ਇਹ ਮਾਨਵਤਾ ਭਲਾਈ ਦੀ ਸੇਵਾ ਹਰ ਇੱਕ ਇਨਸਾਨ ਬਿਨਾਂ ਸਵਾਰਥ ਕਰਨੀ ਚਾਹੀਦੀ ਹੈ : ਭੰਗੂ
(ਸੁਸ਼ੀਲ ਕੁਮਾਰ) ਭਾਦਸੋਂ । ਅੱਜ ਭਾਦਸੋਂ ਵਿਖੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਪਵਿੱਤਰ ਪ੍ਰੇਰਨਾ ਦੇ ਚੱਲਦਿਆਂ ਸ਼ਹਿਰ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਵੱਲੋਂ ਇਕ ਆਵਾਰਾ ਪਸ਼ੂ ਨੂੰ ਦਲਦਲ ’ਚੋਂ ਬਾਹਰ ਕੱਢਿਆ। ਇੱਕ ਆਵਾਰਾ ਪਸ਼ੂ ਜੋ ਕੇ ਆਪਣੀ ਭੁੱਖ ਪਿਆਸ ਮਿਟਾਉਣ ਲਈ ਚਾਰਾ ਚਰਦੀ- ਰਦੀ ਗੋਬਰ ਗੈਸ ਦੀ ਦਲਦਲ ਵਿੱਚ ਜਾ ਫਸੀ। ਇਸ ਮੌਕੇ ਜਦੋਂ ਗੋਬਰ ਗੈਸ ਦੇ ਨੇੜੇ ਖੜ੍ਹੇ ਰਜਿੰਦਰ ਕੁਮਾਰ ਨੂੰ ਇਸ ਆਵਾਰਾ ਪਸ਼ੂ (Cow) ਦਾ ਦਲਦਲ ਵਿੱਚ ਡਿੱਗਣ ਦਾ ਪਤਾ ਲੱਗਾ ਤਾਂ ਉਸ ਨੇ ਆਸਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ ਨਾਲ ਗੱਲਬਾਤ ਕੀਤੀ ਤਾਂ ਉਹ ਆਪਣੇ ਨਾਲ ਸ਼ਹਿਰ ਦੇ ਕੁਝ ਹੋਰ ਡੇਰਾ ਸ਼ਰਧਾਲੂਆਂ ਨੂੰ ਨਾਲ ਲੈ ਕੇ ਉਸ ਜਗ੍ਹਾ ’ਤੇ ਪਹੁੰਚੇ ਤਾਂ ਦੇਖਿਆ ਕਿ ਇਹ ਅਵਾਰਾ ਪਸ਼ੂ ਪੂਰੀ ਤਰ੍ਹਾਂ ਦਲਦਲ ਵਿੱਚ ਫਸੀ ਹੋਈ ਸੀ।
ਇਹ ਵੀ ਪੜ੍ਹੋ : ਨਸ਼ੇ ਦੇ ਰਾਖਸ਼ ਨੂੰ ਸਮਾਜ ’ਚੋਂ ਖ਼ਤਮ ਕਰਨਾ ਹੀ ਸਾਡਾ ਮਕਸਦ : ਪੂਜਨੀਕ ਗੁਰੂ ਜੀ
ਇਸ ਮੌਕੇ ਡੇਰਾ ਸ਼ਰਧਾਲੂਆਂ ਨੇ ਰੱਸਿਆਂ ਦੀ ਮੱਦਦ ਨਾਲ ਉਸ ਅਵਾਰਾ ਪਸ਼ੂ ਨੂੰ ਬਾਹਰ ਕੱਢ ਉਸ ਦੀ ਜਾਨ ਬਚਾਈ ਅਤੇ ਉਸ ਦੀ ਦੇਖ ਭਾਲ ਕਰਕੇ ਉਸ ਅਵਾਰਾ ਪਸ਼ੂ (Cow) ਨੂੰ ਯੋਗ ਥਾਂ ’ਤੇ ਛੱਡਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਅਮਰੀਕ ਸਿੰਘ ਭੰਗੂ ਨੇ ਕਿਹਾ ਕੇ ਇਹ ਪ੍ਰੇਰਨਾ ਸਾਨੂੰ ਪੂਜਨੀਕ ਗੁਰੂ ਜੀ ਕੋਲੋਂ ਮਿਲੀ ਹੈ। ਇਸ ਪ੍ਰੇਰਨਾ ਸਦਕਾ ਹੀ ਇਹ ਮਾਨਵਤਾ ਭਲਾਈ ਦੇ ਕੰਮਾਂ ਨੂੰ ਤਨ ਮਨ ਧਨ ਨਾਲ ਸਾਧ ਸੰਗਤ ਕਰ ਰਹੇ ਹੈ ਉਨ੍ਹਾਂ ਇਹ ਵੀ ਕਿਹਾ ਇਨਸਾਨੀਅਤ ਅਤੇ ਮਾਨਵਤਾ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ ਹੈ। ਇਹ ਮਾਨਵਤਾ ਭਲਾਈ ਦੀ ਸੇਵਾ ਹਰ ਇੱਕ ਇਨਸਾਨ ਬਿਨਾਂ ਸੁਆਰਥ ਕਰਨੀ ਚਾਹੀਦੀ ਹੈ। ਇਸ ਮੌਕੇ ਪੰਦਰਾਂ ਮੈਂਬਰ ਦੀਪਕ ,ਪੰਦਰਾਂ ਮੈਂਬਰ ਕਰਮਜੀਤ ਸਿੰਘ ਇੰਸਾਂ,ਅਵਤਾਰ ਸਿੰਘ,ਨਿਰਭੈ ਸਿੰਘ ਕਾਕਾ ਰਾਮਗਡ਼੍ਹ, ਬਰਨ ਇੰਸਾਂ,ਕਰਮ ਸਿੰਘ ਮਟੋਰਡਾ ਅਤੇ ਕੁਝ ਹੋਰ ਸਮਾਜ ਸੇਵੀ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ