ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਵਾਰਾਣਾਸੀ ’ਚ ਵ...

    ਵਾਰਾਣਾਸੀ ’ਚ ਵਿਆਹ ਸਮਾਗਮ ਦੌਰਾਨ ਡਾਂਸ ਕਰਦੇ ਵਿਅਕਤੀ ਦੀ ਮੌਤ

    Varanasi Wedding

    ਵਾਰਾਣਾਸੀ ’ਚ ਵਿਆਹ ਸਮਾਗਮ ਦੌਰਾਨ ਡਾਂਸ ਕਰਦੇ ਵਿਅਕਤੀ ਦੀ ਮੌਤ

    (ਸੱਚ ਕਹੂੰ ਨਿਊਜ਼) ਵਾਰਾਣਾਸੀ। ਵਾਰਾਣਾਸੀ ’ਚ ਵਿਆਹ ਸਮਾਗਮ ਦੌਰਾਨ ਇੱਕ ਵਿਅਕਤੀ ਦੀ ਡਾਂਸ ਕਰਦਿਆਂ ਦੀ ਮੌਤ ਹੋ ਗਈ। ਵਿਆਹ ਸਮਾਗਮ ਦੌਰਾਨ ਜਦੋਂ ਡੀਜੇ ਵੱਜ ਰਿਹਾ ਸੀ ਤਾਂ ਸਭ ਡਾਂਸ ਕਰ ਰਹੇ ਸਨ ਤਾਂ ਇੱਕ ਵਿਅਕਤੀ ਵੀ 5-10 ਮਿੰਟਾਂ ਲਗਾਤਾਰ ਡਾਂਸ ਕਰ ਰਿਹਾ ਸੀ ਕਿ ਉਹ ਡਾਂਸ ਕਰਦੇ ਅਚਾਨਕ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਚਾਰੇ ਪਾਸੇ ਚੀਕ ਪੁਕਾਰ ਪੈ ਗਈਆਂ ਤੇ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਜਾਣਕਾਰੀ ਅਨੁਸਾਰ ਵਾਰਾਣਸੀ (Varanasi Wedding) ਦੇ ਬੜੀ ਪਿਯਰੀ ਇਲਾਕੇ ਦਾ ਰਹਿਣ ਵਾਲਾ ਮਨੋਜ ਆਪਣੇ ਸਾਲੇ ਦੇ ਲੜਕੇ ਦੇ ਵਿਆਹ ਲਈ ਆਇਆ ਹੋਇਆ ਸੀ। ਇੱਥੋਂ ਬਾਰਤ ਨਿਕਲ ਰਹੀ ਸੀ। ਬਰਾਤ ਲਖਨਊ ਜਾਣ ਵਾਲੀ ਸੀ। ਲਾੜੇ ਦੇ ਰਿਸ਼ਤੇਦਾਰ ਢੋਲ ‘ਤੇ ਨੱਚ ਰਹੇ ਸਨ।

    ਲਾੜੇ ਦਾ ਫੁੱਫੜ ਮਨੋਜ ਵੀ ਨੱਚ ਰਿਹਾ ਸੀ। ਉਹ ਲਾਗਤਾਰ 5-10 ਮਿੰਟ ਨੱਚਣ ਤੋਂ ਬਾਅਦ ਜ਼ਮੀਨ ’ਤੇ ਡਿੱਗ ਪਿਆ ਅਤੇ ਡਿੱਗਦੇ ਸਾਰੀ ਹੀ ਉਸ ਦੀ ਮੌਤ ਹੋ ਗਈ। ਬਾਰਾਤ ਵਿੱਚ ਸ਼ਾਮਲ ਲੋਕਾਂ ਨੂੰ ਲੱਗਾ ਕਿ ਉਹ ਡਾਂਸ ਸਟੈਪ ਕਰ ਰਿਹਾ ਹੈ। ਹਾਲਾਂਕਿ ਕੁਝ ਦੇਰ ਤੱਕ ਜਦੋਂ ਉਹ ਨਾ ਉਠਿਆ ਤਾਂ ਰਿਸ਼ਤੇਦਾਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਨਾਂ ਮਨੋਜ ਵਿਸ਼ਵਕਰਮਾ ਸੀ, ਉਸ ਦੀ ਉਮਰ 40 ਸਾਲ ਸੀ। ਉਹ ਗਹਿਣਿਆਂ ਦਾ ਕਾਰੋਬਾਰ ਕਰਦਾ ਸੀ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਸ਼ੱਕ ਹੈ ਕਿ ਮਨੋਜ ਨੂੰ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੀ ਮੌਤ ਦਾ ਅਸਲ ਕਾਰਨ ਰਿਪੋਰਟ ਆਉਣ ‘ਤੇ ਪਤਾ ਲੱਗੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here