ਯੁੱਗ ਬਦਲਾਊ Saint Dr MSG

dr-msg

ਯੁੱਗ ਬਦਲਾਊ Saint Dr MSG

ਸਰਸਾ। ਆਮ ਤੌਰ ‘ਤੇ ਜੇਕਰ ਕੋਈ ਇਨਸਾਨ 8-10 ਤਰ੍ਹਾਂ ਦੇ ਕੰਮ ਕਰਨ ‘ਚ ਮਾਹਿਰ ਹੋਵੇ ਤਾਂ ਦੁਨੀਆ ਦੰਦਾਂ ‘ਚ ਉਂਗਲਾਂ ਪਾਉਣ ਲੱਗਦੀ ਹੈ ਅਤੇ ਸਮਾਜ ਉਸ ਨੂੰ ਅਜੂਬਾ ਮੰਨਣ ਲੱਗਦਾ ਹੈ ਆਪਣੀ ਬੁੱਧੀ ਅਤੇ ਕੌਸ਼ਲ ਨਾਲ ਜੇਕਰ ਕੋਈ ਸੈਂਕੜਿਆਂ ਤਰ੍ਹਾਂ ਦੇ ਕੰਮ ਕਰਨ ‘ਚ ਪੂਰੀ ਤਰ੍ਹਾਂ ਨਾਲ ਮਾਹਿਰ ਹੋਵੇ, ਅਤੇ ਉਨ੍ਹਾਂ ਕੰਮਾਂ ‘ਚ ਦਰਜ਼ਨਾਂ ਵਿਸ਼ਵ ਰਿਕਾਰਡ ਬਣਨ ਲੱਗਣ ਤਾਂ ਤੁਸੀਂ ਕੀ ਕਹੋਗੇ…? ਅਜਿਹੀ ਹੀ ਮਹਾਨ ਹਸਤੀ ਹਨ ।

ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਵੱਖ-ਵੱਖ ਖੇਤਰਾਂ ‘ਚ ਅਦਭੁੱਤ, ਇਤਿਹਾਸਕ ਅਤੇ ਬੇਮਿਸਾਲ ਕਾਰਜ ਕਰਕੇ ਆਵਾਮ ਨੂੰ ਨਾ ਸਿਰਫ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਦੀ ਪਹਿਚਾਣ ਕਰਵਾ ਰਹੇ ਹਨ ਬਲਕਿ ਉਨ੍ਹਾਂ ਨੂੰ ਜੀਵਨ ਦੀ ਸੱਚੀ ਰਾਹ ਵਿਖਾਉਣ ਦੇ ਨਾਲ-ਨਾਲ ਅਧਿਆਤਮ ਤੇ ਇਨਸਾਨੀਅਤ ਦਾ ਵੀ ਪਾਠ ਪੜ੍ਹਾਉਂਦੇ ਆ ਰਹੇ ਹਨ।

ਮਾਨਵਤਾ ਨੂੰ ਸਮਰਪਿਤ

ਉਨ੍ਹਾਂ ਦਾ ਹਰ ਕਰਮ ਮਾਨਵਤਾ ਨੂੰ ਸਮਰਪਿਤ ਹੈ, ਫਿਰ ਚਾਹੇ ਉਹ ਰੂਹਾਨੀ ਸਤਿਸੰਗ ਹੋਵੇ ਜਾਂ ਫਿਲਮਾਂ ਦਾ ਨਿਰਮਾਣ ਜਾਂ ਫਿਰ ਗਾਇਨ, ਵਾਦਨ, ਖੇਤੀਬਾੜੀ, ਪਸ਼ੂਪਾਲਣ, ਖੇਡ ਤੇ ਤਕਨੀਕ ਇਸ ਹਸਤੀ ਵੱਲੋਂ ਮਾਨਵਤਾ ਦੇ ਹਿੱਤ ‘ਚ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਦੀ ਲਿਸਟ ਇੰਨੀ ਲੰਬੀ ਹੈ ਕਿ ਇਨ੍ਹਾਂ ਨੂੰ ਵਰਤਮਾਨ ਸਮੇਂ ਦਾ ‘ਯੁੱਗ ਬਦਲਾਅ ਵਾਲਾ’ ਵੀ ਕਹੀਏ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।

ਸ੍ਰਿਸ਼ਟੀ ਦੇ ਕਲਿਆਣ ਅਤੇ ਸਮਾਜ ‘ਚ ਘਰ ਕਰ ਚੁੱਕੀਆਂ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਡਾ. ਐੱਮਐੱਸਜੀ ਨੇ ਆਪਣੇ ਪਵਿੱਤਰ ਰਹਿਮੋ-ਕਰਮ ਨਾਲ ਨਾ ਸਿਰਫ ਜਾਗਰੂਕਤਾ ਅਭਿਆਨ ਚਲਾਏ ਸਗੋਂ ਵੱਡੇ ਪੱਧਰ ‘ਤੇ ਰੂਹਾਨੀਅਤ ਤੇ ਮਾਨਵਤਾ ਭਲਾਈ ਕਾਰਜਾਂ ਦਾ ਡੰਕਾ ਵਜਾ ਕੇ ਆਵਾਮ ਨੂੰ ਸੁੱਖ-ਸ਼ਾਂਤੀ ਦਾ ਮਾਰਗ ਵਿਖਾਇਆ ਇਹੀ ਨਹੀਂ ਡਾ. ਐੱਮਐੱਸਜੀ ਨੇ ਨਸ਼ਿਆਂ, ਸ਼ਰਾਬ, ਮਾਂਸਾਹਾਰ, ਵੇਸਵਾਵਿਰਤੀ, ਅੰਧਵਿਸ਼ਵਾਸ ਅਤੇ ਹੋਰ ਕੁਰੀਤੀਆਂ ਦੀ ਦਲਦਲ ‘ਚ ਫਸੇ ਕਰੋੜਾਂ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਅਤੇ ਆਡੰਬਰਾਂ ਦੀਆਂ ਬੇੜੀਆਂ ਤੋਂ ਨਿਜ਼ਾਤ ਦਿਵਾ ਕੇ ਪੂਰਨ ਸੁੱਖ ਸ਼ਾਂਤੀ ਦਾ ਵੀ ਮਾਰਗ ਵਿਖਾਇਆ।

ਪਰਉਪਕਾਰ ਦਾ ਇਹ ਸਿਲਸਿਲਾ ਹੁਣ ਵੀ ਲਗਾਤਾਰ ਜਾਰੀ ਹੈ ਧਰਮ, ਜਾਤ, ਮਜ਼੍ਹਬ ਤੋਂ ਹਟ ਕੇ ਡਾ. ਐੱਮਐੱਸਜੀ ਬਿਨਾਂ ਕਿਸੇ ਭੇਦਭਾਵ ਦੇ ਸਮਾਜ ‘ਚ ਨੈਤਿਕ ਅਤੇ ਸੰਸਕ੍ਰਿਤਕ ਕ੍ਰਾਂਤੀ ਦਾ ਆਗਾਜ਼ ਕਰਕੇ ਅੱਜ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਬਣੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ