Google ‘ਤੇ Saint Dr. MSG ਦਾ ਜਲਵਾ

Saint Dr. MSG

ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਆਉਂਦੇ ਹਨ ਮੋਬਾਇਲ ’ਚ ਵੱਜਣ ਲੱਗਦੀ ਹੈ ਘੰਟੀ

(ਸੱਚ ਕਹੂੰ ਨਿਊਜ਼) ਬਰਨਾਵਾ। ਉੱਤਰ ਪ੍ਰਦੇਸ਼ ਬਾਗਪਤ ਸਥਿਤ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਹਰ ਰੋਜ਼ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਆਨਲਾਈਨ ਰੂ-ਬ-ਰੂ ਹੋ ਕੇ ਦਰਸ਼ ਦੀਦਾਰ ਦੇ ਰਹੇ ਹਨ। ਪੂਜਨੀਕ ਗੁਰੂ ਜੀ ਹਰ ਰੋਜ਼ ਲੱਖਾਂ ਲੋਕਾਂ ਦਾ ਨਸ਼ਾ ਛੁਡਵਾ ਕੇ ਰਾਮ-ਨਾਮ ਨਾਲ ਜੋੜ ਰਹੇ ਹਨ। ਜਿਵੇਂ ਹੀ ਪੂਜਨਕੀ ਗੁਰੂ ਜੀ ਲਾਈਵ ਆਉਂਦੇ ਹਨ ਨਾਲ ਦੀ ਨਾਲ ਮੋਬਾਇਲ ’ਚ ਘੰਟੀ ਵੱਜਣ ਲੱਗਦੀ ਹੈ। ਸਾਧ-ਸੰਗਤ ਆਪਣੇ ਸਤਿਗੁਰੂ ਦੇ ਦਰਸ਼ਨ ਪਾ ਕੇ ਖੁਸ਼ੀ ਨਾਲ ਝੂਮ ਉੱਠਦੀ ਹੈ।

ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੀ ਖੁਸ਼ੀ ’ਚ ਸਾਧ-ਸੰਗਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਰਹੀ ਹੈ ਤੇ 147 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦੇ ਰਹੀ ਹੈ। ਓਧਰ ਪੂਜਨੀਕ ਗੁਰੂ ਜੀ ਦੇ ਜਦੋਂ ਤੋਂ ਸ਼ੋਸ਼ਲ ਮੀਡੀਆ ’ਤੇ ਪ੍ਰੋਗਾਰਾਮ ਸ਼ੁਰੂ ਹੋਏ ਹਨ ਉਦੋਂ ਤੋਂ ਡੇਰਾ ਸ਼ਰਧਾਲੂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਰੂਹਾਨੀ ਨੂਰਾਨੀ ਸਵਰੂਪ, ਵੀਡੀਓ ਰੋਜ਼ਾਨਾ ਅਪਲੋਡ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਪਿਆਰ ਦੇ ਹੜ੍ਹ ’ਚ ਗੂਗਲ ’ਤੇ ਵੀ ਪੂਜਨੀਕ ਗੁਰੂ ਜੀ ਵੱਡੇ ਪੈਮਾਨੇ ’ਤੇ ਸਰਚ ਕੀਤੇ ਜਾ ਰਹੇ ਹਨ। ਜਿਵੇਂ ਹੀ ਤੁਸੀਂ ਆਪਣੇ ਮੋਬਾਇਲ ’ਤੇ ਗੂਗਲ ਦਾ ਹੋਮ ਪੇਜ ਓਪਨ ਕਰੋਗੇ ਤਾਂ ਤੁਹਾਨੂੰ ਹੋਮ ਪੇਜ਼ ’ਤੇ ਪਹਿਲੀ ਖਬਰ ਪੂਜਨੀਕ ਗੁਰੂ ਜੀ ਨਾਲ ਸਬੰਧਿਤ ਹੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here