‘ਰੋਜ਼ਾਨਾ ਸਿਰਫ਼ ਦੋ ਘੰਟੇ ਸਿਮਰਨ ਕਰੋ, ਅੰਦਰੋਂ ਹੋਵੇਗਾ ਮਾਲਕ ਦਾ ਅਹਿਸਾਸ’

‘ਰੋਜ਼ਾਨਾ ਸਿਰਫ਼ ਦੋ ਘੰਟੇ ਸਿਮਰਨ ਕਰੋ, ਅੰਦਰੋਂ ਹੋਵੇਗਾ ਮਾਲਕ ਦਾ ਅਹਿਸਾਸ’

(ਲਖਜੀਤ/ਕੰਵਰਪਾਲ) ਪੀਲੀਬੰਗਾ/ਅੰਬਾਲ। ਤੁਸੀਂ ਸਿਰਫ਼ ਦੋ ਘੰਟੇ ਪਰਹੇਜ਼ਾਂ ਨਾਲ ਸਿਮਰਨ, ਭਗਤੀ, ਇਬਾਦਤ ਕਰਕੇ ਦੇਖੋ, ਯਕੀਨ ਮੰਨੋ ਉਸ ਪਰਮ ਸ਼ਕਤੀ ਦਾ ਅਹਿਸਾਸ, ਉਸ ਓਮ, ਏਕ ਓਂਕਾਰ, ਅੱਲ੍ਹਾ, ਦ ਸੁਪਰੀਮ ਪਾਵਰ ਗੌਡ ਨੂੰ ਦੇਖ ਸਕੋਗੇ ਅਤੇ ਉਸ ਨੂੰ ਮਹਿਸੂਸ ਕਰ ਸਕੋਗੇ ਤੁਹਾਡੇ ਅੰਦਰ ਉਸ ਦਾ ਅਹਿਸਾਸ ਜ਼ਰੂਰ ਆਵੇਗਾ।  ਇਹ ਪਵਿੱਤਰ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁੱਕਰਵਾਰ ਨੂੰ ਆਨਲਾਈਨ ਗੁਰੂਕੁਲ ਰਾਹੀਂ ਹੋਏ ਰੂਹਾਨੀ ਸਤਿਸੰਗ ’ਚ ਫਰਮਾਏ ਇਸ ਮੌਕੇ ਪੂਜਨੀਕ ਗੁਰੁੂ ਜੀ ਨੇ ਬਲਿਊ ਡਾਇਮੰਡ ਬੈਂਕਵੇਟ ਹਾਲ, ਸੇਨਬਾਲ ਮਾਜਰਾ (ਹਿਮਾਚਲ ਪ੍ਰਦੇਸ਼), ਇੰਦਰਾ ਗਾਂਧੀ ਮੈਮੋਰੀਅਲ ਪੀਜੀ ਕਾਲਜ, ਪੀਲੀਬੰਗਾ (ਰਾਜਸਥਾਨ), ਸ਼ਾਹ ਸਤਿਨਾਮ ਜੀ ਧਾਮ (ਸਰਸਾ) ਅਤੇ ਨਾਮ ਚਰਚਾ ਘਰ ਅੰਬਾਲਾ (ਹਰਿਆਣਾ) ’ਚ ਵੱਡੀ ਗਿਣਤੀ ’ਚ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਨਾਮ ਸ਼ਬਦ ਦੀ ਅਨਮੋਲ ਦਾਤ ਬਖਸ਼ੀ।

ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਦੋ ਤਰ੍ਹਾਂ ਦੀ ਦੁਨੀਆ ਮੋਸਟਲੀ (ਜ਼ਿਆਦਾਤਰ) ਮੰਨੀ ਜਾਂਦੀ ਹੈ ਇੱਕ ਉਹ ਜੋ ਸੁਪਰੀਮ ਪਾਵਰ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਮੰਨਣ ਵਾਲੇ ਹਨ ਅਤੇ ਇੱਕ ਉਹ ਜੋ ਨਹੀਂ?ਮੰਨਦੇ ਮੰਨਣ ਵਾਲੇ ਕਿਉ ਮੰਨਦੇ ਹਨ? ਕਿਸ ਲਈ ਮੰਨਦੇ ਹਨ? ਅਤੇ ਨਾ ਮੰਨਣ ਵਾਲਿਆਂ ਨੇ ਅਜਿਹਾ ਕੀ ਦੇਖ ਲਿਆ ਜੋ ਉਹ ਨਹੀਂ ਮੰਨਦੇ? ਕਿਸੇ ਵੀ ਚੀਜ਼ ਦਾ ਰਿਜ਼ਲਟ ਜੇਕਰ ਤੁਸੀਂ ਲੈਣਾ ਹੈ ਤਾਂ?ਪਹਿਲਾਂ ਉਸ ਲਈ ਪ੍ਰੈਕਟੀਕਲੀ (ਅਸਲ ਤੌਰ ’ਤੇ) ਤੁਹਾਨੂੰ ਕੁਝ ਕਰਨਾ ਪਵੇਗਾ

ਨੌਜਵਾਨਾਂ ਨੂੰ ਨਸ਼ੇ ਦੀ ਜਕੜ ਤੋਂ ਬਚਾਵੇਗਾ ‘ਡੈਪਥ’

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਰੂਪੀ ਦੈਂਤ ਤੋਂ ਦੇਸ਼ ਨੂੰ ਬਚਾਉਣ ਲਈ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈਪਥ) ਦੀ ਸ਼ੁਰੂਆਤ ਕੀਤੀ ਡੈਪਥ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡਾਂ, ਸ਼ਹਿਰਾਂ ’ਚ ਨਸ਼ੇ ਦੀ ਗਿ੍ਰਫਤ ’ਚ ਫਸੇ ਨੌਜਵਾਨਾਂ ਨੂੰ ਇਸ ਚੋਂ?ਬਾਹਰ ਕੱਢ ਕੇ ਉਨ੍ਹਾਂ ਦੇ ਜੀਵਨ ਨੂੰ ਸੁਧਾਰੇਗੀ ਨਾਲ ਹੀ ਅਜਿਹੇ ਨੌਜਵਾਨਾਂ ਦਾ ਇਲਾਜ ਵੀ ਕੀਤਾ ਜਾਵੇਗਾ।

ਇਸ ਦੇ ਤਹਿਤ ਨੌਜਵਾਨਾਂ ਨੂੰ ਰਾਮ-ਨਾਮ, ਪ੍ਰਭੂ ਦੀ ਭਗਤੀ ਨਾਲ ਜੋੜਿਆ ਜਾਵੇਗਾ, ਤਾਂ ਕਿ ‘ਧਿਆਨ’ ਨਾਲ ਉਸ ਦਾ ਆਤਮਬਲ ਮਜਬੂਤ ਹੋਵੇ ਅਤੇ ਉਹ ਨਸ਼ਿਆਂ ਦੇ ਜਾਲ ਚੋਂ ਨਿਕਲ ਸਕੇ ਨਾਲ ਹੀ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪੰਚਾਂ, ਸਰਪੰਚਾਂ, ਕੌਂਸਲਰ, ਚੇਅਰਮੈਨ, ਵਿਧਾਇਕਾਂ ਸਮੇਤ ਪਤਵੰਤੇ ਸੱਜਣਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਨਸ਼ੇ ਰੂਪੀ ਦੈਂਤ ਤੋਂ ਦੇਸ਼ ਦੇ ਨੌਜਵਾਨਾਂ ਨੂੰ?ਬਚਾਉਣ ਲਈ ਅੱਗੇ ਆਉਣ, ਤਾਂ ਕਿ ਨੌਜਵਾਨ ਪੀੜ੍ਹੀ ਇਸ ਚੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਗੁਜ਼ਾਰ ਸਕੇ।

ਪੂਜਨੀਕ ਗੁਰੂ ਜੀ ਨੂੰ ਸਰਸਾ ਭੇਜ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਮੁੜ ਸ਼ੁਰੂ ਕਰਵਾਏ ਸਰਕਾਰ :ਰੇਸ਼ ਸ਼ਾਂਡਲਿਆ

ਅੰਬਾਲਾ ਐਂਟੀ ਟੈਰੇਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਬ੍ਰਾਹਮਣ ਮਹਾਪੰਚਾਇਤ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਲਿਆ ਨੇ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਕਹਿਣਾ ਬਹੁਤ ਆਸਾਨ ਹੈ, ਪਰ ਵੇਸਵਾਵਾਂ ਨੂੰ ਬੇਟੀਆਂ ਬਣਾ ਕੇ ਅਤੇ ਉਨ੍ਹਾਂ ਦਾ ਵਿਆਹ ਕਰਵਾ ਕੇ ਆਪਣੇ ਘਰ ਤੋਂ ਵਿਦਾ ਕਰਨਾ ਬਹੁਤ ਵੱਡਾ ਕੰਮ ਹੈ ਦੇਸ਼ ’ਚ ਜਦੋਂ ਵੀ ਕੋਈ ਮੁਸ਼ਕਿਲ ਆਈ ਤਾਂ ਡੇਰਾ ਸੱਚਾ ਸੌਦਾ ਨੇ ਹਮੇਸ਼ਾ ਸਭ ਤੋਂ ਪਹਿਲਾਂ ਮੱਦਦ ਲਈ ਹੱਥ ਵਧਾਇਆ ਉਨ੍ਹਾਂ?ਕਿਹਾ ਕਿ ਭਾਵੇਂ ਫੌਜ ਨੂੰ ਖੂਨ ਦੇਣ ਦੀ ਗੱਲ ਹੋਵੇ, ਅੱਖਾਂ ਦਾਨ ਦੀ ਗੱਲ ਹੋਵੇ, ਸ਼ਹਿਰਾਂ ਅਤੇ ਮਹਾਨਗਰਾਂ ਨੂੰ ਸਾਫ ਕਰਨ ਦੀ ਗੱਲ ਹੋਵੇ ਤਾਂ ਉਹ ਸਿਰਫ ਪੂਜਨੀਕ ਗੁਰੂ ਜੀ ਨੇ ਕਰਵਾਇਆ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਇਸ ਦੇਸ਼ ਦਾ ਭਲਾ ਕਰਨ ਲਈ ਆਏ ਹਨ ਇਸ ਲਈ ਮੈਂ ਦੇਸ਼ ਅਤੇ ਸੂਬਾ ਸਰਕਾਰਾਂ ਤੋਂ ਮੰਗ ਕਰਦਾ ਹਾਂ ਪੂਜਨੀਕ ਗੁਰੂ ਜੀ ਨੂੰ ਸਰਸਾ ਭੇਜ ਕੇ ਮੁੜ ਤੋਂ ਲੋਕਾਂ ਦੇ ਭਲਾਈ ਦੇ ਕੰਮ ਸ਼ੁਰੂ ਕਰਵਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here