Vijay Hazare trophy : ਫਾਈਨਲ ’ਚ ਮਹਾਂਰਾਸ਼ਟਰ ਨੂੰ ਹਰਾਇਆ
- ਗਾਇਕਵਾੜ ਲਗਾਤਾਰ ਤਿੰਨ ਸੈਂਕੜਾ ਠੋਕੇ
(ਸੱਚ ਕਹੂੰ ਨਿਊਜ਼) ਸੌਰਾਸ਼ਟਰ। ਵਿਜੇ ਹਜ਼ਾਰੇ ਟਰਾਫੀ ਸੀਜ਼ਨ 2022-23 (Vijay Hazare trophy) ਦੇ ਫਾਈਨਲ ਵਿੱਚ ਸੌਰਾਸ਼ਟਰ ਨੇ ਮਹਾਂਰਾਸ਼ਟਰ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਸੌਰਾਸ਼ਟਰ 15 ਸਾਲਾਂ ਬਾਅਦ ਵਿਜੇ ਹਜ਼ਾਰੇ ਟਰਾਫੀ ਆਪਣੇ ਨਾਂਅ ਕੀਤੀ। ਆਖਰੀ ਵਾਰ ਟੀਮ ਨੇ 2007-08 ਵਿੱਚ ਇਹ ਖਿਤਾਬ ਜਿੱਤਿਆ ਸੀ। ਸੌਰਾਸ਼ਟਰ ਦੇ ਇਸ ਜਿੱਤ ਦੇ ਹੀਰੋ ਰਹੇ ਓਪਨਰ ਬੱਲੇਬਾਜ਼ ਸ਼ੈਲਡਨ ਜੈਕਸਨ ਨੇ ਜਿਸ ਨੇ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੀ ਧੁਨਾਈ ਕਰਦਿਆਂ 136 ਗੇਂਦਾਂ ‘ਤੇ 133 ਦੌੜਾਂ ਬਣਾਈਆਂ। 249 ਦੌੜਾਂ ਦਾ ਟੀਚਾ ਸੌਰਾਰਸ਼ਟ ਨੇ 46.3 ਓਵਰਾਂ ’ਚ ਹਾਸਲ ਕਰ ਲਿਆ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਮਹਾਂਰਾਸ਼ਟਰ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਆਪਣੇ ਲਗਾਤਾਰ ਤੀਜੇ ਮੈਚ ਵਿੱਚ ਸੈਂਕੜਾ ਲਗਾਇਆ। ਫਾਈਨਲ ’ਚ ਗਾਇਕਵਾੜ ਨੇ 131 ਗੇਂਦਾਂ ‘ਤੇ 108 ਦੌੜਾਂ ਦੀ ਪਾਰੀ ਖੇਡੀ। ਜਦੋਂ ਉਹ ਵੱਡੇ ਸਕੋਰ ਵੱਲ ਵੱਧ ਰਹੇ ਸਨ ਤਾਂ ਉਹ ਰਨ ਆਊਟ ਹੋ ਗਿਆ। ਜਿਸ ਤੋਂ ਬਾਅਦ ਮਹਾਂਰਾਸ਼ਟਰ ਦੀ ਟੀਮ 50 ਓਵਰਾਂ ਵਿੱਚ 248 ਦੌੜਾਂ ਹੀ ਬਣਾ ਸਕੀ। ਸੌਰਾਸ਼ਟਰ ਨੇ 46.3 ਓਵਰਾਂ ਵਿੱਚ 249 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਸੌਰਾਸ਼ਟਰ ਦੇ ਚਿਰਾਗ ਜਾਨੀ ਨੇ 10 ਓਵਰਾਂ ਵਿੱਚ 43 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਆਪਣੇ ਇੱਕ ਓਵਰ ਵਿੱਚ ਸੌਰਭ ਨਵਲੇ, ਰਾਜਵਰਧਨ ਹੈਂਗਰਕਰ ਅਤੇ ਵਿੱਕੀ ਓਸਟਵਾਲ ਨੂੰ ਲਗਾਤਾਰ ਤਿੰਨ ਗੇਂਦਾਂ ਵਿੱਚ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ।
4️⃣8️⃣.1️⃣ -☝️
4️⃣8️⃣.2️⃣ -☝️
4️⃣8️⃣.3️⃣ -☝️Chirag Jani claims a hattrick in the Vijay Hazare Trophy final against Maharashtra. pic.twitter.com/M3JLPJBygO
— CricTracker (@Cricketracker) December 2, 2022
ਗਾਇਕਵਾੜ ਨੇ ਰੌਬਿਨ ਉਥੱਪਾ ਦਾ ਰਿਕਾਰਡ ਤੋੜਿਆ Vijay Hazare trophy
ਸ਼ਾਨਦਾਰ ਫਾਰਮ ’ਚ ਚੱਲ ਰਹੇ ਗਾਇਕਵਾੜ (Ritu Gaikwad) ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ। ਵਿਜੇ ਹਜ਼ਾਰੇ ਟਰਾਫੀ ਵਿੱਚ ਗਾਇਕਵਾੜ ਦਾ ਇਹ ਹੁਣ ਤੱਕ ਦਾ 12ਵਾਂ ਸੈਂਕੜਾ ਹੈ। ਉਹ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਕਰਨਾਟਕ ਦੇ ਰੌਬਿਨ ਉਥੱਪਾ ਅਤੇ ਮਹਾਰਾਸ਼ਟਰ ਦੇ ਅੰਕਿਤ ਬਾਵਨੇ ਦਾ ਰਿਕਾਰਡ ਤੋੜਿਆ ਹੈ। ਰੋਬਿਨ ਉਥੱਪਾ ਅਤੇ ਬਾਵਨ ਨੇ ਇਸ ਟੂਰਨਾਮੈਂਟ ‘ਚ 11-11 ਸੈਂਕੜੇ ਲਗਾਏ ਹਨ।
ਗਾਇਕਵਾੜ ਨੇ ਪੰਜ ਪਾਰੀਆਂ ਵਿੱਚ ਲਾਏ ਚਾਰ ਸੈਂਕੜੇ
ਭਾਰਤੀ ਟੀਮ ’ਚ ਜਿਆਦਾ ਮੌਕਾ ਨਹੀਂ ਮਿਲਿਆ ਪਰ ਇੱਕ ਵਾਰ ਫਿਰ ਗਾਇਕਵਾੜ ਨੇ ਟੀਮ ਲਈ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ। ਗਾਇਕਵਾੜ ਨੇ ਇਸ ਸੀਜ਼ਨ ‘ਚ 5 ਮੈਚਾਂ ‘ਚ 220 ਦੀ ਔਸਤ ਨਾਲ 660 ਦੌੜਾਂ ਬਣਾਈਆਂ। ਇਨ੍ਹਾਂ ‘ਚ ਚਾਰ ਸੈਂਕੜੇ ਸ਼ਾਮਲ ਹਨ। ਉਸ ਨੇ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਵਿੱਚ ਤਿੰਨ ਸੈਂਕੜੇ ਲਗਾਏ। ਉਸ ਨੇ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ ਰੇਲਵੇ ਖ਼ਿਲਾਫ਼ ਨਾਬਾਦ 124 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੰਗਾਲ ਖਿਲਾਫ 40 ਦੌੜਾਂ ਬਣਾਈਆਂ। ਯੂਪੀ ਦੇ ਖਿਲਾਫ ਕੁਆਰਟਰ ਫਾਈਨਲ ਵਿੱਚ ਅਜੇਤੂ 220 ਦੌੜਾਂ ਬਣਾਈਆਂ। ਸੈਮੀਫਾਈਨਲ ‘ਚ ਅਸਾਮ ਖਿਲਾਫ 168 ਦੌੜਾਂ ਬਣਾਈਆਂ। ਅਤੇ ਹੁਣ ਫਾਈਨਲ ‘ਚ ਵੀ ਸੌਰਾਸ਼ਟਰ ਖਿਲਾਫ 108 ਦੌੜਾਂ ਦੀ ਪਾਰੀ ਖੇਡੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ