ਮਰੀਜ਼ਾਂ ਨੂੰ ਸਰਕਾਰੀ ਕੇਂਦਰ ’ਚ ਕਰਵਾਇਆ ਦਾਖਲ
(ਸੁਖਜੀਤ ਮਾਨ) ਬਠਿੰਡਾ । ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਅੱਜ ਕੋਠੇ ਮਹਾਂ ਸਿੰਘ ਵਾਲੇ ਮਹਿਰਾਜ ਵਿਖੇ ਚੱਲ ਰਹੇ ਇੱਕ ਨਸ਼ਾ ਛੁਡਾਊ ਕੇਂਦਰ (De Addiction Cente) ’ਤੇ ਰੇਡ ਕਰਕੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਜੋ ਨਸ਼ਾ ਛੱਡਣ ਲਈ ਦਾਖਲ ਹੋਏ ਸੀ ਉਹਨਾਂ ਨੂੰ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ। ਚੈਕਿੰਗ ਟੀਮ ਨੇ ਮੌਕੇ ’ਤੇ ਹੀ ਕੇਂਦਰ ਨੂੰ ਸੀਲ ਕਰ ਦਿੱਤਾ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਡਾ. ਅਰੁਣ ਬਾਂਸਲ ਮਨੋਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਬਠਿੰਡਾ ਕਮ ਨੋਡਲ ਅਫਸਰ ਦੀ ਅਗਵਾਈ ਵਾਲੀ ਟੀਮ ਵੱਲੋਂ ਹੋਪਫੂਲ ਨਸ਼ਾ ਛੁਡਾਓ ਕੇਂਦਰ (De Addiction Cente) ਕੋਠੇ ਮਹਾਂ ਸਿੰਘ ਵਾਲੇ ਮਹਿਰਾਜ ਵਿਖੇ ਚੱਲ ਰਹੇ ਕਥਿਤ ਅਣ ਅਧਿਕਾਰਿਤ ਪੁਨਰਵਾਸ ਸੈਂਟਰ ’ਤੇ ਛਾਪਾ ਮਾਰਿਆ ਗਿਆ। ਇਸ ਟੀਮ ’ਚ ਡਾ. ਹਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਰਾਮਪੁਰਾ, ਓਮ ਪ੍ਰਕਾਸ਼ ਐਸ.ਡੀ.ਐਮ., ਸੁਖਬੀਰ ਸਿੰਘ ਤਹਿਸੀਲਦਾਰ ਤੇ ਅਮਿਤ ਸ਼ਾਮਿਲ ਸਨ। ਇਸ ਕੇਂਦਰ ਵਿੱਚ 20 ਮਰੀਜ਼ਾਂ ਨੂੰ ਜਬਰੀ ਨਸ਼ਾ ਛੁਡਾਉਣ ਲਈ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਸਰਕਾਰੀ ਕੌਂਸਲਿੰਗ ਅਤੇ ਰੀਹੈਬਲੀਟੇਸ਼ਨ ਸੈਂਟਰ, ਸਰਕਾਰੀ ਹਸਪਤਾਲ ਬਠਿੰਡਾ ਵਿਖੇ ਸ਼ਿਫਟ ਕਰ ਦਿੱਤਾ ਗਿਆ। ਇਸ ਸੈਂਟਰ ਦੇ 10 ਸਟਾਫ ਮੈਂਬਰਾਂ ਨੂੰ ਪੁਲਿਸ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ। ਕੇਂਦਰ ਦਾ ਮਾਲਿਕ ਰਣਜੀਤ ਸਿੰਘ ਫਰਾਰ ਹੈ ਅਤੇ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ