T-20 World Cup ਪਾਕਿ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਕਾਇਮ
ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪਾਕਿ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਕਾਇਮ ਹੋ ਗਈਆਂ ਹਨ। ਪਾਕਿਸਤਾਨ ਦੇ ਲਈ ਇਹ ਜਿੱਤ ਬਹੁਤ ਮਹੱਤਵਪੂਰਨ ਹੈ। ਇਸ ਜਿੱਤ ਨਾਲ ਪਾਕਿ ਪ੍ਰਸੰਸ ਵੀ ਖੁਸ਼ੀ ਨਜ਼ਰ ਆਏ। ਹੁਣ ਪਾਕਿਸਤਾਨ ਦਾ ਅਗਲਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। (T-20 World Cup)
ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਬਣਾਈਆਂ। ਸਭ ਤੋਂ ਵੱਧ ਦੌੜਾਂ ਸ਼ਾਦਾਬ ਖਾਨ ਦੇ ਬੱਲੇ ਤੋਂ ਆਈਆਂ, ਉਸ ਨੇ 22 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਸ਼ਾਦਾਬ ਨੇ 4 ਛੱਕੇ ਅਤੇ 3 ਚੌਕੇ ਲਗਾਏ। ਇਸ ਦੇ ਨਾਲ ਹੀ ਇਫਤਿਖਾਰ ਅਹਿਮਦ ਨੇ 35 ਗੇਂਦਾਂ ‘ਚ 51 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਐਨਰਿਕ ਨੌਰਟੀਆ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।
ਜਵਾਬ ‘ਚ ਦੱਖਣੀ ਅਫਰੀਕਾ ਨੇ 9 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 69 ਦੌੜਾਂ ਬਣਾ ਲਈਆਂ ਸਨ, ਜਦੋਂ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਅਤੇ ਡਕਵਰਥ ਲੁਈਸ ਨਿਯਮ ਦੇ ਮੁਤਾਬਕ 14 ਓਵਰਾਂ ‘ਚ 142 ਦੌੜਾਂ ਦਾ ਟੀਚਾ ਮਿਲਿਆ। ਅਫਰੀਕਾ ਦੀ ਟੀਮ 14 ਓਵਰਾਂ ’ਚ 9 ਵਿਕਟਾਂ ਗੁਆ ਕੇ 108 ਦੌੜਾਂ ਹੀ ਬਣਾ ਸਕੀ। ਅਫਰੀਕਾ ਦੇ ਕਪਤਾਨ ਟੈਂਬਾ ਬਾਵੁਮਾ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ੀ ਵੱਡੀ ਪਾਰੀ ਨਾ ਖੇਡਿਆ ਸੀ। ਸਾਊਥ ਅਫੀਰਕਾ ਦੇ ਬੱਲੇਬਾਜ਼ ਆਉਂਦੇ ਰਹੇ ਤਾਂ ਜਾਂਦੇ ਰਹੇ। ਪਾਕਿ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਅਫਰੀਕੀ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ। ਇਸ ਜਿੱਤ ਨਾਲ ਪਾਕਿਸਤਾਨ ਦੀਆਂ ਉਮੀਦਾਂ ਵੀ ਕਾਇਮ ਹੋ ਗਈਆਂ ਹਨ। ਹੁਣ ਪਾਕਿਸਤਾਨ ਦਾ ਅਗਲਾ ਮੈਚ 6 ਨਵੰਬਰ ਨੂੰ ਬੰਗਲਾਦੇਸ਼ ਨਾਲ ਹੈ। ਜੇਕਰ ਪਾਕਿਸਤਾਨ ਦੀ ਟੀਮ ਇਹ ਮੈਚ ਵੀ ਜਿੱਤ ਜਾਂਦੀ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ