ਮ੍ਰਿਤਕ ਦੇਹ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਨੂੰ ਕੀਤੀ ਦਾਨ
- ਬਲਾਕ ਫਰੀਦਕੋਟ ’ਚੋਂ ਹੁਣ ਤੱਕ 9 ਸਰੀਰਦਾਨ
(ਗੁਰਪ੍ਰੀਤ ਪੱਕਾ) ਫਰੀਦਕੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 147 ਮਾਨਵਤਾ ਭਲਾਈ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਗੁਰਦਿਆਲ ਸਿੰਘ ਇੰਸਾਂ (93) ਵਾਸੀ ਡੋਗਰ ਬਸਤੀ ਗਲੀ ਨੰ: 10 ਸੱਜੇ ( ਫਰੀਦਕੋਟ ) ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donation) ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੀਆਂ ਸਰੀਰਦਾਨੀ ਦੇ ਪੁੱਤਰ ਅਮਰਜੀਤ ਸਿੰਘ ਇੰਸਾਂ, ਪ੍ਰੇਮੀ ਜਸਵਿੰਦਰ ਸਿੰਘ ਇੰਸਾਂ, ਮਨਜਿੰਦਰ ਸਿੰਘ ਇੰਸਾਂ ਗੁਰਦਿਆਲ ਇੰਸਾਂ ਦੇ ਭਤੀਜੇ ਨੇ ਦੱਸਿਆ ਕਿ ਸਰੀਰਦਾਨੀ ਗੁਰਦਿਆਲ ਸਿੰਘ ਇੰਸਾਂ ਨੇ 1976 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ।
ਮ੍ਰਿਤਕ ਸਰੀਰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ (ਫਰੀਦਕੋਟ) ਨੂੰ ਖੋਜਾਂ ਲਈ ਭੇਜਿਆ
ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ-ਸੰਗਤ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦਾ ਮ੍ਰਿਤਕ ਸਰੀਰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ (ਫਰੀਦਕੋਟ) ਨੂੰ ਖੋਜਾਂ ਲਈ ਭੇਜਿਆ ਗਿਆ। ਸਰੀਰਦਾਨੀ (Body Donation) ਗੁਰਦਿਆਲ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਜਿਉਂਦੇ-ਜੀਅ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ।
ਸਰੀਰਦਾਨੀ ਗੁਰਦਿਆਲ ਸਿੰਘ ਇੰਸਾਂ ਆਪਣੇ ਪਿੱਛੇ ਪੂਰਾ ਭਰਿਆ ਪਰਿਵਾਰ ਪਤਨੀ ਸਤਨਾਮ ਕੌਰ, ਵੱਡੀ ਲੜਕੀ ਕੁਲਜੀਤ ਕੌਰ ਇੰਸਾਂ, ਲੜਕਾ ਅਮਰਜੀਤ ਸਿੰਘ ਇੰਸਾਂ, ਛੋਟੀ ਲੜਕੀ ਕਮਲਜੀਤ ਕੌਰ, ਸਭ ਤੋਂ ਛੋਟਾ ਲੜਕਾ ਜਸਵਿੰਦਰ ਸਿੰਘ ਇੰਸਾਂ, ਨੂੰਹਾਂ ਅਤੇ ਪੋਤੇ ਛੱਡ ਗਏ ਹਨ। ਇਸ ਮੌਕੇ ਬਲਾਕ ਫਰੀਦਕੋਟ ਦੀ ਸਾਧ-ਸੰਗਤ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਫੁੱਲਾਂ ਨਾਲ ਸੱਜੀ ਐਂਬੂਲੈਂਸ ’ਚ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਸਾਰੀ ਸਾਧ-ਸੰਗਤ ਨੇ ਪਵਿੱਤਰ ਨਾਅਰਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਅਰਦਾਸ ਬੋਲ ਕੇ ਅਤੇ ਗੁਰਦਿਆਲ ਸਿੰਘ ਜੀ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਨਾਅਰੇ ਲਾ ਕੇ ਮ੍ਰਿਤਕ ਦੇਹ ਯਾਤਰਾ ਫਰੀਦਕੋਟ ਦੀ ਡੋਗਰ ਬਸਤੀ ਤੋਂ ਅੰਤਿਮ ਵਿਦਾਈ ਦੇ ਕੇ ਫਰੀਦਕੋਟ ਦੇ ਮੈਡੀਕਲ ਹਸਪਤਾਲ ਵੱਲ ਰਵਾਨਾ ਕੀਤੀ। ਇਸ ਮੌਕੇ ਬਲਾਕ ਭੰਗੀਦਾਸ , ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ , ਸੁਜਾਨ ਭੈਣਾਂ, ਪੱਕੀਆਂ ਸੰਮਤੀਆਂ ਦੇ ਜ਼ਿੰਮੇਵਾਰ, 25 ਮੈਂਬਰ, 15 ਮੈਂਬਰ, ਪਿੰਡਾਂ ਸ਼ਹਿਰਾਂ ਦੇ ਭੰਗੀਦਾਸ, ਰਿਸ਼ਤੇਦਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ