ਸ਼ੀ-ਜਿਨਪਿੰਗ ਦੇ ਚੀਨ ਦਾ ਦਬਦਬਾ

ਸ਼ੀ-ਜਿਨਪਿੰਗ ਦੇ ਚੀਨ ਦਾ ਦਬਦਬਾ

ਚੀਨੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਦੀ 20ਵੀਂ ਕਾਨਫਰੰਸ 16 ਅਕਤੂਬਰ ਤੋਂ 22 ਅਕਤੂਬਰ ਤੱਕ ਬੀਜਿੰਗ ’ਚ ਹੋਈ ਇਹ ਪੰਜ ਸਾਲ ’ਚ ਇੱਕ ਵਾਰ ਹੁੰਦੀ ਹੈ ਇਸ ਵਾਰ 2296 ਆਗੂ ਦਸ ਸਾਲਾਂ ’ਚ ਇੱਕ ਵਾਰ ਹੋਣ ਵਾਲੇ ਪਾਰਟੀ ਦੀ ਕੇਂਦਰੀ ਅਗਵਾਈ ’ਚ ਬਦਲਾਅ ਲਈ ਇਕੱਠੇ ਹੋਏ ਸਨ ਆਖ਼ਰੀ ਦਿਨ ਜਨਰਲ ਸਕੱਤਰ ਪ੍ਰਤੀਨਿਧੀ ਪਾਰਟੀ ਵੱਲੋਂ ਨਾਮਜ਼ਦ 204 ਮੈਂਬਰਾਂ ਵਾਲੀ ਕੇਂਦਰੀ ਕਮੇਟੀ ’ਤੇ ਮੋਹਰ ਲਾਈ ਗਈ ਇਸ ਕੇਂਦਰੀ ਸੰਮਤੀ ਨੇ ਆਪਣੀ ਪਹਿਲੀ ਬੈਠਕ ’ਚ 24 ਮੈਂਬਰਾਂ ਵਾਲੀ ਨਵੀਂ ਪੋਲਿਟ ਬਿਊਰੋ ਦੀ ਸਥਾਈ ਕਮੇਟੀ ਨੂੰ ਚੁਣਿਆ ਹਾਲਾਂਕਿ 204 ਮੈਂਬਰੀ ਕੇਂਦਰੀ ਕਮੇਟੀ ’ਚ 11 ਮਹਿਲਾਵਾਂ ਚੁਣੀਆਂ ਗਈਆਂ ਹਨ, ਪਰ ਪੋਲਿਟ ਬਿਓਰੋ ਸਥਾਈ ਕਮੇਟੀ ’ਚ ਦਾਖਲਾ ਤਾਂ ਦੂਰ, 24 ਮੈਂਬਰਾਂ ਵਾਲੀ ਪੋਲਿਟ ਬਿਓਰੋ ’ਚ ਵੀ ਇੱਕ ਮਹਿਲਾ ਨਹੀਂ ਹੈ ਇਹ ਉਦੋਂ ਹੋ ਰਿਹਾ ਹੈ, ਜਦੋਂ ਚੀਨੀ ਮਹਿਲਾਵਾਂ ਜੀਵਨ ਦੇ ਹਰ ਖੇਤਰ’ਚ ਪੁਰਸ਼ਾਂ ਤੋਂ ਘੱਟ ਨਹੀਂ ਹੈ

ਮਾਓ ਦਾ ਇਹ ਕਹਿਣਾ ਹੈ ਕਿ ਔਰਤਾਂ ਅੱਧਾ ਆਕਾਸ਼ ਹਨ, ਰਾਜਨੀਤੀ ’ਚ ਹੁਣ ਤੱਕ ਸਾਬਤ ਨਹੀਂ ਹੋਇਆ ਸ਼ੀ ਜਿੰਨਪਿੰਗ ’ਤੇ ਉਮਰ ਅਤੇ ਅਹੁਦਾ ਸੀਮਾ ਦੀ ਰੋਕ ਨਹੀਂ ਲੱਗੀ ਅਤੇ ਉਹ ਤੀਜੀ ਵਾਰ ਪਾਰਟੀ ਦੇ ਜਨਰਲ ਸਕੱਤਰ ਬਣੇ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰ ਪੋਲਿਟ ਬਿਊਰੋ ਦੇ ਸਥਾਈ ਕਮੇਟੀ ਜਾਂ ਪੋਲਿਟ ਬਿਊਰੋ ’ਚ ਪਾਰਟੀ ਦੇ ਯੁਵਾ ਸੰਗਠਨ ਦੇ ਕਿਸੇ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜੋ ਪਾਰਟੀ ਦੇ ਅੰਦਰੂਨੀ ਲੋਕਤੰਤਰ ਲਈ ਅਹਿਮ ਹੁੰਦਾ ਹੈ ਸ਼ੀ ਦੇ ਨਜਦੀਕੀ ਲੋਕਾਂ ਦਾ ਇਨ੍ਹਾਂ ਸ਼ਕਤੀਸ਼ਾਲੀ ਸਮੂਹਾਂ ’ਚ ਹੋਣਾ ਕਈ ਚੀਨੀਆਂ ਨੂੰ ਹਜ਼ਮ ਨਹੀਂ ਹੋਇਆ ਪਰ ਸਵਾਲ ਇਹ ਉਠਦਾ ਹੈ ਕਿ ਸ਼ੀ ਕਿਉਂ ਤੀਜੀ ਵਾਰ ਜਨਰਲ ਸਕੱਤਰ ਬਣੇ ਅਤੇ ਕਿਉਂ ਲੰਮੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਨਜ਼ਰਅੰਦਾਜ਼ ਕੀਤਾ ਗਿਆ?

ਕਮਿਊਨਿਸਟ ਸਰਕਾਰਾਂ ’ਚ ਹਮੇਸ਼ਾ ਤਖਤਾਪਲਟ ਜਾਂ ਤਾਨਾਸ਼ਾਹੀ ਦਾ ਖਤਰਾ ਰਹਿੰਦਾ ਹੈ ਸਾਲ 2017 ’ਚ ਹੋਈ 19ਵੀਂ ਕਾਂਗਰਸ ਦੇ ਸਮੇਂ ਤੋਂ ਹੀ ਚੀਨ ਅਤੇ ਅਮਰੀਕਾ ਦੇ ਸਬੰਧ ਤਣਾਅਪੂਰਨ ਰਹੇ ਹਨ ਚਾਰ ਦਹਾਕਿਆਂ ਤੋਂ ਚੱਲੇ ਆ ਰਹੇ ਚੀਨ-ਅਮਰੀਕਾ ਸਬੰਧਾਂ ’ਚ ਅਚਾਨਕ ਬਦਲਾਅ ਹੋਇਆ ਅਤੇ ਨਿਕਸਨ ਅਤੇ ਕਿਸਿੰਜਰ ਵੱਲੋਂ ਸ਼ੁਰੂ ਕੀਤੇ ਗਏ ਚੀਨ-ਅਮਰੀਕਾ ਸਬੰਧਾਂ ਦੇ ਸੁਨਿਹਿਰੇ ਕਾਲ ਦੀ ਥਾਂ ਵਪਾਰ ਜੰਗ ਨੇ ਲੈ ਲਈ ਚੀਨ ਹੁਣ ਅਮਰੀਕੀ ਵਿਦੇਸ਼ ਨੀਤੀ ਨੂੰ ਜਿਆਦਾ ਸ਼ੱਕੀ ਨਜ਼ਰ ਨਾਲ ਦੇਖਣ ਲੱਗਿਆ ਹੈ ਅਤੇ ਕਿਸੇ ਵੀ ਨੀਤੀ ਨੂੰ ਚੀਨ ਦੇ ਵਿਕਾਸ ਅਤੇ ਦੁਨੀਆ ਤੋਂ ਉਸ ਨੂੰ ਵੱਖ-ਵੱਖ ਕਰਨ ਦੀ ਮੁਹਿੰਮ ਦਾ ਹਿੱਸਾ ਮੰਨਿਆ ਹੈ,

ਭਾਵੇਂ ਉਹ ਕਵਾਡ ਦੀ ਵਧਦੀ ਪ੍ਰਸੰਗਿਕਤਾ ਹੋਵੇ ਜਾਂ ਹਿੰਦ-ਪ੍ਰਸ਼ਾਂਤ ਨੀਤੀ ਦਾ ਵਿਸਥਾਰ ਜਾਂ ਫ਼ਿਰ ਰੂਸ ’ਤੇ ਲੱਗੀ ਆਰਥਿਕ ਪਾਬੰਦੀ ਅਤੇ ਉਸ ਨੂੰ ਵੱਖ-ਵੱਖ ਕਰਨ ਦੀ ਪੱਛਮੀ ਦੇਸ਼ਾਂ ਦੀ ਕੋਸ਼ਿਸ਼ ਗਲਵਾਨ ’ਚ ਭਾਰਤ ਅਤੇ ਚੀਨ ਦੀਆਂ ਟੁਕੜੀਆਂ ਵਿਚਕਾਰ ਹੋਈ ਝੜਪ ਨਾਲ ਪੈਦਾ ਹੋਈ ਸਥਿਤੀ 1962 ਤੋਂ ਬਾਅਦ ਭਾਰਤ-ਚੀਨ ਸਬੰਧਾਂ ’ਚ ਸਭ ਤੋਂ ਵੱਡਾ ਸੰਕਟ ਬਣ ਕੇ ਉੱਭਰੀ ਹੈ ਜਦੋਂ ਕਿ ਇਸ ਦੀ ਵਜ੍ਹਾ ਵੀ ਖੁਦ ਚੀਨ ਬਣਿਆ ਹੈ ਪਰ ਚੀਨ ਇਸ ’ਚ ਵੀ ਅਮਰੀਕਾ-ਭਾਰਤ ਸਬੰਧਾਂ ਨੂੰ ਚੀਨ ’ਤੇ ਹਮਲਾਵਰ ਹੋਣਾ ਮੰਨਦਾ ਹੈ ਚੀਨ ਦਾ ਵਿਹਾਰ ਇੱਕ ਰਾਸ਼ਟਰ ਵੀ ਬਜਾਇ ਸ਼ੀ ਜ਼ਿੰਨਪਿੰਗ ਵਰਗੇ ਆਗੂ ਦੀ ਆਕੜ ਅਤੇ ਹਠ ਦਾ ਸਬੂਤ ਦੇ ਰਿਹਾ ਹੈ, ਜਿਸ ਨੂੰ ਚੀਨੀ ਖੁਦ ਵੀ ਭੁਗਤ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ