(ਸੱਚ ਕਹੂੰ ਨਿਊਜ਼)
ਗੁਵਾਹਾਟੀ। ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਣ ਅੱਜ ਟੀ-20 ਲੜੀ ਦਾ ਦੂਜਾ ਮੈਚ ਗੁਵਾਹਾਟੀ ’ਚ ਖੇਡਿਆ ਗਿਆ। ਜਿਸ ਮੈਚ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਅਪਣੇ ਨਾਂਅ ਕਰ ਲਈ । ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ 237 ਦੌੜਾਂ ਬਣਾਈਆਂ। ਭਾਰਤ ਦੇ ਇਹ ਟੀ-20 ’ਚ ਚੌਥਾ ਸਭ ਤੋਂ ਵੱਡਾ ਸਕੋਰ ਹੈ। ਸੂਰਿਆਕੁਮਾਰ ਯਾਦਵ ਅਤੇ ਵਿਰਾਟ ਕੋਹਲੀ ਦਰਮਿਆਨ 42 ਗੇਂਦਾਂ ’ਚ 102 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤ ਦੇ 237 ਦੌੜਾਂ ਦੇ ਸਕੋਰ ’ਚ ਟਾਪ-4 ਬੱਲੇਬਾਜ਼ਾਂ ਦੇ ਵਧੀਆ ਸ਼ੁਰੂਆਤ ਦਿੱਤੀ। È
ਲੋਕੇਸ਼ ਰਾਹੁਲ ਨੇ 28 ਗੇਂਦਾਂ ’ਚ 57 ਦੌੜਾਂ ਦੀ ਪਾਰੀ ਖੇਡੀ । ਕਪਤਾਨ ਰੋਹਿਤ ਸ਼ਰਮਾ ਨੇ 37 ਗੇਂਦਾਂ ਦਾ ਸਾਹਮਣਾ ਕਰਕੇ 43 ਦੌੜਾਂ ਬਣਾਈਆਂ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 28 ਗੇਂਦਾਂ ’ਚ 49 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ ਸਿਰਫ 22 ਗੇਂਦਾਂ ਦਾ ਸਾਹਮਣਾ ਕਰਕੇ 61 ਦੌੜਾਂ ਬਣਾਈਆਂ। ਜਿਸ ਵਿੱਚ 5 ਚੌਕੇ ਅਤੇ 5 ਹੀ ਛੱਕੇ ਸ਼ਾਮਲ ਸੀ। ਜਵਾਬ ’ਚ ਦੱਖਣੀ ਅਫਰੀਕਾ ਨੇ ਵੀ ਪੂਰਾ ਜੋਰ ਲਾਇਆ। ਪਰ ਟੀਮ 3 ਵਿਕਟਾਂ ਗੁਆ ਕੇ 221 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ ਸ਼ਾਨਦਾਰ ਸੈਂਕੜਾ ਲਾਇਆ ਅਤੇ ਨਾਬਾਲ 106 ਦੌੜਾਂ ਬਣਾਈਆਂ। ਕਿਵੰਟਨ ਡੀ ਕਾਕ ਨੇ ਵੀ 69 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੈਚ ’ਚ ਇੱਕ ਵੱਡੀ ਘਟਨਾ ਦੇਖਣ ਮਿਲੀ। ਭਾਰਤੀ ਟੀਮ ਜਦੋਂ ਸੱਤਵਾਂ ਓਵਰ ਜਿਵੇਂ ਹੀ ਖਤਮ ਹੋਇਆ ਤਾਂ ਮੈਦਾਨ ’ਚ ਸੱਪ ਨਿਕਲ ਆਇਆ। ਜਿਸ ਕਾਰਨ ਮੈਚ ਨੂੰ 10 ਮਿੰਟਾਂ ਤੱਕ ਰੋਕਣਾ ਪਿਆ। ਕੁਝ ਸਮੇਂ ਬਾਅਦ ਗ੍ਰਾਉਂਡ ਸਟਾਫ ਨੇ ਸੱਪ ਨੂੰ ਹਟਾਇਆ ਅਤੇ ਫੇਰ ਦੋਵਾਰਾ ਮੁਕਾਬਲਾ ਸ਼ੁਰੂ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ