(ਰਾਮ ਸਰੂਪ ਪੰਜੋਲਾ) ਸਨੌਰ। ਸਨੌਰ ਬੱਸ ਸਟੈਂਡ ਵਿਖੇ ਸਾਬਕਾ ਫੌਜੀਆਂ ਵੱਲੋ ਚੀਨ ਦਾ ਪੁਤਲਾ ਫੁੂਕ ਕੇ ਚੀਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ । ਇਸ ਮੌਕੇ ਸਨੌਰ ਦੇ ਸਾਰੇ ਸਾਬਕਾ ਫੌਜੀ ਵੱਡੀ ਗਿਣਤੀ ’ਚ ਹੋਏ ਸਨ,ਸਭ ਨੇ ਇੱਕ ਮੱਤ ਨਾਲ ਫੈਸਲਾ ਕੀਤਾ ਕਿ ਲੋਕਾ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ ਕਿ ਚੀਨ ਦਾ ਸਮਾਨ ਨਾ ਖਰੀਦਿਆ ਜਾਵੇ ਨਾ ਘਰ ਵਿੱਚ ਰੱਖਿਆ ਜਾਵੇ ਨਾ ਹੀ ਦੁਕਾਨਦਾਰ ਚੀਨੀ ਸਾਮਾਨ ਨੂੰ ਵੇਚਣ।
ਇਸ ਨਾਲ ਚੀਨ ਨੂੰ ਬਹੁਤ ਵੱਡੀ ਆਰਥਿਕ ਸੱਟ ਲੱਗੇਗੀ। ਬਾਰਡਰ ਤੋਂ ਆ ਰਹੀਆਂ ਖਬਰਾਂ ਨੂੰ ਦੇਖ ਕੇ ਭਾਰਤੀ ਸਮਾਜ ਬਹੁਤ ਉਤਸਾਹਿਤ ਹੈ। ਚੀਨ ਨੂੰ ਸਬਕ ਸਿਖਾਉਣ ਲਈ ਲਾਮਬੰਦ ਹੋਣਾ ਚਾਹਿਦਾ ਹੈ, ਜੇ ਜ਼ਰੂਰਤ ਪਈ ਤਾ ਸਾਰਾ ਹਿੰਦੂਸਤਾਨ ਫੌਜ ਨਾਲ ਮੋਢੇ ਨਾਲ ਮੋਢਾ ਮਿਲਾਕੇ ਦੁਸ਼ਮਣ ਨਾਲ ਟੱਕਰ ਲਵੇਗਾ। ਇਸ ਵਾਰ ਚੀਨ ਦਾ ਇਲਾਜ ਮੁਕੰਮਲ ਤੌਰ ’ਤੇ ਕਰਨਾਂ ਚਾਹੀਦਾ ਹੈ , ਸਾਰੇ ਸਾਬਕਾ ਸੈਨਿਕ ਸਰਕਾਰ ਦੇ ਨਾਲ ਹਨ । ਇਸ ਮੌਕੇ ਕੈਪਟਨ ਪ੍ਰਤਾਪ ਸਿੰਘ, ਸੁਬੇਦਾਰ ਮੇਜਰ ਸੁਰਿੰਦਰ ਪਾਂਡਵ, ਪ੍ਰਧਾਨ ਸੂਬੇਦਾਰ ਮੇਜਰ ਭਗਵਾਨ ਸਿੰਘ, ਸੂਬੇਦਾਰ ਅਮਰਜੀਤ ਸਿੰਘ ਸਰਮਾ, ਹਵਲਦਾਰ ਜੀਤ ਸਿੰਘ, ਹਵਲਦਾਰ ਸਤਨਾਮ ਸਿੰਘ, ਹਵਲਦਾਰ ਬਲਜਿੰਦਰ ਸਿੰਘ, ਸਿਗਮੈਨ ਰਾਮ ਕਿਸ਼ਨ, ਸੂਬੇਦਾਰ ਨਾਹਰ ਸਿੰਘ ,ਕੈਪਟਨ ਪ੍ਰਤਾਪ ਸਿੰਘ,ਹਵਲਦਾਰ ਜਾਗਰ ਸਿੰਘ ਬੱਤਾ ਆਦਿ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ