ਭਾਰਤੀਆਂ ਬਾਰੇ ਇਹ ਗੱਲ ਪ੍ਰਚੱਲਿਤ ਵੀ ਹੈ ਤੇ ਬਿਲਕੁਲ ਸਹੀ ਵੀ ਹੈ ਕਿ ਇੱਥੇ ਇਤਿਹਾਸ ਤਾਂ ਰਚਿਆ ਜਾਂਦਾ ਹੈ ਪਰ ਉਸ ਦੀ ਸੰਭਾਲ ਕਰਨ ਵਾਲੇ ਆਲਸ ਕਰ ਜਾਂਦੇ ਹਨ ਇਹੀ ਗੱਲ ਸੱਭਿਆਚਾਰ ਸਬੰਧੀ ਹੈ ਜਿਨ੍ਹਾਂ ਨੂੰ ਵਿਰਸੇ ਦੀ ਕਦਰ ਨਹੀਂ ਉਹ ਵਿਰਸਾ ਸੰਭਾਲਣਗੇ ਵੀ ਕਿੱਥੋਂ? ਸਾਡੇ ਦੇਸ਼ ਦਾ ਸੱਭਿਆਚਾਰ ਵਿਸ਼ਵ ਦਾ ਸਰਵੋਤਮ ਸੱਭਿਆਚਾਰ ਹੈ ਭਾਰਤ ਵਿਸ਼ਵ ਗੁਰੂ ਹੈ ਪਰ ਸਾਡੇ ਲੋਕ ਖਾਸਕਰ ਨੌਜਵਾਨ ਪੀੜ੍ਹੀ ਬੇਗਾਨੇ ਮੁਲਕ ਦੇ ਸੱਭਿਆਚਾਰ ਨੂੰ ਆਧੁਨਿਕ ਤੇ ਵਧੀਆ ਮੰਨ ਕੇ ਅਪਣਾ ਰਹੀ ਹੈ l
ਅਸਲ ’ਚ ਹਰ ਦੇਸ਼ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਤੇ ਉਸ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਯੁੱਗਾਂ ਦੀ ਇਤਿਹਾਸਕ ਉਥਲ-ਪੁਥਲ ’ਚੋਂ ਜਨਮ ਲੈਂਦੀਆਂ ਹਨ ਸੱਭਿਆਚਾਰ ਦੀ ਸੰਭਾਲ ਸਰਕਾਰਾਂ ਦੀ ਵੀ ਅਹਿਮ ਜਿੰਮੇਵਾਰੀ ਹੁੰਦੀ ਹੈ ਜੇਕਰ ਸਰਕਾਰਾਂ ਅਤੇ ਲੋਕ ਅੱਗੇ ਵਧਣ ਤਾਂ ਸੱਭਿਆਚਾਰ ਨੂੰ ਜਿੰਦਾ ਰੱਖਣਾ ਅਸੰਭਵ ਨਹੀਂ ਜ਼ਰੂਰਤ ਹੈ ਇਸ ਸਬੰਧੀ ਵਚਨਬੱਧਤਾ ਨਾਲ ਕੰਮ ਕਰਨ ਦੀ ਸਰਕਾਰਾਂ ਕੋਲ ਫੰਡ ਹੈ ਬੱਸ ਨੀਤੀਆਂ ਬਣਾ ਕੇ ਉਸ ’ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਇਸ ਮਾਮਲੇ ’ਚ ਜਰਮਨੀ, ਸਪੇਨ ਤੇ ਫਰਾਂਸ ਨੇ ਵਧੀਆ ਪਹਿਲਕਦਮੀ ਕੀਤੀ ਹੈ ਜਰਮਨ ਸਰਕਾਰ ਨੇ ਆਪਣੇ ਹਰ ਨਾਗਰਿਕ ਨੂੰ ਸੱਭਿਆਚਾਰ ਨਾਲ ਜੋੜਨ ਲਈ 18 ਹਜ਼ਾਰ ਰੁਪਏ ਤੱਕ ਦਾ ਸੱਭਿਆਚਾਰ ਪਾਸ ਜਾਰੀ ਕੀਤਾ ਹੈ ਇਸ ਪਾਸ ਨਾਲ ਨਾਗਰਿਕ ਆਪਣੇ ਦੇਸ਼ ਦੇ ਇਤਿਹਾਸ, ਸਿਨੇਮਾ, ਖੇਡਾਂ, ਨਾਟਕ, ਮਿਊਜ਼ੀਅਮ ਆਦਿ ਮੁਫ਼ਤ ਵੇਖਣ ਜਾ ਸਕਦਾ ਹੈ ਸਪੇਨ ਵੀ ਅਜਿਹੀ ਸਕੀਮ ਸ਼ੁਰੂ ਕਰ ਚੁੱਕਾ ਹੈ ਜਿਸ ਤਹਿਤ ਨਾਗਰਿਕ ਨੂੰ 34 ਹਜ਼ਾਰ ਰੁਪਏ ਦਾ ਪਾਸ ਮਿਲਦਾ ਹੈ l
ਜਿਸ ਨਾਲ ਹਰ ਨਾਗਰਿਕ ਆਪਣੇ ਸੱਭਿਆਚਾਰ ਦੀਆਂ ਵਸ਼ਤੂਆਂ ਨਾਲ ਜੁੜਦਾ ਹੈ ਅਸਲ ’ਚ ਸਪੇਨ ਤੇ ਜਰਮਨ ਦੋਵੇਂ ਮੁਲਕ ਫਰਾਂਸ ਦੀ ਅਜਿਹੀ ਹੀ ਸਕੀਮ ਤੋਂ ਪ੍ਰਭਾਵਿਤ ਹੋਏ ਸਨ ਫਰਾਂਸ ਆਪਣੇ ਨਾਗਰਿਕਾਂ ਨੂੰ 26 ਹਜ਼ਾਰ ਰੁਪਏ ਦਿੰਦਾ ਹੈ ਬਿਨਾ ਸ਼ੱਕ ਆਪਣੇ ਸੱਭਿਆਚਾਰ ਨਾਲ ਜੁੜਨਾ ਦੇਸ਼ ਦੇ ਇਤਿਹਾਸ ਤੇ ਦੇਸ਼ ਦੀ ਮਿੱਟੀ ਨਾਲ ਜੁੜਨਾ ਹੈ ਸੱਭਿਆਚਾਰ ਨਾਲ ਜੁੜੇ ਲੋਕ ਮੁਲਕ ਨੂੰ ਵੀ ਪਿਆਰ ਕਰਨਗੇ ਅਸਲ ’ਚ ਯੂਰਪੀ ਮੁਲਕਾਂ ਦੀ ਚਿੰਤਾ ਦਾ ਕਾਰਨ ਕੋਵਿਡ-19 ਹੈ ਜਿਸ ਕਾਰਨ ਲੋਕ ਘਰਾਂ ਅੰਦਰ ਮੋਬਾਇਲ ਫੋਨ ਤੱਕ ਸੀਮਤ ਹੋ ਗਏ ਸਨ ਜੇਕਰ ਯੂਰਪੀ ਮੁਲਕ ਆਪਣੇ ਸੱਭਿਆਚਾਰ ਲਈ ਇੰਨੇ ਗੰਭੀਰ ਹਨ ਤਾਂ ਭਾਰਤ ਨੂੰ ਇਸ ਮਾਮਲੇ ’ਚ ਹੋਰ ਵੀ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ ਜੇਕਰ ਸਾਡੀਆਂ ਸਰਕਾਰਾਂ ਵੀ ਇਸ ਮਸਲੇ ’ਤੇ ਗੌਰ ਕਰਨ ਤਾਂ ਕੁਝ ਵੀ ਅਸੰਭਵ ਨਹੀਂ ਹੈ ਸਾਡੇ ਮੁਲਕ ’ਚ ਜੇਕਰ ਇੰਨਾ ਫੰਡ ਸੰਭਵ ਨਹੀਂ ਤਾਂ ਘੱਟੋ-ਘੱਟ ਕੇਂਦਰ ਤੇ ਸੂਬਾ ਪੱਧਰ ’ਤੇ ਭਾਰਤ ਨੂੰ ਆਪਣੇ-ਆਪਣੇ ਸੱਭਿਆਚਾਰ ਵਿਭਾਗਾਂ ਰਾਹੀਂ ਭਾਰਤੀ ਪਹਿਰਾਵੇ, ਖਾਣ-ਪਾਣ, ਖੇਡਾਂ, ਖੇਤੀ ਢੰਗ, ਵਸਤੂਆਂ ਤੇ ਰੋਜ਼ਾਨਾ ਜ਼ਿੰਦਗੀ ਦੇ ਕਾਰ-ਵਿਹਾਰ ਨੂੰ ਮੁੜ-ਜੀਵਤ ਕਰਕੇ ਲੋਕਾਂ ਨੂੰ ਆਪਣੇ ਸੱਭਿਆਚਾਰ ਦੀ ਮਹਾਨਤਾ ਤੋਂ ਜਾਣੂੰ ਕਰਵਾ ਸਕਦੀਆਂ ਹਨl
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਭਾਰਤੀ ਸੱਭਿਆਚਾਰ ਨੂੰ ਵਿਸ਼ਵ ਗੁਰੂ ਦੱਸਿਆ ਹੈ ਆਪ ਜੀ ਦੀ ਪ੍ਰੇਰਨਾ ਨਾਲ ਕਰੋੜਾਂ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਹਨ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਡੇਰਾ ਸ਼ਰਧਾਲੂਆਂ ਨੇ ਪੰਜਾਬੀ, ਹਰਿਆਣਵੀ, ਰਾਜਸਥਾਨੀ, ਉੱਤਰ ਪ੍ਰਦੇਸ਼, ਹਿਮਾਚਲੀ, ਸੱਭਿਆਚਾਰ ਦੀਆਂ ਅਜਿਹੀਆਂ ਝਾਕੀਆਂ ਪੇਸ਼ ਕੀਤੀਆਂ, ਜਿਸ ਨੂੰ ਵੇਖ ਕੇ ਹਰ ਕੋਈ ਵਾਹ! ਵਾਹ! ਕਹਿ ਉੱਠਿਆ ਹੈ ਨਵੀਂ ਪੀੜ੍ਹੀ ਇਹਨਾਂ ਦਿ੍ਰਸ਼ਾਂ ਨੂੰ ਵੇਖ ਕੇ ਅਨੰਦਿਤ ਹੋਈ ਤੇ ਹਰ ਕੋਈ ਆਪਣੇ ਸੱਭਿਆਚਾਰ ’ਤੇ ਮਾਣ ਮਹਿਸੂਸ ਕਰ ਰਿਹਾ ਸੀ ਸਰਕਾਰਾਂ ਭਾਰਤੀ ਸੱਭਿਆਚਾਰ ਨੂੰ ਮੁੜ-ਜੀਵਤ ਕਰਨ ਲਈ ਵੱਡੇ ਪੱਧਰ ’ਤੇ ਕਦਮ ਚੁੱਕਣ ਤੇ ਜਨਤਾ ਵੀ ਜਾਗਰੂਕ ਹੋਵੇ ਤਾਂ ਪੂਰੀ ਦੁਨੀਆਂ ’ਚ ਭਾਰਤੀ ਸੱਭਿਆਚਾਰ ਦੀ ਮਹਾਨਤਾ ਦਾ ਡੰਕਾ ਫਿਰ ਵੱਜ ਸਕਦਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ