ਫੈਕਟਰੀ ’ਚ ਕੰਡਾ ਕਰਾਉਣ ਵੇਲੇ ਟ੍ਰੈਕਟਰ ਤੇ ਟਰੱਕ ਵਿਚਾਲੇ ਫਸਕੇ ਵਿਅਕਤੀ ਦੀ ਮੌਤ

ਫੈਕਟਰੀ ’ਚ ਕੰਡਾ ਕਰਾਉਣ ਵੇਲੇ ਟ੍ਰੈਕਟਰ ਤੇ ਟਰੱਕ ਵਿਚਾਲੇ ਫਸਕੇ ਵਿਅਕਤੀ ਦੀ ਮੌਤ

ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਪਿੰਡ ਹਰਬੰਸਪੁਰਾ ਵਿਖੇ ਜੀਟੀ ਰੋਡ ’ਤੇ ਸਥਿਤ ਬੁਡਗਰਾਫਟ ਪੈਨਲ ਪਡੈਕਸ ਪਿੰਡ ਹਰਬੰਸਪੁਰਾ ਵਿਖੇ ਪ੍ਰਾਈਵੇਟ ਫੈਕਟਰੀ ਵਿੱਚ ਇੱਕ ਟ੍ਰੈਕਟਰ ਅਤੇ ਟਰੱਕ ਵਿਚਕਾਰ ਆ ਜਾਣ ’ਤੇ ਇੱਕ 32 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ
ਇਸ ਸਬੰਧੀ ਥਾਣਾ ਸਰਹਿੰਦ ਦੇ ਐੱਸਐੱਚਓ ਮੁਹੰਮਦ ਜਮੀਲ ਨੇ ਦੱਸਿਆ ਕਿ ਸੇਲੀਕਾ ਜੈਸਮੀਨ ਪਤਨੀ ਰੈਇਸੂਲ ਰਹਮਾਨ ਵਾਸੀ ਮਸਜਿਦ ਨੇੜੇ ਬਗਡੂਮਾਂ ਦਕਸ਼ਿਨ ਦਿਨਾਜਪੁਰ ਬੈਸਟ ਬੰਗਾਲ ਹਾਲ ਅਬਾਦ ਬੁਡਗਰਾਫਟ ਪੈਨਲ ਪਡੈਕਸ ਪਿੰਡ ਹਰਬੰਸਪੁਰਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦਾ ਪਤੀ ਬੁਡਗਰਾਫਟ ਪੈਨਲ ਪਡੈਕਸ ਪਿੰਡ ਹਰਬੰਸਪੁਰਾ ਵਿਖੇ ਫੈਕਟਰੀ ਵਿੱਚ ਪਿਛਲੇ 2 ਸਾਲ ਤੋਂ ਮੁਨਸ਼ੀ ਦਾ ਕੰਮ ਕਰਦਾ ਹੈ

ਉਹ ਵੀ ਆਪਣੇ ਪਤੀ ਦੇ ਨਾਲ ਪਿਛਲੇ 3 ਮਹੀਨੇ ਤੋਂ ਫੈਕਟਰੀ ਦੇ ਵਿੱਚ ਬਣੇ ਕੁਆਟਰਾਂ ਵਿਚ ਹੀ ਰਹਿੰਦੀ ਹੈ ਬੀਤੇ ਦਿਨ ਦੁਪਿਹਰ ਲਗਭਗ 1 ਵਜੇ ਫੈਕਟਰੀ ਦੇ ਗੇਟ ਦੇ ਅੰਦਰ ਵਾਲੇ ਪਾਸੇ ਇੱਕ ਟਰੈਕਟਰ-ਟਰਾਲੀ ਜੋਕਿ ਫੈਕਟਰੀ ਵਿੱਚ ਲੱਕੜ ਲੈ ਕੇ ਆਈ ਸੀ, ਖਾਲੀ ਕਰਨ ਤੋਂ ਬਾਅਦ ਅਵਤਾਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਖੁੰਡਾ ਨੇੜੇ ਸਨੌਰ ਜ਼ਿਲ੍ਹਾ ਪਟਿਆਲਾ ਕੰਡਾ ਕਰਵਾ ਰਿਹਾ ਸੀ ਤਾਂ ਉਸਦਾ ਪਤੀ ਰਹਮਾਨ ਰੈਇਸੂਲ ਕੰਡਾ ਕਰਨ ਤੋਂ ਬਾਦ ਟ੍ਰੈਕਟਰ ਦੇ ਅੱਗਿਓ ਦੂਜੇ ਪਾਸੇ ਲੰਘਣ ਲੱਗਾ ਤਾਂ ਡਰਾਈਵਰ ਅਵਤਾਰ ਸਿੰਘ ਨੇ ਟ੍ਰੈਕਟਰ ਦੀ ਸੈਲਫ ਮਾਰ ਦਿੱਤੀ, ਟ੍ਰੈਕਟਰ ਗੇਅਰ ਵਿੱਚ ਹੋਣ ਕਰਕੇ ਇਕਦਮ ਸਟਾਰਟ ਹੋ ਕੇ ਅੱਗੇ ਵੱਲ ਗਿਆ ਤਾਂ ਉਸਦਾ ਪਤੀ ਰੈਇਸੂਲ ਰਹਮਾਨ ਟ੍ਰੈਕਟਰ ਅਤੇ ਅੱਗੇ ਖੜੇ੍ਹ ਟਰੱਕ ਦੇ ਵਿਚਾਲੇ ਫਸ ਗਿਆ ਅਤੇ ਵਿੱਚ ਘੁੱਟਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ਸੇਲੀਕਾ ਜੈਸੀਮਨ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸਬ ਇੰਸਪੈਕਟਰ ਚਰਨਜੀਤ ਸਿੰਘ ਹਵਾਲੇ ਕਰ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here