(ਰਘਬੀਰ ਸਿੰਘ) ਲੁਧਿਆਣਾ। ਇੱਥੋਂ ਦੇ ਦੋ ਥਾਣਿਆਂ ਦੇ ਸਾਂਝੇ ਅਪਰੇਸ਼ਨ ਦੌਰਾਨ ਪੁਲਿਸ ਨੇ ਅੰਤਰ ਰਾਸ਼ਟਰੀ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 360 ਗ੍ਰਾਮ ਹੈਰੋਇਨ ਬਰਾਮਦ (International Gang Arrested) ਕੀਤੀ ਹੈ। ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀ: ਨੰ: 3, ਲੁਧਿਆਣਾ, ਇੰਸਪੈਕਟਰ ਅਰਸ਼ਪ੍ਰੀਤ ਕੌਰ ਮੁੱਖ ਅਫਸਰ ਥਾਣਾ ਡਵੀ: ਨੰ: 2, ਲੁਧਿਆਣਾ ਨੇ ਸਾਂਝਾ ਅਪ੍ਰੇਸ਼ਨ ਕਰਕੇ ਨਸ਼ੇ ਦੇ ਸੁਦਾਗਰਾਂ ਖਿਲਾਫ ਮੁਹਿੰਮ ਵਿੱਢੀ ਸੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 1 ਨਵੰਬਰ 2022 ਨੂੰ ਥਾਣਾ ਡਵੀਜਨ ਨੰਬਰ 3 ਵਿੱਚ ਪੁਲਿਸ ਪਾਰਟੀ ਨੇ ਖੂਫੀਆ ਇਤਲਾਹ ਦੇ ਅਧਾਰ ’ਤੇ ਪਿ੍ਰੰਸ ਸਿੱਧੂ ਪੁੱਤਰ ਸੰਜੀਵ ਕੁਮਾਰ ਵਾਸੀ ਕਿਲਾ ਮੁਹੱਲਾ, ਦਰੇਸੀ ਗਰਾਊਂਡ, ਲੁਧਿਆਣਾ ਨੂੰ ਸਮੇਤ ਐਕਟਿਵਾ ਕਾਬੂ ਕਰਕੇ 50 ਗ੍ਰਾਮ ਹੈਰੋਇਨ, 90 ਖਾਲੀ ਲਿਫਾਫੀਆਂ ਪਲਾਸਟਿਕ ਦੇ ਬਰਾਮਦ ਕੀਤੀ। ਪਿ੍ਰੰਸ ਵੱਲੋਂ ਕੀਤੇ ਖੁਲਾਸੇ ਤਹਿਤ ਦਿੱਲੀ ਅਤੇ ਹਰਿਆਣਾ ਵਿਖੇ ਵੱਖਰੀਆਂ-ਵੱਖਰੀਆਂ ਥਾਵਾਂ ’ਤੇ ਰੇਡ ਕਰਕੇ ਉਸ ਦੇ ਹੋਰ ਸਾਥੀਆਂ ਨੂੰ ਗਿ੍ਰਫਤਾਰ ਕਰਕੇ ਭਾਰੀ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ ਗਈ। ਗਿ੍ਰਫਤਾਰ ਕੀਤੇ ਵਿਅਕਤੀਆਂ ’ਚ ਇੱਕ ਨਾਈਜੀਰੀਅਨ ਵੀ ਹੈ ਜੋ ਕਿ ਪੰਜਾਬ ’ਚ ਇੱਕ ਵੱਡਾ ਡਰੱਗ ਨੈੱਟਵਰਕ ਚਲਾ ਰਿਹਾ ਸੀ।ਇਸ ਦੇ ਚੱਲਦਿਆਂ ਇੱਕ ਵੱਡੇ ਅੰਤਰਾਸ਼ਟਰੀ ਅਤੇ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।
14600 ਰੁਪਏ ਦੀ ਡਰੱਗ ਮਨੀ ਵੀ ਬਰਾਮਦ
ਪੁਲਿਸ ਨੇ ਉਕਤ ਤੋਂ ਇਲਾਵਾ ਪਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਭਵਾਤ, ਥਾਣਾ ਜੀਰਕਪੁਰ, ਜਿਲ੍ਹਾ ਮੋਹਾਲੀ, ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਲਵੀਰ ਸਿੰਘ ਵਾਸੀ ਦਸ਼ਮੇਸ਼ ਕਲੋਨੀ, ਜਿਲ੍ਹਾ ਮੋਹਾਲੀ, ਇਬਕਾ ਪ੍ਰਸਪਰ ਪੁੱਤਰ ਕਿ੍ਰਸਟੀਅਨ (ਨਾਇਜੇਰੀਅਨ) ਵਾਸੀ ਹਾਲ ਕਿਰਾਏਦਾਰ ਮੁਹੱਲਾ ਚੰਦਰ ਵਿਹਾਰ, ਨਲੌਠੀ, ਨਵੀਂ ਦਿੱਲੀ, ਦਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਫੂਲ ਖੁਰਦ, ਥਾਣਾ ਫੂਲ, ਜਿਲ੍ਹਾ ਰੂਪਨਗਰ ਅਤੇ ਰੋਹਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕਨੌਰ ਤਹਿ: ਮੋਰਿੰਡਾ ਜਿਲ੍ਹਾ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 360 ਗ੍ਰਾਮ ਹੈਰੋਇਨ 14600 ਰੁਪਏ ਡਰੱਗ ਮਨੀ, ਐਕਟਿਵਾ ਨੰਬਰੀ ਪੀਬੀ-10ਈਏ-7594, ਸਵਿਫਟ ਕਾਰ ਨੰਬਰ ਪੀ ਬੀ 70ਜੀ-4225, ਮੋਟਰਸਾਈਕਲ ਹੌਂਡਾ ਨੰਬਰ ਡੀਐਲ 10ਐਸ ਐਚ7432 ਅਤੇ ਇੱਕ ਵਰਨਾ ਕਾਰ ਟੈਂਪਰੇਰੀ ਨੰਬਰ ਟੀ1022ਆਰਜੇ63820 ਬਰਾਮਦ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ