ਸੋਮਾਲੀਆ ’ਚ ਅੱਤਵਾਦੀ ਹਮਲਾ, 100 ਲੋਕਾਂ ਦੀ ਮੌਤ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਸੋਮਾਲੀਆ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਦੋ ਕਾਰ ਬੰਬ ਧਮਾਕਿਆਂ ’ਚ 100 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਨੇ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਅੱਤਵਾਦੀ ਹਮਲੇ ’ਚ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੂਜੇ ਪਾਸੇ ਅੱਜ ਅਫਗਾਨਿਸਤਾਨ ਦੇ ਕਾਬੁਲ ’ਚ ਵੀ ਅੱਤਵਾਦੀ ਹਮਲਾ ਹੋਇਆ ਹੈ।
ਬਗਦਾਦ ’ਚ ਟੈਂਕਰ ’ਚ ਧਮਾਕੇ ’ਚ ਅੱਠ ਦੀ ਮੌਤ
ਇਰਾਕ ਦੀ ਰਾਜਧਾਨੀ ਬਗਦਾਦ ’ਚ ਇਕ ਟੈਂਕਰ ਟਰੱਕ ’ਚ ਹੋਏ ਧਮਾਕੇ ’ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਇਰਾਕੀ ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਰਾਕੀ ਗ੍ਰਹਿ ਮੰਤਰਾਲੇ ਦੇ ਮੀਡੀਆ ਦਫ਼ਤਰ ਦੇ ਇੱਕ ਸੂਤਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਅਲ-ਬਿਨੌਕ ਇਲਾਕੇ ਵਿੱਚ ਇੱਕ ਹੋਰ ਕਾਰ ਨਾਲ ਸੜਕ ਹਾਦਸੇ ਤੋਂ ਬਾਅਦ ਤਰਲ ਪੈਟਰੋਲੀਅਮ ਗੈਸ ਲੈ ਕੇ ਜਾ ਰਹੇ ਇੱਕ ਟਰੱਕ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਆਸ-ਪਾਸ ਦੀਆਂ ਕਈ ਕਾਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।
ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਐਂਬੂਲੈਂਸਾਂ ਅਤੇ ਨਾਗਰਿਕ ਕਾਰਾਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਅਤੇ ਮੈਡੀਕਲ ਕੇਂਦਰਾਂ ਵਿੱਚ ਪਹੁੰਚਾਇਆ। ਇਸ ਦੌਰਾਨ, ਇਰਾਕੀ ਜੁਆਇੰਟ ਆਪ੍ਰੇਸ਼ਨ ਕਮਾਂਡ ਦੇ ਮੀਡੀਆ ਦਫਤਰ ਨੇ ਇਕ ਬਿਆਨ ਵਿਚ ਭਿਆਨਕ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੋਰ ਵੇਰਵੇ ਸਾਹਮਣੇ ਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ