Athletics Competitions : ਖਿਡਾਰੀਆਂ ਨੇ 9 ਸੋਨ, 1 ਚਾਂਦੀ ਅਤੇ 1 ਕਾਂਸੀ ਤਮਗੇ ’ਤੇ ਆਪਣਾ ਕਬਜ਼ਾ ਜਮਾਇਆ
(ਸੱਚ ਕਹੂੰ ਨਿਊਜ) ਸਰਸਾ। ਸ਼ਹੀਦ ਭਗਤ ਸਿੰਘ ਸਟੇਡੀਅਮ ਸਰਸਾ ’ਚ 17 ਤੇ 18 ਨਵੰਬਰ ਨੂੰ ਅੰਡਰ-11 ਐਥਲੈਟਿਕਸ ਮੁਕਾਬਲੇ ਹੋਏ ਇਸ ਮੁਕਾਬਲੇ ( Athletics Competitions) ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੀ ਅੰਡਰ-11 ਐਥਲੈਟਿਕਸ ਟੀਮ ਨੇ ਵੀ ਭਾਗ ਲਿਆ ਟੀਮ ਕੋਚ ਗਜਿੰਦਰ ਇੰਸਾਂ ਤੇ ਲਲਿਤ ਇੰਸਾਂ ਨੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ’ਚ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਰ ਸਾਰੀਆਂ ਟੀਮਾਂ ਨੂੰ ਪਛਾੜਕੇ 9 ਸੋਨ ਤਮਗੇ 1 ਚਾਂਦੀ ਤਮਗਾ ਤੇ 1 ਕਾਂਸੀ ਤਮਗੇ ’ਤੇ ਆਪਣਾ ਕਬਜ਼ਾ ਕੀਤਾ ਪ੍ਰਣਵ ਇੰਸਾਂ ਨੇ 4 ਸੋਨ ਤਮਗਾ, ਗੁਰਲੀਨ ਨੇ 1 ਸੋਨ ਤਮਗਾ, ਸੰਚਿਤ ਇੰਸਾਂ ਨੇ 1 ਸੋਨ ਤਮਗਾ, ਗੁਰਲੀਨ ਇੰਸਾਂ ਨੇ 1 ਸੋਨ ਤਮਗਾ, ਸਹਿਜਮੀਤ ਨੇ 2 ਸੋਨ ਤਮਗੇ ਤੇ ਇੱਕ ਚਾਂਦੀ ਤਮਗਾ, ਰਮਜਦੀਪ ਨੇ 1 ਕਾਂਸੀ ਤਮਗਾ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ
ਖਿਡਾਰੀਆਂ ਨੇ ਪਾਪਾ ਕੋਚ ਨੂੰ ਦਿੱਤਾ ਜਿੱਤ ਦਾ ਸਿਹਰਾ
ਜੇਤੂ ਟੀਮ ਦੇ ਖਿਡਾਰੀਆਂ ਨੇ ਇਸ ਸਫ਼ਲਤਾ ਦਾ ਪੂਰਨ ਸਿਹਰਾ (ਪਾਪਾ ਕੋਚ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਕੁਸ਼ਲ ਨਿਰਦੇਸ਼ਨ ਤੇ ਪਵਿੱਤਰ ਆਸ਼ੀਰਵਾਦ ਨੂੰ ਦਿੱਤਾ, ਜਿਸ ਦੀ ਬਦੌਲਤ ਉਹ ਇਸ ਸਫ਼ਲਤਾ ਨੂੰ ਪ੍ਰਾਪਤ ਕਰ ਚੁੱਕੇ ਹਨ ਟੀਮ ਦੇ ਸਕੂਲ ਪਹੁੰਚਣ ’ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸਵਾਗਤੀ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਤੇ ਟੀਮ ਕੋਚ ਹਾਜ਼ਰ ਸਨ ਟੀਮ ਦੀ ਸ਼ਾਨਦਾਰ ਸਫ਼ਲਤਾ ਲਈ ਪਿ੍ਰੰਸੀਪਲ ਨੇ ਟੀਮ ਨੇ ਖਿਡਾਰੀਆਂ ਤੇ ਖੇਡ ਕੋਚਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ