ਪੂਜਨੀਕ ਗੁੁਰੂ ਜੀ ਨੇ ਸਾਧ-ਸੰਗਤ ਦੇ ਸਵਾਲਾਂ ਦੇ ਜਵਾਬ ਦੇ ਕੇ ਕੀਤੀ ਸਭ ਦੀ ਜਗਿਆਸਾ ਸ਼ਾਂਤ (Online Gurukul)
ਸਵਾਲ: ਪਵਿੱਤਰ ਗ੍ਰੰਥਾਂ ਵਿੱਚ ਜੋ ‘ਰਾਮ’ ਸ਼ਬਦ ਆਉਂਦਾ ਹੈ ਉਹ ਕਿਹੜਾ
ਰਾਮ ਹੈ?
ਜਵਾਬ: ਰਾਮ ਉਂਜ ਤਾਂ ਚਾਰ ਹਨ ਸੂਫ਼ੀਅਤ ਅਨੁਸਾਰ, ਇੱਕ ਰਾਮ ਵਿਸ਼ਣੂ ਜੀ ਦੇ ਅਵਤਾਰ ਸ੍ਰੀ ਰਾਮ ਜੀ ਹੋਏ ਹਨ, ਰਾਜਾ ਦਸ਼ਰਥ ਜੀ ਦੇ ਪੁੱਤਰ, ਇੱਕ ਰਾਮ ਮਨ ਹੈ, ਜਿਸ ਦੀ ਅਸੀਂ ਚਰਚਾ ਕਰ ਰਹੇ ਹਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਮੇਰਾ ਮਨੀ ਹੀ ਰਾਮ ਨਹੀਂ ਮੰਨਦਾ, ਤਾਂ ਉਹ ਹਕੀਕਤ ਹੈ ਮਨ ਨੂੰ ਵੀ ਧਰਮਾਂ ’ਚ ਕਿਤੇ ਰਾਮ ਦਾ ਦਰਜਾ ਦਿੱਤਾ ਗਿਆ ਹੈ ਇਹ ਬੜਾ ਪਾਵਰਫੱੁਲ ਹੈ, ਸੌਖਾ ਨਹੀਂ ਮੰਨਦਾ ਜਿਸ ਆਦਤ ਦੇ ਸਵਾਮੀ ਤੁਸੀਂ ਬਣ ਗਏ ਉਸ ਨੂੰ ਤੁਸੀਂ ਛੱਡੋਗੇ ਨਹੀਂ ਅਤੇ ਤੀਜਾ ਰਾਮ ਸਕਲ ਪਸਾਰਾ, ਕਾਲ ਮਹਾਂਕਾਲ, ਤਿ੍ਰਲੋਕੀਨਾਥ, ਜਿਸ ਨੇ ਸਾਰੀਆਂ ਤਿ੍ਰਲੋਕੀਆਂ ਨੂੰ ਬਾਹਰੀ ਤੌਰ ’ਤੇ ਬਣਾਇਆ ਹੈ ਅਤੇ ਚੌਥਾ ਰਾਮ ਤਿ੍ਰਗੁਣ ਨਿਆਰਾ ਰਾਮ, ਰਜੋ, ਤਮੋ, ਸਤੋ, ਤਿੰਨ ਗੁਣਾਂ ਨਾਲ ਇਨਸਾਨ ਦੀ ਪਛਾਣ, ਅਤੇ ਤਿੰਨਾਂ ਗੁਣਾਂ ਨਾਲ ਜੋ ਮਹਾਨ ਹੈ, ਉਹ ਓਮ, ਸੁਪਰੀਮ ਪਾਵਰ ਉਸ ਨੂੰ ‘ਰਾਮ’ ਕਿਹਾ ਗਿਆ ਹੈ
ਸਵਾਲ: ਕੀ ਸਵਰਗ ਅਤੇ ਨਰਕ ਇਸੇ ਜ਼ਮੀਨ ’ਤੇ ਹਨ, ਜਾਂ ਕਿਤੇ ਹੋਰ
ਵੀ ਹਨ?
ਜਵਾਬ : ਸਾਨੂੰ ਲੱਗਦਾ ਹੈ ਦੋਵੇਂ ਥਾਈਂ ਹਨ ਇੱਥੇ ਵੀ ਆਦਮੀ ਗਲਤ ਕਰਮ ਕਰਦਾ ਹੈ ਤਾਂ ਦੁਖੀ ਰਹਿੰਦਾ ਹੈ, ਪ੍ਰੇਸ਼ਾਨ ਰਹਿੰਦਾ ਹੈ ਸਭ ਕੁਝ ਹੁੰਦੇ ਹੋਏ ਵੀ ਕੰਗਾਲ ਰਹਿੰਦਾ ਹੈ, ਟੈਨਸ਼ਨ ’ਚ, ਦੁੱਖ ’ਚ, ਬਿਮਾਰੀ ’ਚ, ਪ੍ਰੇਸ਼ਾਨੀ ’ਚ ਲਾਚਾਰ ਰਹਿੰਦਾ ਹੈ ਤਾਂ ਇੱਕ ਪਾਸੇ ਤਾਂ ਨਰਕ ਵਰਗਾ ਉਹ ਇੱਥੇ ਭੋਗ ਰਿਹਾ ਹੈ ਅਤੇ ਦੂਜਾ ਉੱਥੇ ਰੂਹਾਨੀ ਮੰਡਲਾਂ ’ਚ, ਹਕੀਕਤ ਹੈ, ਉੱਥੇ ਆਤਮਿਕ ਤੌਰ ’ਤੇ, ਸਰੀਰ ਨਹੀਂ ਜਾਇਆ ਕਰਦੇ, ਸਿਰਫ਼ ਆਤਮਾ ਲਈ ਨਿਸ਼ਚਿਤ ਹੈ ਜਿਹੋ-ਜਿਹੇ ਕਰਮ ਇੱਥੇ ਕੀਤੇ, ਜੋ ਤੁਸੀਂ ਨਹੀਂ ਭੋਗ ਸਕੇ, ਜੋ ਮਾਫ਼ ਨਹੀਂ ਹੋ ਸਕੇ, ਤਾਂ ੳੱੁਥੇ ਅੱਗੇ ਵੀ ਭੋਗਣੇ ਪੈਂਦਾ ਹਨ ਅਤੇ ਚੰਗੇ ਕਰਮਾਂ ਲਈ ਇੱਥੇ ਵੀ ਸੁੱਖ ਹੈ ਅਤੇ ਅੱਗੇ ਆਤਮਾ ਨੂੰ ਚੰਗੇ ਕਰਮਾਂ ਨਾਲ ਸਵਰਗ ਮਿਲਦਾ ਹੈ, ਪਰ ਮੁਕਤੀ ਸਿਰਫ਼ ਰਾਮ ਨਾਮ ਨਾਲ ਮਿਲਦੀ ਹੈ ਹੋਰ ਕੋਈ ਤਰੀਕਾ ਨਹੀਂ ਅੱਲ੍ਹਾ, ਵਾਹਿਗੁਰੂ, ਗੌਡ ਦਾ ਨਾਮ ਲੈਣਾ ਪੈਂਦਾ ਹੀ ਹੈ
ਸਵਾਲ: ਕੀ ਈਰਖਾ, ਨਫ਼ਰਤ ਧਰਮਾਂ ਦੀ ਦੇਣ ਹੈ?
ਜਵਾਬ: ਜੀ ਨਹੀਂ, ਇਹ ਇਨਸਾਨ ਦੀ ਦੇਣ ਹੈ ਮਨ ਸ਼ੈਤਾਨ ਦੀ ਦੇਣ ਹੈ
ਸਵਾਲ: ਆਤਮਾ ਕੀ ਹੈ, ਇਹ ਕਿਵੇਂ ਪੈਦਾ ਹੁੰਦੀ ਹੈ, ਅਤੇ ਕਿਵੇਂ ਖਤਮ ਹੁੰਦੀ ਹੈ?
ਜਵਾਬ: ਆਤਮਾ, ਓਮ, ਹਰੀ, ਅੱਲ੍ਹਾ, ਗੌਡ ਦੀ ਇੱਕ ਅੰਸ਼ ਹੈ ਇੱਕ ਨੂਰ ਦਾ ਕਣ ਹੈ ਅਤੇ ਇਹ ਕਦੇ ਖਤਮ ਨਹੀਂ ਹੁੰਦੀ ਇਹ ਮਾਲਕ ’ਚ ਸਮਾ ਸਕਦੀ ਹੈ, ਜਦੋਂ ਕੋਈ ਭਗਤੀ, ਇਬਾਦਤ ਕਰਦਾ ਹੈ ਪਰ ਉਸ ਦੀ ਪਛਾਣ ਉੱਥੇ ਵੀ ਬਣੀ ਰਹਿੰਦੀ ਹੈ ਮਾਲਕ ਦੇ ਅੰਦਰ ਸਮਾ ਕੇ ਵੀ ਉਹ ਇੱਕ ਪਛਾਣ ਰੱਖਦੀ ਹੈ
ਸਵਾਲ: ਜਦੋਂ ਵੀ ਕੋਈ ਪੀਰ, ਫਕੀਰ, ਇਸ ਧਰਤੀ ’ਤੇ ਆਏ, ਮੌਕੇ ਦੀ ਹਕੂਮਤ ਨੇ ਉਨ੍ਹਾਂ ’ਤੇ ਜ਼ੁਲਮ ਢਾਹੇ, ਬੇਸ਼ੱਕ ਬਾਅਦ ’ਚ ਉਨ੍ਹਾਂ ਨੂੰ ਰੱਬ ਵਾਂਗੂੰ ਪੂਜਿਆ ਜਾਂਦਾ ਹੈ ਕੀ ਕਦੇ ਅਜਿਹਾ ਵੀ ਸਮਾਂ ਆਵੇਗਾ, ਜਦੋਂ ਮੌਕੇ ਦੀ ਹਕੂਮਤ ਮੌਕੇ ਦੇ ਪੀਰ-ਫਕੀਰਾਂ ਦਾ ਸਨਮਾਨ ਕਰੇਗੀ?
ਜਵਾਬ: ਸਮੇਂ ਦਾ ਜੋ ਰਾਜਾ ਹੈ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਹੈ ਤਾਂ ਅੱਜ ਜੇਕਰ ਅਸੀਂ ਕੁਝ ਬੋਲੀਏ, ਤਾਂ ਉਹ ਗਲਤ ਹੈ ਅਸੀਂ ਤੁਹਾਨੂੰ ਸੌ ਫੀਸਦੀ ਸੱਚ ਕਹਿੰਦੇ ਹਾਂ ਕਿ ਉਹ ਜੋ ਕਰਦਾ ਹੈ, ਸਹੀ ਹੈ, ਜੋ ਕਰ ਰਿਹਾ ਹੈ ਸਹੀ ਹੈ, ਅਤੇ ਜੋ ਕਰੇਗਾ ਉਹ ਵੀ ਸਹੀ ਹੈ ਉਹ ਕਦੇ ਆਪਣੇ ਭਗਤਾਂ ਜਾਂ ਸੰਤਾਂ ਦਾ, ਪੀਰ ਫਕੀਰਾਂ ਦਾ ਗਲਤ ਨਹੀਂ ਕਰਦਾ
ਸਵਾਲ: ਕਈ ਵਾਰ ਘੱਟ ਮਿਹਨਤ ਕਰਨ ਵਾਲੇ ਸਫ਼ਲ ਹੋ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਮਿਹਨਤ ਕਰਨ ਵਾਲੇ ਅਸਫ਼ਲ, ਇਸ ਤਰ੍ਹਾਂ ਲੱਗਦਾ ਹੈ ਕਿ ਇਨਸਾਨ ਦੇ ਜੀਵਨ ’ਚ ਕਿਸਮਤ ਦਾ ਅਹਿਮ ਯੋਗਦਾਨ ਹੈ, ਕੀ ਇਹ ਸੱਚ ਹੈ?
ਜਵਾਬ: ਸੰਚਿਤ ਕਰਮਾਂ ਦਾ ਚੱਕਰ ਹੰੁਦਾ ਹੈ, ਜੋ ਰਾਮ ਨਾਮ ਨਾਲ ਕੱਟੇ ਜਾ ਸਕਦੇ ਹਨ ਅਤੇ ਕਈ ਵਾਰ ਬਹੁਤ ਮਿਹਨਤ ਦਾ ਫਲ ਥੋੜ੍ਹਾ ਅਤੇ ਥੋੜ੍ਹੀ ਨਾਲ ਜ਼ਿਆਦਾ, ਕਈ ਵਾਰ ਕਿਸਮਤ ਦਾ ਵੀ ਉਸ ’ਚ ਸਹਾਰਾ ਹੁੰਦਾ ਹੈ ਤਾਂ ਦੋਵੇਂ ਗੱਲਾਂ ਹਨ ਤੁਹਾਡੀ ਮਿਹਨਤ ’ਚ ਹੋ ਸਕਦਾ ਹੈ ਕੋਈ ਕਮੀਆਂ ਹੋਣ, ਤਜ਼ਰਬੇ ਤੋਂ ਬਿਨਾਂ ਕੀਤੀ ਗਈ ਮਿਹਨਤ, ਹੁਣ ਧਰਤੀ ’ਚ ਪਾਣੀ ਹੈ, ਜੇਕਰ ਤੁਸੀਂ ਉਸ ਨੂੰ ਤਿਣਕੇ ਨਾਲ ਪੁੱਟਣਾ ਸ਼ੁਰੂ ਕਰ ਦਿਓ, ਕਿ ਮੈਂ ਧਰਤੀ ’ਚੋਂ ਪਾਣੀ ਕੱਢਾਂਗਾ, ਹੁਣ ਮਿਹਨਤ ਤਾਂ ਤੁਸੀਂ ਦਿਨ-ਰਾਤ ਕਰ ਰਹੋ ਹੋ, ਪਰ ਇੱਕ ਛੋਟਾ ਜਿਹਾ ਤਿਣਕਾ ਲੈ ਕੇ, ਤੁਸੀਂ ਕਦੋਂ ਤੱਕ ਖੂਹ ਪੁੱਟੋਗੇ, ਕਦੋਂ ਪਾਣੀ ਆਵੇਗਾ ਜੇਕਰ ਕਹੀ, ਕਸੀਆ ਲੈ ਲਿਆ ਤਾਂ ਹੋਰ ਤੇਜ਼ੀ ਨਾਲ ਪਾਣੀ ਆਵੇਗਾ ਅਤੇ ਜੇਕਰ ਪਾਈਪ ਪਾ ਕੇ ਬੋਰਿੰਗ ਕਰ ਦਿੱਤੀ ਤਾਂ ਕੁਝ ਦਿਨਾਂ ’ਚ ਹੀ ਪਾਣੀ ਆ ਜਾਵੇਗਾ ਤਾਂ ਇਹ ਮਿਹਨਤ ਕਰਨ ਦਾ ਢੰਗ ਹੈ ਤਜ਼ਰਬੇ ਨਾਲ ਮਿਹਨਤ ਜੇਕਰ ਕੀਤੀ ਜਾਵੇ ਤਾਂ ਉਸ ਕੰਮ ਲਈ ਅਤੇ ਨਾਲ ਰਾਮ ਦਾ ਨਾਮ ਹੋਵੇ ਤਾਂ ਜਲਦੀ ਸਫ਼ਲਤਾ ਮਿਲ ਜਾਂਦੀ ਹੈ ਹਾਂ ਕਿਸਮਤ ਦਾ ਸਹਾਰਾ ਜ਼ਰੂਰ ਹੁੰਦਾ ਹੈ ਕਿਸਮਤ ਸਾਥ ਜ਼ਰੂਰ ਦਿੰਦੀ ਹੈ ਸੰਚਿਤ ਕਰਮ ਉਸ ਦਾ ਇੱਕ ਅੰਸ਼ ਹਨ।
ਸਵਾਲ: ਗੁਰੂ ਜੀ, ਬੱਚਿਆਂ ਨੂੰ ਚੰਗੇ ਸੰਸਕਾਰ ਕਿਵੇਂ ਦੇਈਏ?
ਜਵਾਬ: ਤੁਸੀਂ ਖੁਦ ਚੰਗੇ ਬਣੋ, ਉਨ੍ਹਾਂ ਦੇ ਸਾਹਮਣੇ ਇੱਕ ਮਿਸਾਲ ਰੱਖੋ, ਖੁਦ ਝੂਠ ਨਾ ਬੋਲੋ, ਤਾਂ ਹੀ ਬੱਚਾ ਝੂਠ ਨਹੀਂ ਬੋਲੇਗਾ, ਖੁਦ ਗਾਲ੍ਹਾਂ ਨਾ ਕੱਢੋ ਉਨ੍ਹਾਂ ਦੇ ਸਾਹਮਣੇ, ਤਾਂ ਬੱਚਾ ਗਾਲ੍ਹਾਂ ਨਹੀਂ ਕੱਢੇਗਾ, ਤਾਂ ਚੰਗੇ ਸੰਸਕਾਰ ਸਭ ਤੋਂ ਪਹਿਲਾਂ ਮਾਂ ਅਤੇ ਫ਼ਿਰ ਬਾਪ, ਭੈਣ-ਭਾਈ ਦੇ ਸਕਦੇ ਹਨ ਉੱਥੋਂ ਸ਼ੁਰੂਆਤ ਕਰੋ, ਖਾਣਾ ਨਾਮ ਜਪ ਕੇ ਬਣਾਓ, ਸਹੀ ਧਰਮਾਂ ਅਨੁਸਾਰ ਚੱਲੋ ਤੁਸੀਂ ਪਹਿਲੇ ਮਾਸਟਰ, ਟੀਚਰ ਹੋ ਜਿਨ੍ਹਾਂ ਤੋਂ ਬੱਚਾ ਸੰਸਕਾਰ ਸਿੱਖਦਾ ਹੈ
ਸਵਾਲ: ਜਾਤ-ਪਾਤ ਦਾ ਭੇਦਭਾਵ ਦਿਲ ’ਚੋਂ ਕਿਵੇਂ ਮਿਟਾਇਆ ਜਾ ਸਕਦਾ ਹੈ ਤਾਂ ਕਿ ਸਾਰੇ ਬਰਾਬਰ?
ਜਵਾਬ: ਜਾਤ-ਪਾਤ ਦਾ ਭੇਦਭਾਵ ਸਿਮਰਨ ਨਾਲ ਮਿਟਾਇਆ ਜਾ ਸਕਦਾ ਹੈ ਭਗਤੀ ਦੁਆਰਾ ਮਿਟਾਇਆ ਜਾ ਸਕਦਾ ਹੈ ਅਤੇ ਧਰਮਾਂ ਅਨੁਸਾਰ ਚੱਲ ਕੇ ਮਿਟਾਇਆ ਜਾ ਸਕਦਾ ਹੈ
ਸਵਾਲ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਜਵਾਬ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਜੇਕਰ ਧਰਮ ਨੂੰ ਧਿਆਨ ’ਚ ਰੱਖੀਏ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਨਸ਼ਾ ਨਾ ਕਰਦਾ ਹੋਵੇ, ਕੋਈ ਬੁਰੇ ਕਰਮ ਨਾ ਕਰਦਾ ਹੋਵੇ, ਕੋਈ ਸ਼ੈਤਾਨ ਨਾ ਹੋਵੇ, ਇਨਸਾਨੀਅਤ ’ਤੇ ਚੱਲਣ ਵਾਲਾ ਹੋਵੇ ਅਤੇ ਡਾਕਟਰੀ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਬਲੱਡ ਸੈਂਪਲ ਵੀ ਜ਼ਰੂਰ ਚੈੱਕ ਹੋਣੇ ਚਾਹੀਦੇ ਹਨ ਕੀ ਪਤਾ ਕੋਈ ਅਜਿਹੀ ਬਿਮਾਰੀ ਨਾ ਹੋਵੇ, ਜਿਸ ਦੀ ਵਜ੍ਹਾ ਨਾਲ ਉਹ ਬਿਮਾਰੀ ਬੱਚਿਆਂ ’ਚ ਆ ਜਾਵੇ ਜਿਵੇਂ ਬਾਡੀ ਮਸਲ ਦੀ ਬਿਮਾਰੀ ਹੁੰਦੀ ਹੈ ਕੁਝ ਬਲੱਡ ਆਪਸ ਵਿਚ ਅਜਿਹੇ ਹੁੰਦੇ ਹਨ, ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਹਨ, ਜਿਨ੍ਹਾਂ ਦਾ ਮਿਲਾਪ ਹੋਣ ਨਾਲ, ਜੇਕਰ ਲੜਕਾ ਹੋਵੇਗਾ ਤਾਂ ਉਸ ਦੇ ਮਸਲ ਡੈੱਡ ਹੋ ਜਾਂਦੇ ਹਨ ਅਤੇ ਜੇਕਰ ਲੜਕੀ ਹੈ ਤਾਂ ਉਸ ਦੇ ਮਸਲ ਸਹੀ ਰਹਿੰਦੇ ਹਨ ਤਾਂ ਇਨ੍ਹਾਂ ਵਜ੍ਹਾ ਨਾਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।
ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?
ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ
ਸਵਾਲ: ਇੱਕ ਨੌਜਵਾਨ ਦਾ ਰਹਿਣ-ਸਹਿਣ ਅਤੇ ਪਹਿਰਾਵਾ ਕਿਹੋ-ਜਿਹਾ ਹੋਣਾ ਚਾਹੀਦਾ?
ਜਵਾਬ: ਪੰਜਾਬੀ ਦੀ ਕਹਾਵਤ ਹੈ :- ਪਹਿਨੋ ਜੱਗ ਭਾਉਂਦਾ, ਖਾਓ ਮਨ ਪਾਉਂਦਾ ਸੰਸਾਰ ਵਿਚ ਜੋ ਚੀਜ਼ ਚੰਗੀ ਲੱਗਦੀ ਹੋਵੇ, ਧਰਮ ਕਹਿੰਦੇ ਹਨ, ਉਸ ਨੂੰ ਪਹਿਨੋ ਅਤੇ ਖਾਓ ਉਹ ਜੋ ਖੁਦ ਨੂੰ ਚੰਗਾ ਲੱਗਦਾ ਹੋਵੇ ਦੁਨੀਆ ’ਚ ਤਾਂ ਪਤਾ ਨਹੀਂ ਕਿਸ ਨੂੰ ਕੀ ਚੀਜ ਚੰਗੀ ਲੱਗਦੀ ਹੈ ਤੁਹਾਡੇ ਸਰੀਰ ਲਈ ਕੀ ਪਤਾ ਸਾਈਡ ਇਫੈਕਟ ਕਰਦੀ ਹੋਵੇ, ਐਲਰਜੀ ਕਰਦੀ ਹੋਵੇ ਤਾਂ ਚੰਗਾ ਪਹਿਰਾਵਾ ਸਾਡੇ ਅਨੁਸਾਰ ਉਹੀ ਹੈ, ਚਾਹੇ ਤੁਸੀਂ ਫੈਸ਼ਨ ਕਰੋ, ਪਰ ਜਿਸ ’ਚ ਦੇਖਣ ਵਾਲੇ ਨੂੰ ਪਾਜ਼ਿਟਿਵ ਵੇਵਸ ਆਉਣੀਆਂ ਚਾਹੀਦੀਆਂ ਹਨ ਕਈ ਲੋਕ ਇਤਰਾਜ਼ ਕਰਦੇ ਹਨ ਕਿ ਬੇਟੀਆਂ ਦੇ ਘੱਟ ਕੱਪੜੇ ਹੁੰਦੇ ਹਨ, ਆਦਮੀ ਦੀ ਗੰਦੀ ਸੋਚ ਹੁੰਦੀ ਹੈ, ਜੀ ਨਹੀਂ ਸਾਡੇ ਧਰਮਾਂ ’ਚ ਬੇਟੀ ਨੂੰ ਹੀਰਾ ਕਿਹਾ ਗਿਆ ਹੈ ਅਤੇ ਹੀਰੇ ਨੂੰ ਕੋਈ ਨੰਗਾ ਜਾਂ ਖੁੱਲ੍ਹਾ ਨਹੀਂ ਛੱਡਦਾ।
ਅੱਜ ਸਮਾਜ ਇਸ ਦਿਸ਼ਾ ’ਚ ਜਾ ਰਿਹਾ ਹੈ ਸੱਭਿਆਚਾਰ ਸਾਡਾ ਗੁਆਚਦਾ ਜਾ ਰਿਹਾ ਹੈ, ਸੱਭਿਆਚਾਰ ਵਿਚ ਬਦਲਾਅ ਬਹੁਤ ਆਉਂਦੇ ਜਾ ਰਹੇ ਹਨ ਲੋਕ ਵਿਦੇਸ਼ੀ ਕਲਚਰ ਨੂੰ ਅਪਣਾਉਂਦੇ ਜਾ ਰਹੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਹੋ-ਜਿਹੇ ਕੱਪੜੇ ਪਹਿਨੋ, ਉਹ ਤੁਹਾਡੀ ਮਰਜ਼ੀ ਹੈ ਪਰ ਅਸੀਂ ਧਰਮਾਂ ਅਨੁਸਾਰ ਇਹੀ ਕਹਾਂਗੇ ਕਿ ਬੇਟਾ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਪਾਜ਼ਿਟਿਵ ਵੇਵਸ ਆਉਣ, ਨਾ ਕਿ ਕੁਝ ਨੈਗੇਟੀਵਿਟੀ ਆਵੇ ਬੇਟੀਆਂ ਨੂੰ ਹੀਰਾ ਕਿਹਾ ਗਿਆ ਹੈ, ਇਹ ਕੋਈ ਛੋਟੀ-ਮੋਟੀ ਗੱਲ ਨਹੀਂ, ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਅਤੇ ਹੀਰੇ ਨੂੰ ਹਮੇਸ਼ਾ ਸੰਭਾਲ ਕੇ ਰੱਖਿਆ ਜਾਂਦਾ ਹੈ ਢਕ ਕੇ ਰੱਖਿਆ ਜਾਂਦਾ ਹੈ ਇਸ ਲਈ ਸਾਡੇ ਧਰਮਾਂ ’ਚ ਕਿਹਾ ਗਿਆ ਹੈ ਕਿ ਪਰਦਾ ਭਾਵ ਉਸ ਤਰ੍ਹਾਂ ਦੇ ਕੱਪੜੇ ਪਹਿਨੋ, ਜਿਸ ਨਾਲ ਸਮਾਜ ’ਚ ਚੰਗੀਆਂ ਵੇਵਸ ਆਉਣ, ਇਹ ਸਾਰਿਆਂ ਲਈ ਹੈ ਚਾਹੇ ਲੜਕਾ ਹੋਵੇ ਜਾਂ ਲੜਕੀ
ਸਵਾਲ : ਅੱਜ ਦੇ ਸਮੇਂ ’ਚ ਲੜਕਾ ਅਤੇ ਲੜਕੀ ਦੀ ਮਿੱਤਰਤਾ ਕਿੰਨੀ ਸਹੀ ਹੈ?
ਜਵਾਬ: ਜੇਕਰ ਆਤਮਿਕ ਮਿੱਤਰਤਾ ਹੈ ਤਾਂ ਹਰ ਥਾਂ ਚਾਹੇ ਕੋਈ ਵੀ ਰਿਸ਼ਤਾ ਕਿਉਂ ਨਾ ਹੋਵੇ ਉਹ ਸਹੀ ਹੈ ਅਤੇ ਜੇਕਰ ਆਤਮਿਕ ਮਿੱਤਰਤਾ ਖਤਮ ਹੋ ਜਾਂਦੀ ਹੈ ਅਤੇ ਸਰੀਰਕ ਮਿੱਤਰਤਾ ਆ ਜਾਂਦੀ ਹੈ ਤਾਂ ਗਲਤ ਹੈ ਹਾਂ ਪਤੀ-ਪਤਨੀ ਦਾ ਰਿਸ਼ਤਾ ਜਾਇਜ਼ ਹੈ ਉਸ ਤੋਂ ਇਲਾਵਾ ਜੇਕਰ ਤੁਸੀਂ ਸਰੀਰਕ ਰਿਸ਼ਤਾ ਕਿਸੇ ਨਾਲ ਬਣਾਉਂਦੇ ਹੋ ਤਾਂ ਬਿਲਕੁਲ ਗਲਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ