕ ਦੇਵੇਗੀ, ਜੋ ਪਹਿਲਾਂ ਹੀ ਭੁੱਖਮਰੀ ਨਾਲ ਜੂਝ ਰਹੀਆਂ ਹਨ। ਐਕਸ਼ਨ ਏਡ ਨੇ ਸਥਿਤੀ ਸਪੱਸ਼ਟ ਹੋਣ ਤੱਕ ਅਫਗਾਨਿਸਤਾਨ ਵਿੱਚ ਆਪਣੇ ਜ਼ਿਆਦਾਤਰ ਪ੍ਰੋਗਰਾਮਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਮੁਸ਼ਕਲ ਫੈਸਲਾ ਲਿਆ ਹੈ।
ਐਤਵਾਰ ਨੂੰ, ਸੇਵ ਦ ਚਿਲਡਰਨ, ਨਾਰਵੇਜਿਅਨ ਰਫਿਊਜੀ ਕੌਂਸਲ ਅਤੇ ਕੇਅਰ ਨੇ ਘੋਸ਼ਣਾ ਕੀਤੀ ਕਿ ਉਹ ਅਫਗਾਨਿਸਤਾਨ ਵਿੱਚ ਆਪਣੇ ਪ੍ਰੋਗਰਾਮਾਂ ਨੂੰ ਰੋਕ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ