ਪ੍ਰਦੂਸ਼ਣ ਲਈ ਜਿੱਥੇ ਸਰਕਾਰਾਂ ਜ਼ਿੰਮੇਵਾਰ ਉੱਥੇ ਨਾਗਰਿਕ ਵੀ ਘੱਟ ਨਹੀਂ

Pollution

ਕੋਰਟ ਦੀ ਸਖ਼ਤੀ ਤੇ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਜੇਕਰ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਆਉਣ ਵਾਲੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ’ਚ ਦੀਵਾਲੀ ਦੇ ਪਟਾਖਿਆਂ ਨਾਲ ਪ੍ਰਦੂਸ਼ਣ ਗੰਭੀਰ ਪੱਧਰ ਤੱਕ ਜਾ ਪਹੰੁਚਿਆ ਹੈ ਤਾਂ ਇਹ ਡੰੂਘਾ ਚਿੰਤਾ ਦਾ ਮਸਲਾ ਹੈ ਬੇਸ਼ੱਕ ਰੋਕ ਦੀ ਉਲੰਘਣਾ ਕਰਨ ਦੇ ਬਾਅਦ ਵੀ ਹਵਾ ਗੁਣਵਤਾ ’ਚ ਆਈ ਗਿਰਾਵਟ ਲਈ ਜਿੰਨੀਆਂ?ਸਰਕਾਰਾਂ ਜਿੰਮੇਵਾਰ ਹਨ, ਉਨ੍ਹੇ ਹੀ ਨਾਗਰਿਕ ਵੀ ਜੇਕਰ ਲੋਕ ਜਿੰਮਵਾਰੀ ਵਿਖਾਉਂਦੇ ਤੇ ਇਸ ਸਮੱਸਿਆ ਦੇ ਹੱਲ ’ਚ ਹਿੱਸੇਦਾਰੀ ਨਿਭਾਉਂਦੇ ਤਾਂ ਸਥਿਤੀ ਨਾਜੁਕ ਨਾ ਹੁੰਦੀ ਉਂਜ ਸੱਚ ਤਾਂ ਇਹ ਹੈ ਕਿ ਸ਼ੁੱਧ ਹਵਾ ਹਰ ਨਾਗਰਿਕ ਦੀ ਜੀਵਨ ਰੱਖਿਆ ਲਈ ਹੈ ਜੇਕਰ ਲੋੜ ਤੋਂ ਜ਼ਿਆਦਾ ਪਟਾਕੇ ਚਲਾਉਣ ਵਾਲੇ ਲੋਕ ਬੱਚਿਆਂ, ਬਜ਼ੁਰਗਾਂ ਤੇ ਰੋਗੀਆਂ ਦੀ ਸਿਹਤ ਦੀ ਫ਼ਿਕਰ ਨਹੀਂ ਕਰਦੇ ਦੇਸ਼ ਦੇ ਤਮਾਮ ਸ਼ਹਿਰਾਂ ’ਚ ਅੰਨ੍ਹੇਵਾਹ ਆਤਿਸ਼ਬਾਜ਼ੀ ਦਾ ਇਹੀ ਸਿੱਟਾ ਹੈ ਇਸ ਬਾਬਤ ਸਾਨੂੰ ਆਪਣੇ ਸੰਵਿਧਾਨਿਕ ਫਰਜ਼ ਵੀ ਅਦਾ ਕਰਨੇ ਚਾਹੀਦੇ ਸੀ l

ਹਵਾ ਗੁਣਵੱਤਾ ਸੂਚਕਅੰਕ ਹਰਿਆਣਾ ਦੇ ਗੁਰੂਗ੍ਰਾਮ, ਫਰੀਦਾਬਾਦ ਤੇ ਉੱਤਰ ਪ੍ਰਦੇਸ਼ ਦੇ ਨੋਇਡਾ, ਗ੍ਰੇਟਰ ਨੋਇਡਾ ਤੇ ਗਾਜੀਆਬਾਦ ’ਚ ਤਿੰਨ ਸੌ ਦਾ ਅੰਕੜਾ ਪਾ ਕਰ ਗਿਆ, ਜੋ ਹਵਾ ਦੀ ਗੁਣਵੱਤਾ ਦੀ ਬੇਹੱਦ ਖਰਾਬ ਸਥਿਤੀ ਨੂੰ ਦਰਸ਼ਾਉਂਦਾ ਹੈ ਦਰਅਸਲ , ਹਵਾ ਗੁਣਵੱਤਾ ਸੂਚਕਅੰਕ ਦਾ ਸੌ ਤੱਕ ਪਹੁੰਚਣਾ ਆਮ, ਪਰ ਤਿੰਨ ਸੌ ਨੂੰ ਪਾਰ ਕਰਨਾ ਬਹੁਤ ਹੀ ਨਾਜੁਕ ਸਥਿਤੀ ਨੂੰ ਦਰਸਾਉਂਦਾ ਹੈ ਕੋਰਟ ਦੀ ਸਖ਼ਤੀ ਦੇ ਚਲਦੇ ਸਰਕਾਰਾਂ ਨੇ ਦਿੱਲੀ ਆਦਿ ਜਗ੍ਹਾ ’ਚ ਪਟਾਕੇ ’ਤੇ ਪਾਬੰਦੀ ਦਾ ਐਲਾਨ ਤਾਂ ਕਰ ਦਿੱਤਾ ਸੀ ਪਰ ਇਸ ਨੂੰ?ਅਮਲੀਜਾਮਾ ਪਹਿਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨਿਕ ਇਕਾਈਆਂ ਨੂੰ ਇਲਾਕੇ ਵੰਡ ਕੇ ਅਧਿਕਾਰੀਆਂ ਦੀ ਜਵਾਬਦੇਹੀ ਤਹਿ ਕੀਤੀ ਜਾਣੀ ਚਾਹੀਦੀ ਸੀ l

ਪੁਲਿਸ ਨੂੰ ਮੁਸਤੈਦ ਦੇਖ ਕੇ ਡਰ ’ਚ ਵੀ ਕੁਝ ਲੋਕ ਜਿੰਮੇਵਾਰੀ ਦਾ ਨਿਰਭਾ ਕਰਦੇ ਦਰਅਸਲ ਇਸ ਬਾਬਤ ਲੰਬੇ ਸਮੇਂ ਤੋਂ ਤਿਆਰੀ ਕੀਤੀ ਜਾਣੀ ਚਾਹੀਦੀ ਹੈ ਸਕੂਲ ਤੇ ਕਾਲਜਾਂ?’ਚ ਵਿਦਿਆਰਥੀ-ਵਿ + ਦਿਆਰਥਣਾਂ ਨੂੰ ਪ੍ਰਦੂਸ਼ਣ ਦੇ ਖ਼ਤਰੇ ਦੱਸ ਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਸੀ ਬੇਸ਼ੱਕ, ਤਿਉਹਾਰ ਸਾਡੇ ਡੂੰਘੇ ਅਹਿਸਾਸਾਂ ਨਾਲ ਜੁੜੇ ਹਨ ਇਨ੍ਹਾਂ ਨਾਲ ਜੁੜੀਆਂ ਪ੍ਰਥਾਵਾਂ ਤੇ ਪਰੰਪਰਾਵਾਂ ਨਾਲ ਸਖ਼ਤੀ ਨਾਲ ਨਹੀਂ ਨਿਜੱਠਿਆ ਜਾ ਸਕਦਾ ਸਰਕਾਰਾਂ ਵੀ ਸੋਚਣ ਕਿ ਅਦਾਲਤ ਦੇ ਆਦੇਸ਼ , ਸਰਕਾਰਾਂ ਦੇ ਵਾਅਦਿਆਂ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਅਣਦੇਖੀ ਕਰਕੇ ਲੋਕ ਕਿਉਂ ਪਟਾਕੇ ਚਲਾਉਣਾ ਜ਼ਰੂਰੀ ਸਮਝਦੇ ਹਨ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਸਿਆਸਤ ਵੀ ਵੇਖੀ ਜਾਂਦੀ ਹੈ ਇਹ ਮਸਲਾ ਗੰਭੀਰ ਹੈ ਤੇ ਇਸ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ ਇਸ ਨੂੰ ਸੁਰਖੀਆਂ ਬਟੋਰਨ ਦੇ ਮੌਕੇ ਦੇ ਰੂਪ ’ਚ ਨਹੀਂ ਵਰਤਿਆ ਜਾਣਾ ਚਾਹੀਦਾ ਲੋਕਾਂ ਨੂੰ ਵੀ ਰਾਜਨੇਤਾ ਵਧੀਆ ਤਰੀਕੇ ਨਾਲ ਜਾਗਰੂਕ ਕਰ ਸਕਦੇ ਹਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ