ਟੀਚੇ ’ਤੇ ਧਿਆਨ

Life

ਟੀਚੇ ’ਤੇ ਧਿਆਨ

ਇੱਕ ਵਾਰ ਸਵਾਮੀ ਵਿਵੇਕਾਨੰਦ ਰੇਲ ਰਾਹੀਂ ਕਿਤੇ ਜਾ ਰਹੇ ਸਨ ਉਹ ਜਿਸ ਡੱਬੇ ’ਚ ਸਫ਼ਰ ਕਰ ਰਹੇ ਸਨ, ਉਸ ਡੱਬੇ ’ਚ ਕੁਝ ਅੰਗਰੇਜ਼ ਯਾਤਰੀ ਵੀ ਸਨ ਉਨ੍ਹਾਂ ਅੰਗਰੇਜ਼ਾਂ ਨੂੰ ਸਾਧੂਆਂ ਤੋਂ ਬਹੁਤ ਚਿੜ ਚੜ੍ਹਦੀ ਸੀ ਉਹ ਸਾਧੂਆਂ ਦੀ ਰੱਜ ਕੇ ਨਿੰਦਾ ਕਰਦੇ ਸਨ ਨਾਲ ਵਾਲੇ ਸਾਧੂ ਯਾਤਰੀ ਨੂੰ ਵੀ ਗਾਲੀ-ਗਲੋਚ ਕਰ ਰਹੇ ਸਨ ਉਨ੍ਹਾਂ ਦੀ ਸੋਚ ਸੀ ਕਿ ਸਾਧੂ ਅੰਗਰੇਜ਼ੀ ਨਹੀਂ ਜਾਣਦੇ, ਇਸ ਲਈ ਉਨ੍ਹਾਂ ਅੰਗਰੇਜ਼ਾਂ ਦੀਆਂ ਗੱਲਾਂ ਨੂੰ ਨਹੀਂ ਸਮਝ ਰਹੇ ਹੋਣਗੇ

ਇਸ ਲਈ ਉਨ੍ਹਾਂ ਅੰਗਰੇਜ਼ਾਂ ਨੇ ਆਪਸੀ ਗੱਲਬਾਤ ’ਚ ਸਾਧੂਆਂ ਨੂੰ ਕਈ ਵਾਰ ਬੁਰਾ-ਭਲਾ ਕਿਹਾ ਹਾਲਾਂਕਿ ਉਨ੍ਹਾਂ ਦਿਨਾਂ ਦੀ ਹਕੀਕਤ ਵੀ ਸੀ ਕਿ ਅੰਗਰੇਜ਼ੀ ਜਾਣਨ ਵਾਲੇ ਸਾਧੂ ਹੁੰਦੇ ਵੀ ਨਹੀਂ ਸਨ ਰਸਤੇ ’ਚ ਇੱਕ ਵੱਡਾ ਸਟੇਸ਼ਨ ਆਇਆ ਉਸ ਸਟੇਸ਼ਨ ’ਤੇ ਵਿਵੇਕਾਨੰਦ ਦੇ ਸਵਾਗਤ ’ਚ ਹਜ਼ਾਰਾਂ ਲੋਕ ਹਾਜ਼ਰ ਸਨ, ਜਿਸ ’ਚ ਵਿਦਵਾਨ ਅਤੇ ਅਧਿਕਾਰੀ ਵੀ ਸਨ ਇੱਥੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਅੰਗਰੇਜ਼ੀ ’ਚ ਪੁੱਛੇ ਗਏ ਸਵਾਲਾਂ ਦੇ ਜਵਾਬ ਸਵਾਮੀ ਜੀ ਅੰਗਰੇਜ਼ੀ ’ਚ ਹੀ ਦੇ ਰਹੇ ਸਨ

ਐਨੀ ਚੰਗੀ ਅੰਗਰੇਜ਼ੀ ਬੋਲਦਿਆਂ ਦੇਖ ਕੇ ਉਨ੍ਹਾਂ ਅੰਗਰੇਜ਼ ਯਾਤਰੀਆਂ ਨੂੰ ਸੱਪ ਸੁੰਘ ਗਿਆ, ਜੋ ਰੇਲ ’ਚ ਉਨ੍ਹਾਂ ਦੀ ਬੁਰਾਈ ਕਰ ਰਹੇ ਸਨ ਮੌਕਾ ਮਿਲਣ ’ਤੇ ਉਹ ਵਿਵੇਕਾਨੰਦ ਜੀ ਕੋਲ ਆਏ ਅਤੇ ਉਨ੍ਹਾਂ ਨੇ ਨਿਮਰਤਾਪੂਰਵਕ ਪੁੱਛਿਆ, ‘‘ਤੁਸੀਂ ਸਾਡੀਆਂ ਗੱਲਾਂ ਸੁਣੀਆਂ ਤੇ ਤੁਹਾਨੂੰ ਬਹੁਤ ਬੁਰਾ ਲੱਗਿਆ ਹੋਣਾ?’’ ਸਵਾਮੀ ਜੀ ਨੇ ਬੜੇ ਸਹਿਜ਼ ਸੁਭਾਅ ਨਾਲ ਕਿਹਾ, ‘‘ਮੇਰਾ ਦਿਮਾਗ ਆਪਣੇ ਹੀ ਕੰਮਾਂ ’ਚ ਰੁੱਝਿਆ ਹੋਇਆ ਸੀ ਇਸ ਲਈ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਸਨ ਪਰ ਉਨ੍ਹਾਂ ’ਤੇ ਧਿਆਨ ਦੇਣ ਅਤੇ ਉਨ੍ਹਾਂ ਦਾ ਬੁਰਾ ਮਨਾਉਣ ਦਾ ਮੌਕਾ ਹੀ ਨਹੀਂ ਮਿਲਿਆ’’
ਸਵਾਮੀ ਜੀ ਦਾ ਇਹ ਜਵਾਬ ਸੁਣ ਕੇ ਅੰਗੇਰਜ਼ਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਅਤੇ ਉਨ੍ਹਾਂ ਨੇ ਸਵਾਮੀ ਜੀ ਦੇ ਚਰਨਾਂ ’ਚ ਝੁਕ ਕੇ ਗਲਤੀ ਦੀ ਮਾਫੀ ਮੰਗ ਲਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ