- ਗੀਤ ਗਾ ਕੇ, ਮਠਿਆਈਆਂ ਵੰਡ ਕੇ ਪੂਰੇ ਵਿਸ਼ਵ ਨੂੰ ਦਿੱਤੀਆਂ ਵਧਾਈਆਂ
(ਸੱਚ ਕਹੂੰ ਨਿਊਜ਼)
ਹਨੁਮਾਨਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਬੜੌਤ, ਬਾਗਪਤ, ਉੱਤਰ-ਪ੍ਰਦੇਸ਼ ’ਚ ਜਿਵੇਂ ਹੀ ਪਵਿੱਤਰ ਚਰਨ ਪਏ, ਚਾਰੇ ਪਾਸੇ ਸਾਧ-ਸੰਗਤ ’ਚ ਖੁਸ਼ੀਆਂ ਦੀ ਬੌਛਾਰਾਂ ਛਾ ਗਈਆਂ। ਇਸ ਖੁਸ਼ੀ ਦਾ ਪ੍ਰਗਟਾਵਾ ਰਾਜਸਥਾਨ ਦੇ ਜ਼ਿਲ੍ਹਾ ਹਨੁਮਾਨਗੜ੍ਹ ’ਚ ਸੁੱਖਦੁਆ ਸਮਾਜ (ਕਿੱਨਰ) ਦੇ ਲੋਕਾਂ ਨੇ ਕੁੱਝ ਵੱਖਰੇ ਤਰੀਕੇ ਨਾਲ ਕੀਤਾ। ਸੁੱਖਦੁਆ ਸਮਾਜ ਨੇ ਗੀਤ ਗਾ ਕੇ, ਨੱਚ ਕੇ, ਮਠਿਆਈਆਂ ਵੰਡ ਕੇ ਪੂਰੇ ਵਿਸ਼ਵ ’ਚ ਵਧਾਈਆਂ ਦਿੰਦੇ ਹੋਏ ਅਪਣੇ ਮੁਰਸ਼ਿਦ-ਏ-ਕਾਮਿਲ ਦੇ ਆਉਣ ’ਤੇ ਖੁਸ਼ੀਆਂ ਮਨਾਈਆਂ। ਸੁੱਖਦੁਆ ਸਮਾਜ ਦੇ ਲੋਕਾਂ ਨੇ ਇੱਕ ਗੀਤ ਦੇ ਰਾਹੀਂ ਅਪਣੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਹੋਏ ਕਿਹਾ ਕਿ ‘‘ਲਿਖਣ ਵਾਲੇ ਤੂੰ ਹੋਕੇ ਦਿਆਲ ਲਿਖ ਦੇ, ਮੇਰੇ ਲੇਖਾਂ ’ਚ ਸਤਿਗੁਰੂ ਦਾ ਪਿਆਰ ਲਿਖ ਦੇ’.. ਇਸ ਗੀਤ ’ਤੇ ਸੁੱਖਦੁਆ ਸਮਾਜ ਦੇ ਲੋਕਾਂ ਨੇ ਨੱਚਦੇ ਹੋਏ ਦੋਵਾਂ ਜਹਾਨੇ ਦੇ ਮਾਲਕ ਸਤਿਗੁਰੂ ਦਾਤਾ ਦਾ ਦਰਸ਼ਨ ਦੇਣ ਲਈ ਸ਼ੁਕਰਾਨਾ ਕੀਤਾ।
ਅਸੀਂ ਧੰਨ ਹਾਂ ਕਿ ਡਾ. ਐੱਮਐੱਸਜੀ ਸਾਡੇ ਗੁਰੂ ਹਨ : ਸੁੱਖਦੁਆ ਸਮਾਜ
ਇਸ ਮੌਕੇ ਸੁੱਖਦੁਆ ਸਮਾਜ ਦੇ ਲੋਕਾਂ ਨੇ ਕਿਹਾ ਕਿ ਅੱਜ ਜੇਕਰ ਅਸੀਂ ਸਨਮਾਨ ਭਰੀ ਜਿੰਦਗੀ ਜੀ ਰਹੇ ਹਾਂ ਤਾਂ ਇਸ ਦਾ ਸੇਰਾ ਸਿਰਫ ਪੂਜਨੀਕ ਗੁਰੂ ਜੀ ਨੂੰ ਹੀ ਜਾਂਦਾ ਹੈ। ਅਪਮਾਨ ਅਤੇ ਅਣਗੌਲਿਆ ਜਿੰਦਗੀ ਤੋਂ ਛੁਟਕਾਰਾ ਦਵਾਉਣ ਲਈ ਪੂਜਨੀਕ ਗੁਰੂ ਜੀ ਨੇ ਸਾਡਾ ਇਸ ਕਲਯੁਗ ’ਚ ਉਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਅਨੋਖੀ ਪਹਿਲ ਹੀ ਨਹੀਂ ਕੀਤੀ ਬਲਕੀ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜ ਕੇ ਉਨ੍ਹਾਂ ਨੂੰ ਇੱਜਤ ਭਰੀ ਜਿੰਦਗੀ ਜੀਣ ਦੇ ਕਾਬਲ ਵੀ ਬਣਾਇਆ ਹੈ। ਅੱਜ ਸਾਨੂੰ ਮਾਣ ਹੈ ਕਿ ਅਸੀਂ ਪੂਜਨੀਕ ਗੁਰੂ ਜੀ ਦੇ ਸ਼ਿਸ਼ ਹਾਂ।
ਪੂਜਨੀਕ ਗੁਰੂ ਜੀ ਨੇ ਦਿੱਤਾ ‘ਸੁੱਖਦੁਆ’ ਸਮਾਜ ਦਾ ਨਾਂਅ
ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 142 ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਕਿੱਨਰਾਂ ਦੀ ਤਰਸਣਯੋਗ ਹਾਲਤ ਸੁਧਾਰਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦਾ ਕੰਮ ਹੈ। ਡਾ. ਐੱਮਐੱਸਜੀ ਨੇ 14 ਨਵੰਬਰ 2009 ਨੂੰ ਇੱਕ ਐਤਹਾਸਿਕ ਮੁਹਿੰਮ ਦਾ ਐਲਾਨ ਕੀਤਾ ਸੀ। ਇਸ ਮੁਹਿੰਮ ਤਹਿਤ ਕਿੱਨਰਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਕਿੱਨਰਾਂ ਨੂੰ ਸਭ ਤੋਂ ਪਹਿਲਾਂ ‘ ਸੁੱਖਦੁਆ’ ਸਮਾਜ ਦਾ ਨਾਂਅ ਦਿੱਤਾ। ਪੂਜਨੀਕ ਗੁਰੂ ਜੀ ਇਸ ਅਨੋਖੀ ਮੁਹਿੰਮ ਤਹਿਤ ਅੱਜ ਸਮਾਜ ਦੇ ਲੋਕ ਇਨ੍ਹਾਂ ਨੂੰ ਕਿੱਨਰ ਨਹੀਂ ਬਲਕੀ ‘ਸੁੱਖਦੁਆ’ ਕਹਿ ਕੇ ਬੁਲਾਉਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ