ਭਾਰਤੀ ਕਿਸਾਨ ਸੰਘ ਵੱਲੋਂ ਟੋਨੀ ਸਾਧੋਹੇੜੀ ਜ਼ਿਲ੍ਹਾ ਪ੍ਰਧਾਨ ਨਿਯੁਕਤ
ਕਿਹਾ : ਸੌਂਪੀ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਵਾਂਗਾ
ਨਾਭਾ, (ਤਰੁਣ ਕੁਮਾਰ ਸ਼ਰਮਾ) । ਨੇੜਲੇ ਪਿੰਡ ਅਭੈਪੁਰ ਵਿਖੇ ਹਲਕਾ ਨਾਭਾ ਦੀ ਅਕਾਲੀ ਸਿਆਸਤ ਦੇ ਲੋਹ ਪੁਰਸ਼ ਕਹੇ ਜਾਂਦੇ ਸਾ. ਵਜ਼ੀਰ ਸਵ. ਰਾਜਾ ਨਰਿੰਦਰ ਸਿੰਘ ਦੇ ਅਤਿ ਕਰੀਬੀ ਅਤੇ ਮੌਜੂਦਾ ਭਾਰਤੀ ਕਿਸਾਨ ਸੰਘ ਸੂਬਾ ਸਕੱਤਰ ਗੁਰਦਰਸ਼ਨ ਸਿੰਘ ਅਭੈਪੁਰ ਦੀ ਅਗਵਾਈ ’ਚ ਕਿਸਾਨ ਜਥੇਬੰਦੀ ਦੀ ਅਹਿਮ ਮੀਟਿੰਗ ਸੱਦੀ ਗਈ ਮੀਟਿੰਗ ’ਚ ਹਾਜਰੀਨਾਂ ਵੱਲੋਂ ਕਿਸਾਨ ਸੰਘ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਲਿਆ ਗਿਆ
ਇਸ ਮੌਕੇ ਪੰਜਾਬ ’ਚ ਵੱਡੇ ਪੱਧਰ ’ਤੇ ਪਿੰਡੋਂ-ਪਿੰਡ ਪੈਰ ਪਸਾਰ ਰਹੇ ਭਾਰਤੀ ਕਿਸਾਨ ਸੰਘ ਨੂੰ ਉਦੋਂ ਬਲ ਮਿਲਦਾ ਨਜ਼ਰ ਆਇਆ ਜਦੋਂ ਜਥੇਬੰਦੀ ਸੂਬਾ ਸਕੱਤਰ ਗੁਰਦਰਸ਼ਨ ਸਿੰਘ ਅਭੈਪੁਰ ਦੀ ਪ੍ਰੇਰਨਾ ਸਦਕਾ ਹਲਕੇ ਦੇ ਕੱਟੜ ਟਕਸਾਲੀ ਕਾਂਗਰਸੀ ਆਗੂ ਕੁਲਦੀਪ ਸਿੰਘ ਟੋਨੀ ਸਾਧੋਹੇੜੀ ਨੇ ਸੰਘ ’ਚ ਸਮੂਲੀਅਤ ਕੀਤੀ ਜਿਨ੍ਹਾਂ ਨੂੰ ਸਨਮਾਨ ਬਖਸ਼ਦਿਆਂ ਭਾਰਤੀ ਕਿਸਾਨ ਸੰਘ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਟੋਨੀ ਨੇ ਭਾਰਤ ਕਿਸਾਨ ਸੰਘ ਜਥੇਬੰਦੀ ਵੱਲੋਂ ਦਿੱਤੇ ਸਨਮਾਨਯੋਗ ਤੇ ਵੱਕਾਰੀ ਅਹੁਦੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਥੇਬੰਦੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਨਿਸਵਾਰਥ ਯਤਨ ਕਰੇਗਾ ਅਤੇ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਦਿ੍ਰੜ੍ਹਤਾ, ਲਗਨ, ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ
‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਜੈਵਿਕ ਖੇਤੀ ਕਿਸਾਨਾਂ ਨੂੰ ਆਰਥਿਕ ਮੰਦਹਾਲੀ ’ਚੋਂ ਬਾਹਰ ਕੱਢਣ ਲਈ ਇਕੋ-ਇਕ ਕਾਰਗਰ ਹੱਲ ਸਾਬਤ ਹੋ ਸਕਦਾ ਹੈ ਵਧ ਰਹੇ ਪ੍ਰਦੂਸ਼ਣ ਸਬੰਧੀ ਉਹਨਾਂ ਕਿਹਾ ਕਿ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ ਕਿਉਂਕਿ ਆਬਾਦੀ ਵਧਣ ਦੇ ਨਾਲ ਹਰਿਆਲੀ ਵੀ ਖਤਮ ਹੋ ਰਹੀ ਹੈ ਅਤੇ ਦਰੱਖਤਾਂ ਦੀ ਕਟਾਈ ਵੀ ਲਗਾਤਾਰ ਕੀਤੀ ਜਾ ਰਹੀ ਹੈ
ਜਿਸ ਕਾਰਨ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਸਾਨੂੰ ਸਾਹ ਲੈਣ ’ਚ ਵੀ ਮੁਸ਼ਕਿਲ ਹੁੰਦੀ ਹੈ ਉਹਨਾਂ ਦੱਸਿਆ ਕਿ ਮੌਜੂਦਾ ਕਿਰਸਾਨੀ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ 19 ਦਸੰਬਰ ਨੂੰ ਭਾਰਤੀ ਕਿਸਾਨ ਸੰਘ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਰੈਲੀ ਕਰਨ ਜਾ ਰਿਹਾ ਹੈ ਰਵਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਇਸ ਰੈਲੀ ’ਚ 10 ਲੱਖ ਤੋਂ ਵੱਧ ਕਿਸਾਨ ਹਿੱਸਾ ਲੈਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ