ਪਵਿੱਤਰ ਭੰਡਾਰੇ ਦੀਆਂ ਸਤਰੰਗੀ ਝਲਕੀਆਂ Maha Paropkar Diwas
ਅੰਗਹੀਣਾਂ ਨੂੰ ਮਿਲਿਆ ਸਾਥੀ
ਡੇਰਾ ਸੱਚਾ ਸੌਦਾ ਦੀ ‘ਸਾਥੀ ਮੁਹਿੰਮ’ 14 ਦਿਵਿਆਂਗਾਂ ਨੂੰ ਰੋਜ਼ਾਨਾ ਦੇ ਕੰਮਾਂ-ਕਾਰਾਂ ਨੂੰ ਪੂਰਾ ਕਰਨ ਲਈ ਸਾਥੀ ਦਾ ਸਹਾਰਾ ਬਣੀ ਚੱਲਣ ’ਚ ਫਿਰਨ ’ਚ ਅਸਮਰੱਥ ਅਜਿਹੇ ਲੋਕਾਂ ਲਈ ਕੰਮ-ਕਾਰ ਨੂੰ ਪੂਰੇ ਕਰਨ ਦੇ ਨਾਲ-ਨਾਲ ਕਿਤੇ ਆਉਣ ਜਾਣ ’ਚ ਕਿਸੇ ਸਾਥੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਸਾਥੀ ਮੁਹਿੰਮ ਤਹਿਤ ਅਜਿਹੇ ਅਪਾਹਜਾਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਟ੍ਰਾਈਸਾਈਕਲ ਮੁਹੱਈਆ ਕਰਵਾਏ ਗਏ।
132 ਪਰਿਵਾਰਾਂ ਦੀ ਮਿਟ ਗਈ ਚਿੰਤਾ (Maha Paropkar Diwas)
ਜ਼ਰੂਰਤਮੰਦ ਪਰਿਵਾਰਾਂ ਲਈ ਰਸੋਈ ਨੂੰ ਚਲਾਉਣਾ ਹੀ ਵੱਡੀ ਸਫ਼ਲਤਾ ਮੰਨੀ ਜਾਂਦੀ ਹੈ ਪਵਿੱਤਰ ਮਹਾਂ ਪਰਉਪਕਾਰ ਦਿਵਸ ਨੂੰ ਮਾਨਵਤਾ ਦੀ ਸੇਵਾ ਕਰਕੇ ਮਨਾਉਣ ’ਚ ਡੇਰਾ ਸੱਚਾ ਸੌਦਾ ਦਾ ਦੂਰ ਤੱਕ ਕੋਈ ਸਾਨੀ ਨਹੀਂ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੂਜਨੀਕ ਡਾ. ਐੱਮਐੱਸਜੀ ਤੇ ਆਦਰਯੋਗ ਭੈਣ ਹਨੀਪ੍ਰੀਤ ਇੰਸਾਂ ਨੇ 132 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ।
‘ਘੈਂਟ ਮੇਰੇ ਯਾਰਾ’ ਭਜਨ ’ਤੇ ਝੂਮੀ ਸਾਧ-ਸੰਗਤ
ਪਵਿੱਤਰ ਭੰਡਾਰਾ ਹੋਵੇ ਅਤੇ ਉਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਗਾਇਆ ਭਜਨ ਨਾ ਹੋਵੇ ਇਸ ਦੀ ਕਲਪਨਾ ਬੇਮਾਨੀ ਜਿਹੀ ਹੈ ਸਤਿਸੰਗ ਪੰਡਾਲ ’ਚ ਪੂਜਨੀਕ ਗੁਰੂ ਜੀ ਦੇ ਗਾਏ ਭਜਨ ਦੀਆਂ ਸੰਗੀਤਕ ਧੁਨਾਂ ਗੂੰਜੀਆਂ ਤਾਂ ਸਾਧ-ਸੰਗਤ ਇੱਕ ਚਿੱਤ ਹੋ ਕੇ ਸਤਿਗੁਰੂ ਪਿਆਰ ਦੇ ਸਮੁੰਦਰ ’ਚ ਨੱਚਣ ਲੱਗੀ ‘ਘੈਂਟ ਮੇਰੇ ਯਾਰਾ, ਘੈਂਟ ਮੇਰੇ ਯਾਰਾ, ਤਿਣਕੇ ਤੋਂ ਕੰਮ ਲੈ ਲਏਂ ਪਹਾੜ ਜਿੱਡਾ ਭਾਰਾ’ ਸ਼ਬਦ ’ਤੇ ਸਾਧ-ਸੰਗਤ ਖੂਬ ਨੱਚੀ।
ਕੁਝ ਹੀ ਮਿੰਟਾਂ ’ਚ ਛਕਾਇਆ ਜਾਂਦੈ ਲੰਗਰ, ਛਕਾਉਦੇ ਹਨ ਹਜ਼ਾਰਾਂ ਸੇਵਾਦਾਰ
ਪਵਿੱਤਰ ਭੰਡਾਰੇ ’ਤੇ ਆਈ ਸਾਧ-ਸੰਗਤ ਨੂੰ ਹਜਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾ ਦਿੱਤਾ ਲੰਗਰ ਛਕਾਉਣ ਲਈ ਹਜ਼ਾਰਾਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਸੇਵਾਦਾਰ ਲਾਈਨਾਂ ’ਚ ਲੱਗਦੇ ਹੋਏ ਲੰਗਰ, ਦਾਲਾ ਅਤੇ ਪ੍ਰਸ਼ਾਦ ਦੀਆਂ ਬਾਲਟੀਆਂ ਲੈ ਕੇ ਸਾਧ-ਸੰਗਤ ਵਿਚਕਾਰ ਪਹੁੰਚੇ।
ਦਿਨ ਰਾਤ ਚੱਲਦੀ ਹੈ ਲੰਗਰ ਦੀ ਸੇਵਾ
ਡੇਰਾ ਸੱਚਾ ਸੌਦਾ ’ਚ ਛਕਾਉਣ ਵਾਲੇ ਲੰਗਰ ਨੂੰ ਪੂਰੀ ਸ਼ਰਧਾ ਨਾਲ ਗ੍ਰਹਿਣ ਕੀਤਾ ਜਾਵੇ ਤਾਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨ ਹਨ ਕਿ ਉਸ ਦੇ ਰੋਗ ਕੱਟੇ ਜਾਂਦੇ ਹਨ ਪੂਜਨੀਕ ਗੁਰੂ ਜੀ ਨੇ ਹੁਣ ਇਨ੍ਹਾਂ ਬਚਨਾਂ ਨੂੰ ਵਿਸਥਾਰ ਦਿੰਦਿਆਂ ਫਰਮਾਇਆ ਲੰਗਰ ਖਾਣ ਨਾਲ ਰੋਗ ਤਾਂ ਕੱਟਣਗੇ ਹੀ ਸਗੋਂ ਜਿੰਨੀ ਸ਼ਰਧਾ ਅਤੇ ਲਗਨ ਨਾਲ ਲੰਗਰ ਗ੍ਰਹਿਣ ਕੀਤਾ ਜਾਵੇ ਓਨਾ ਹੀ ਰੂਹਾਨੀ ਇਸ਼ਕ ਵਧਦਾ ਜਾਵੇਗਾ ਇਸ ਲੰਗਰ ਨੂੰ ਤਿਆਰ ਕਰਨ ਲਈ ਸੇਵਾਦਾਰ ਲਗਾਤਾਰ ਸਿਮਰਨ ਕਰਦਿਆਂ ਸਾਧ-ਸੰਗਤ ਲਈ ਲੰਗਰ ਦਾਲਾ ਤਿਆਰ ਕਰਦੇ ਹਨ।
ਏਕਤਾ ’ਚ ਰਹਿ ਕੇ ਮੰਨਾਂਗੇ ਡਾ. ਐੱਮਐੱਸਜੀ ਦੇ 100 ਫੀਸਦੀ ਬਚਨ
ਰੂਹਾਨੀਅਤ ’ਚ ਬਚਨਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਪਵਿੱਤਰ ਭੰਡਾਰੇ ’ਚ ਆਈ ਚਿੱਠੀ ਜਰੀਏ ਨਾਲ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਦਿਵਾਏ ਗਏ ਪ੍ਰਣ ਨੂੰ ਹੱਥ ਖੜ੍ਹੇ ਕਰਕੇ ਪੂਰਾ ਕਰਨ ਦੀ ਸਹੁੰ ਚੁੱਕੀ ਪੂਜਨੀਕ ਗੁਰੂ ਜੀ ਵੱਲੋਂ ਸਾਧ ਸੰਗਤ ਨੂੰ ਸਹੰੁ ਦਿਵਾਈ ਗਈ ਕਿ ਸਾਡੇ ਕਰੋੜਾਂ ਪਿਆਰੇ ਬੱਚੇ ਖੁਦ ਏਕਤਾ ਰੱਖਣਗੇ ਅਤੇ ਆਪਣੇ ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਫੀਸਦੀ ਮੰਨਣਗੇ
ਦੂਰ-ਦੂਰ ਤੱਕ ਨਜ਼ਰ ਆਏ ਸਾਧ-ਸੰਗਤ ਦੇ ਵਾਹਨ
ਸਰਸਾ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਸੰਗਤ ਦੇ ਵਾਹਨਾਂ ਦੀਆਂ ਕਤਾਰਾਂ ਹੀ ਨਜ਼ਰ ਆ ਰਹੀਆਂ ਸਨ ਦੂਰ-ਦੂਰ ਤੱਕ ਜਿੱਥੇ ਵੀ ਨਜ਼ਰ ਗਈ ਬੱਸਾਂ ਅਤੇ ਹੋਰ ਗੱਡੀਆਂ ਹੀ ਨਜ਼ਰ ਆਈਆਂ ਦੂਰ-ਦੁਰਾਡੇ ਤੋਂ ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਲਿਆਉਣ ਤੇ ਲਿਜਾਣ ਲਈ ਸਾਧਨਾਂ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ।
ਸ਼ਾਨਦਾਰ ਸਜਾਵਟ ਨੇ ਮੋਹਿਆ ਮਨ
ਪੰਡਾਲ ’ਚ ਕੀਤੀ ਗਈ ਸਜਾਵਟ ਹਰ ਕਿਸੇ ਦਾ ਮਨ ਮੋਹ ਰਹੀ ਸੀ ਸੁੰਦਰ ਰੰਗੋਲੀ ਅਤੇ ਲੜੀਆਂ ਵਾਤਾਵਰਨ ਨੂੰ ਮਨਮੋਹਕ ਬਣਾ ਰਹੇ ਸਨ ਥਾਂ-ਥਾਂ ’ਤੇ ਲੱਗੀਆਂ ਸਕਰੀਨਾਂ ’ਤੇ ਚੱਲ ਰਹੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਸਾਧ-ਸੰਗਤ ਇੱਕ-ਚਿੱਤ ਹੋ ਕੇ ਸੁਣ ਰਹੀ ਸੀ।
ਇਹ ਵੀ ਪੜ੍ਹੋ : 32ਵਾਂ ਪਵਿੱਤਰ ਮਹਾਂ ਪਰਉਪਕਾਰ ਦਿਵਸ : ਜਦੋਂ ਸਾਧ-ਸੰਗਤ ਅੱਗੇ ਛੋਟੇ ਪੈ ਗਏ ਸਾਰੇ ਪ੍ਰਬੰਧ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ