ਬੱਚਿਆਂ ਨੂੰ ਲੈ ਕੇ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ
ਸਰਸਾ। ਸੱਚੇ ਦਾਤਾ ਰਹਿਬਰ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹਰ ਪਲ ਮਾਨਵਤਾ ਦੀ ਭਲਾਈ ਦੇ ਨਾਂਅ ਰਹਿੰਦਾ ਹੈ ਪੂਜਨੀਕ ਗੁਰੂ ਜੀ ਨੇ 40 ਦਿਨ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਦੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਵਿਖੇ ਨਿਵਾਸ ਕੀਤਾ। ਆਨਲਾਈਨ ਗੁਰੂਕੁਲ ਰਾਹੀਂ ਵਿਸ਼ਵ ਭਰ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਨਾਲ-ਨਾਂਲ ਆਮ ਲੋਕਾਂ ਦੇ ਰੂ-ਬ-ਰੂ ਹੋਏੇ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸਮਾਜ ਸੁਧਾਰ ਲਈ ਕਈ ਸੱਦੇ ਦਿੱਤੇ।
ਪੂਜਨੀਕ ਗੁਰੂ ਜੀ ਨੇ ਜਿੱਥੇ ਨਾਮ ਦੇ ਜਾਪ ਨੂੰ ਆਤਮਿਕ ਸ਼ਾਂਤੀ ਦਾ ਇੱਕੋ-ਇੱਕ ਸਾਧਨ ਦੱਸਿਆ, ਉੱਥੇ ਹੀ ਪਰਿਵਾਰਾਂ ਵਿੱਚ ਬੱਚਿਆਂ ਨੂੰ ਲੈ ਕੇ ਵੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਪਰਿਵਾਰ ਦਾ ਹਰ ਵੱਡਾ ਮੈਂਬਰ ਆਪਣੇ ਮੋਬਾਇਲ ਵਿੱਚ ਨੈੱਟ ਨੈਨੀ, ਫੈਮੀ ਸੇਫ, ਗੂਗਲ ਫੈਮਲੀ ਲਿੰਕ, ਵੀਆਰਬੀ ਕਿਡਸ ਜ਼ਰੂਰ ਡਾਊਨਲੋਡ ਕਰੇ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬੱਚੇ ਨੇ ਕਿੰਨੇ ਸਮੇਂ ਤੱਕ ਮੋਬਾਇਲ ਦੇਖਿਆ ਉਸ ਵਿੱਚ ਕੀ-ਕੀ ਦੇਖਿਆ ਬੁਰੀਆਂ ਚੀਜ਼ਾਂ ਨੂੰ ਲਾਕ ਕਰ ਦਿਓ, ਹਟਾ ਦਿਓ ਪੂਜਨੀਕ ਗੁਰੂ ਜੀ ਨੇ ਬੱਚਿਆਂ ਨੂੰ ਚੰਗੇ ਸੰੰਸਕਾਰ ਦੇਣ ਦੀ ਪ੍ਰੇਰਨਾ ਦਿੱਤੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਦਾ ਸਾਧ-ਸੰਗਤ ਨੂੰ ਪ੍ਰਣ ਦਵਾਇਆ।
ਸਭ ਧਰਮਾਂ ਦੀ ਸਿੱਖਿਆ ਦੇਣ ’ਤੇ ਦਿੱਤਾ ਜ਼ੋਰ
ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਕਿ ਸਕੂਲਾਂ ਵਿੱਚ ਸਭ ਧਰਮਾਂ ਦਾ ਸੰਦੇਸ਼ ਪੜ੍ਹਾਇਆ ਜਾਵੇ ਤੇ ਇਨਸਾਨੀਅਤ ਦੀ ਸਿੱਖਿਆ ਲਾਗੂ ਕੀਤੀ ਜਾਵੇੇ ਸਾਧ-ਸੰਗਤ ਦੇ ਸਵਾਲਾਂ ਦੇ ਰੂਹਾਨੀ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ ਸੰਦੇਸ਼ ਦਿੱਤਾ ਕਿ ਕੋਈ ਤੁਹਾਡਾ ਕਿੰਨਾ ਵੀ ਬੁਰਾ ਕਰੇ, ਤੁਸੀਂ ਦੀਨਤਾ, ਨਿਮਰਤਾ ਨਹੀਂ ਛੱਡਣੀ ਆਪਣੇ ਟੀਚੇ ਵੱਲ ਵਧਦੇ ਜਾਓ ਤੁਹਾਨੂੰ ਜਿੰਨਾ ਵੀ ਨੀਵਾਂ ਦਿਖਾਇਆ ਜਾਵੇਗਾ, ਤੁਸੀਂ ਉਨੇ ਹੀ ਉੱਚੇ ਉੱਠਦੇ ਜਾਓਗੇ
ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਖੇਤੀਬਾੜੀ ਕਾਰੋਬਾਰ ਨੂੰ ਵੀ ਪਹਿਲ ਦੇਣ ਦਾ ਸੱਦਾ ਦਿੱਤਾ, ਨਾਲ ਹੀ ਜ਼ਹਿਰ ਮੁਕਤ ਆਰਗੈਨਿਕ ਖੇਤੀ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਦਿਨ ਰਾਮ ਰਾਜ ਜ਼ਰੂਰ ਆਵੇਗਾ ਤੇ ਪੂਰੇ ਸੰਸਾਰ ਵਿੱਚ ਭਾਰਤ ਦਾ ਨਾਂਅ ਹੋਵੇਗਾ ਆਨਲਾਈਨ ਗੁਰੂਕੁਲ ਵਿੱਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘‘ਧਰਮ ਤੋੜਨ ਦੀ ਨਹੀਂ, ਜੋੜਨ ਦੀ ਸਿੱਖਿਆ ਦਿੰਦੇ ਹਨ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਸੰਸਕ੍ਰਿਤੀ ’ਤੇ ਮਾਣ ਕਰਨਾ ਚਾਹੀਦਾ ਹੈ’’
ਦੋ ਘੰਟੇ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇਣ ਦਾ ਲਿਆ ਵਾਅਦਾ
ਆਧੁਨਿਕਤਾ ਦੀ ਇਸ ਦੌੜ ’ਚ ਤੇ ਮੋਬਾਇਲ ਯੁੱਗ ’ਚ ਹਰ ਕੋਈ ਆਪਣੇ ਹੱਥ ’ਚ ਮੋਬਾਇਲ ਫੜ ਕੇ ਉਲਝਿਆ ਫਿਰਦਾ ਹੈ ਅਜਿਹੇ ’ਚ ਵਿਅਕਤੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਹੈ ਇੰਨਾ ਹੀ ਨਹੀਂ ਮੋਬਾਇਲ ਦਾ ਸਰੀਰ ’ਤੇ ਵੀ ਬਹੁਤ ਮਾੜਾ ਅਸਰ ਹੋ ਰਿਹਾ ਹੈ ਪੂਜਨੀਕ ਗੁਰੂ?ਜੀ ਨੇ ਆਨਲਾਈਨ ਗੁਰੂਕੁਲ ਤਹਿਤ ਸਾਧ-ਸੰਗਤ ਤੋਂ ਵਾਅਦਾ ਲਿਆ ਕਿ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਪਰਿਵਾਰ ਨੂੰ ਦਿਓ ਤੇ ਮੋਬਾਇਲ ਦੀ ਵਰਤੋਂ ਨਾ ਕਰੋ ਇਸ ਪ੍ਰਯੋਗ ਨਾਲ ਲਾਜ਼ਮੀ ਹੀ ਬਹੁਤ ਬਦਲਾਅ ਆਉਣ ਵਾਲਾ ਹੈ ਅਤੇ ਭਾਰਤੀ ਸੱਭਿਆਚਾਰ ’ਚ ਜੋ ਪਰਿਵਾਰ ਦੀ ਇੱਕ ਕੜੀ ਹੈ ਬਹੁਤ ਮਜ਼ਬੂਤ ਹੋਵੇਗੀ।
ਸਾਧ-ਸੰਗਤ ਭਾਰਤੀ ਸੱਭਿਆਚਾਰਕ ਵਿਰਸੇ ਨਾਲ ਹੋਈ ਰੂਬਰੂ
ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਆਨਲਾਈਨ ਗੁਰੂਕੁਲ ਦੌਰਾਨ ਇਸ ਸ਼ੁੱਭ ਮੌਕੇ ’ਤੇ ਕਰੋੜਾਂ ਲੋਕ ਭਾਰਤ ਦੇ ਸ਼ਾਨਦਾਰ ਖੁਸ਼ਹਾਲ ਸੱਭਿਆਚਾਰਕ ਵਿਰਸੇ ਨਾਲ ਰੂਬਰੂ ਹੋਏ ਇਸ ਮੌਕੇ ’ਤੇ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਦੇ ਸੱਭਿਆਚਾਰਾਂ ਨਾਲ ਕਰੋੜਾਂ ਲੋਕ ਰੂਬਰੂ ਹੋਏ ਅਤੇ ਵੱਖ-ਵੱਖ ਸੱਭਿਆਚਾਰਾਂ ਨੂੰ ਜਾਣਿਆ ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ