ਜਾਨੀ ਨੁਕਸਾਨ ਤੋਂ ਬਚਾਅ, ਸਾਰਟ ਸਰਕਟ ਦੱਸਿਆ ਜਾ ਰਿਹੈ ਅੱਗ ਲੱਗਣ ਦਾ ਕਾਰਨ
(ਰਘਬੀਰ ਸਿੰਘ) ਲੁਧਿਆਣਾ। ਇੱਥੋਂ ਦੇ ਜੋਧੇਵਾਲ ਬਸਤੀ ਦੇ ਕੈਲਾਸ਼ ਨਗਰ ਰੋਡ ’ਤੇ ਜੀਨਸ ਪੈਂਟ ਦੀ ਫੈਕਟਰੀ ’ਚ ਅੱਗ ਲੱਗ ਗਈ। ਅੱਗ ਸਾਰਟ ਸ਼ਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਜਿਵੇਂ ਹੀ ਫੈਕਟਰੀ ਵਿੱਚ ਅੱਗ (Jeans Factory Fire) ਲੱਗੀ ਤਾਂ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਵਿੱਚ ਭਾਜੜ ਪੈ ਗਈ। ਫੈਕਟਰੀ ਕਰਮਚਾਰੀਆਂ ਦਾ ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।
ਇਲਾਕਾ ਵਾਸੀਆਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬਿ੍ਰਗੇਡ ਨੂੰ ਦਿੱਤੀ। ਫਾਇਰ ਬਿ੍ਰਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਫਾਇਰ ਬਿ੍ਰਗੇਡ ਦੇ ਕਰਮਚਾਰੀਆਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਫੈਕਟਰੀ ਦੇ ਗਰਾਊਂਡ ਫਲੋਰ ’ਤੇ ਲੱਗੀ। ਇਲਾਕੇ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਲਈ ਕਾਫੀ ਕੋਸ਼ਿਸ਼ ਕੀਤੀ।
ਫੈਕਟਰੀ ਮਾਲਕ ਕੇਸਵ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਜੀਨ ਬਣਾਉਣ ਦੀ ਯੁਵਰਾਜ ਇੰਟਰਨੈਸ਼ਨਲ ਨਾਂਅ ਦੀ ਫੈਕਟਰੀ ਹੈ। ਕੇਸਵ ਨੇ ਦੱਸਿਆ ਕਿ ਜਦੋਂ ਉਹ ਬੁੱਧਵਾਰ ਨੂੰ ਫੈਕਟਰੀ ਪਹੁੰਚਿਆ ਅਤੇ ਪਾਠ ਦੀ ਪੂਜਾ ਸ਼ੁਰੂ ਕੀਤੀ ਤਾਂ ਕਾਰੀਗਰਾਂ ਦੀਆਂ ਆਵਾਜਾਂ ਆਉਣ ਲੱਗੀਆਂ। ਉਸ ਨੇ ਤੁਰੰਤ ਫੈਕਟਰੀ ਦੀ ਹੇਠਲੀ ਮੰਜਿਲ ਵੱਲ ਦੇਖਿਆ ਤਾਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਕੇਸਵ ਅਨੁਸਾਰ 70 ਤੋਂ 80 ਮੁਲਾਜ਼ਮ ਕੰਮ ਕਰਦੇ ਹਨ। ਸਾਰੇ ਕਾਰੀਗਰ ਸੁਰੱਖਿਅਤ ਹੈ। ਫੈਕਟਰੀ ਦਾ ਬਹੁਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ