(Maha Paropkar Diwas) ਪੂਜਨੀਕ ਗੁਰੂ ਜੀ ਨੇ ਭੇਜੀ 12ਵੀਂ ਰੂਹਾਨੀ ਚਿੱਠੀ
(ਸੁਨੀਲ ਵਰਮਾ/ਲਖਜੀਤ/ਸੱਚ ਕਹੂੰ ਨਿਊਜ਼) ਸਰਸਾ। ਮੀਂਹ ਦੀ ਫੁਹਾਰਾਂ ਦਰਮਿਆਨ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਅਨੰਤ ਸ਼ਰਧਾ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ ਜਿਥੋਂ ਤੱਕ ਨਜ਼ਰ ਜਾ ਰਹੀ ਸੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ਦਰਬਾਰ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਸੰਗਤ ਦੀਆਂ ਗੱਡੀਆਂ ਦੀਆਂ ਕਈ-ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਮੌਕਾ ਰਿਹਾ ਡੇਰਾ ਸੱਚਾ ਸੌਦਾ ਦੇ ਸੱਚੇ ਰੂਹਾਨੀ ਰਹਿਬਰ, ਸਮਾਜ ਸੁਧਾਰਕ ਯੁੱਗਪੁਰਸ਼ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 32ਵੇਂ ਮਹਾਂ ਪਰਉਪਕਾਰ ਦਿਵਸ ਦਾ। (Maha Paropkar Diwas)
ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ਭੰਡਾਰ ਮਨਾਇਆ ਗਿਆ ਸ਼ਰਧਾਲੂਆਂ ਦੇ ਭਾਰੀ ਉਤਸ਼ਾਹ ਦੇ ਸਾਹਮਣੇ 35-40 ਏਕੜ ’ਚ ਬਣਿਆ ਡੇਰਾ ਸੱਚਾ ਸੌਦਾ ਦਾ ਵਿਸ਼ਾਲ ਪੰਡਾਲ ਛੋਟਾ ਪੈ ਗਿਆ। ਨਾਮ ਚਰਚਾ ਦੀ ਸ਼ੁਰੂਆਤ ’ਚ ਹੀ ਪੂਰਾ ਪੰਡਾਲ ਸਾਧ-ਸੰਗਤ ਨਾਲ ਭਰ ਗਿਆ ਸੀ। ਇਸ ਦੇ ਨਾਲ ਹੀ ਆਨਲਾਈਨ ਮਾਧਿਅਮ ਰਾਹੀਂ ਦੇਸ਼-ਵਿਦੇਸ਼ ਦੀ ਕਰੋੜਾਂ ਸਾਧ-ਸੰਗਤ ਪਵਿੱਤਰ ਮਹਾਂ ਪਰਉਪਕਾਰ ਦੇ ਭੰਡਾਰੇ ਨਾਲ ਜੁੜੀ ਰਹੀ ਸੜਕਾਂ ’ਤੇ ਦੂਰ-ਦੂਰ ਤੱਕ ਸਾਧ-ਸੰਗਤ ਦੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ।
ਇਸ ਮੌਕੇ ਸਾਧ-ਸੰਗਤ ਦਾ ਚਾਅ ਉਸ ਵੇਲੇ ਦੂਣ ਸਵਾਇਆ ਹੋ ਗਿਆ ਜਦੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ 12ਵੀਂ ਚਿੱਠੀ ਭੇਜੀ। ਇਹ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਨੂੰ ਸੁਣ ਕੇ ਸਾਧ-ਸੰਗਤ ਭਾਵੁਕ ਵੀ ਹੋਈ ਅਤੇ ਸ਼ਰਧਾਲੂਆਂ ਦੀਆਂ ਅੱਖਾਂ ’ਚੋਂ ਪਿਆਰ ਦੇ ਹੰਝੂ ਵਹਿ ਤੁਰੇ। ਇਸ ਮੌਕੇ ਮਾਨਵਤਾ ਭਲਾਈ ਦੇ 142 ਕੰਮਾਂ ਨੂੰ ਰਫ਼ਤਾਰ ਦਿੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਦਰਯੋਗ ਭੈਣ ਹਨੀਪ੍ਰੀਤ ਇੰਸਾਂ ਵੱਲੋਂ 132 ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ।
ਸਾਧ-ਸੰਗਤ ਦਾ ਆਉਣਾ ਲਗਾਤਾਰ ਰਿਹਾ ਜਾਰੀ (Maha Paropkar Diwas)
ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ‘ਸਾਥੀ ਮੁਹਿੰਮ’ ਦੇ ਤਹਿਤ 13 ਅਪਾਹਜਾਂ ਨੂੰ ਟ੍ਰਾਈਸਾਈਕਲਾਂ ਦਿੱਤੀਆਂ ਗਈਆਂ। ਇੱਕ ਮੰਦਬੁੱਧੀ ਨੂੰ ਉਸ ਦੇ ਪਰਿਵਾਰ ਨੂੰ ਸੌਂਪਿਆ ਗਿਆ। ਵੀਰਵਾਰ ਸ਼ਾਮ ਤੋਂ ਹੀ ਪਵਿੱਤਰ ਮਹਾਂ ਪਰਉਪਕਾਰ ਦਿਵਸ ਦੇ ਭੰਡਾਰੇ ’ਚ ਸ਼ਿਰਕਤ ਕਰਨ ਲਈ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਗਈ ਸੀ। ਸ਼ੁੱਕਰਵਾਰ ਸਵੇਰੇ ਵਰ੍ਹਦੇ ਮੀਂਹ ’ਚ 10 ਵਜੇ ਤੱਕ ਪੂਰਾ ਪੰਡਾਲ ਸਾਧ-ਸੰਗਤ ਨਾਲ ਭਰ ਚੁੱਕਿਆ ਸੀ ਅਤੇ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ। ਸਵੇਰੇ 11 ਵਜੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਭੰਡਾਰੇ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਵੀਰਾਜਾਂ ਨੇ ਸ਼ਬਦਬਾਣੀ ਜ਼ਰੀਏ ਗੁਰੂਜਸ ਗਾਇਆ।ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਸਾਧ-ਸੰਗਤ ਨੇ ਸ਼ਰਧਾ ਪੂਰਵਕ ਸਰਵਣ ਕੀਤਾ।
ਪਵਿੱਤਰ ਭੰਡਾਰੇ ਦੌਰਾਨ ਪੂਜਨੀਕ ਗੁਰੂ ਜੀ ਦੀ 12ਵੀਂ ਰੂਹਾਨੀ ਚਿੱਠੀ ਵੀ ਪੜ੍ਹੀ ਗਈ। ਰੂਹਾਨੀ ਚਿੱਠੀ ’ਚ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਅਸੀਂ ਜਦੋਂ ਤੋਂ ਡੇਰਾ ਸੱਚਾ ਸੌਦਾ ਬਣਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਸਭ ਨੂੰ ਹਮੇਸ਼ਾ ਰਾਮ-ਨਾਮ ਨਾਲ, ਮਾਨਵਤਾ ਤੇ ਸ੍ਰਿਸ਼ਟੀ ਦੀ ਭਲਾਈ ਲਈ ਤੇ ਚੰਗੇ ਕਰਮ ਤੇ ਨਿਹਸਵਾਰਥ ਭਾਵਨਾ ਨਾਲ ਸਭ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਕੀਤਾ ਸੀ, ਕਰ ਰਹੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ।
ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਫੀਸਦੀ ਮੰਨਾਂਗੇ, ਸਾਧ-ਸੰਗਤ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਕੀਤਾ ਪ੍ਰਣ ਲਿਆ
ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਤੁਹਾਨੂੰ ਸਭ ਬੱਚਿਆਂ ਤੋਂ, ਇਸ ਪਵਿੱਤਰ ਦਿਵਸ ’ਤੇ ਇੱਕ ਪ੍ਰਣ ਕਰਵਾਉਣਾ ਚਾਹੁੰਦੇ ਹਾਂ ਕਿ ‘‘ਤੁਸੀਂ ਸਾਡੇ ਕਰੋੜਾਂ ਪਿਆਰੇ ਬੱਚੇ ਹਮੇਸ਼ਾ ਏਕਤਾ ਰੱਖੋਗੇ ਤੇ ਆਪਣੇ ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਫੀਸਦੀ ਮੰਨੋਗੇ। ਇਸ ਦੌਰਾਨ ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਲਿਆ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਗੁਰਗੱਦੀਨਸ਼ੀਨੀ ਦਿਵਸ ਨਾਲ ਸਬੰਧਿਤ ਡਾਕਿਊਮੈਂਟਰੀ ਦਿਖਾਈ ਗਈ।
ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾਇਆ ਸਤੰਬਰ ਦੇ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਦੇਸ਼ ਅਤੇ ਦੁਨੀਆ ’ਚ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਰੂਪ ’ਚ ਮਾਨਵਤਾ ਭਲਾਈ ਦੇ ਕਾਰਜ ਕਰਕੇ ਉਤਸ਼ਾਹ ਨਾਲ ਮਨਾਉਦੀ ਹੈ।
ਢੋਲ-ਨਗਾਰਿਆਂ ’ਤੇ ਨੱਚਦੇ-ਗਾਉਦੇ ਪਹੁੰਚੀ ਸਾਧ-ਸੰਗਤ :
ਪਵਿੱਤਰ ਮਹਾਂ ਪਰਉਪਕਾਰ ਦਿਵਸ ਦੇ ਭੰਡਾਰੇ ’ਚ ਸਾਧ-ਸੰਗਤ ’ਚ ਭਾਰੀ ਉਤਸ਼ਾਹ ਅਤੇ ਸਤਿਗੁਰੂ ਜੀ ’ਤੇ ਦਿ੍ਰੜ ਵਿਸ਼ਵਾਸ ਦਾ ਅਦਭੁਤ ਨਜ਼ਾਰਾ ਵੇਖਣ ਨੂੰ ਮਿਲਿਆ ਸਾਧ-ਸੰਗਤ ਜਿੱਥੇ ਢੋਲ-ਨਗਾਰਿਆਂ ਨਾਲ ਨੱਚਦੀ-ਗਾਉਦੀ ਹੋਈ ਸ਼ਾਹ ਸਤਿਨਾਮ ਜੀ ਧਾਮ ’ਚ ਪਹੁੰਚੀ ਇਸ ਦੇ ਨਾਲ ਹੀ ਆਪਣੇ-ਆਪਣੇ ਸੂਬਿਆਂ ਦੇ ਪਰੰਪਰਾਗਤ ਪਹਿਰਾਵੇ, ਸਾਜ਼ਾਂ ਅਤੇ ਨਾਚ ਸ਼ੈਲੀਆਂ ਦੇ ਨਾਲ ਅਨੇਕਤਾ ’ਚ ਏਕਤਾ ਦਾ ਸੁੁਨੇਹਾ ਦੇ ਰਹੇ ਸਨ ਪੁਰਸ਼ ਜਿੱਥੇ ਭੰਗੜਾ ਪਾ ਰਹੇ ਸਨ, ਉੱਥੇ ਮਹਿਲਾ ਸ਼ਰਧਾਲੂਆਂ ਨੇ ਜਾਗੋ ਕੱਢ ਕੇ ਬੋਲੀਆਂ ਪਾਈਆਂ।
ਖਿੜ ਉੱਠੀਆਂ ਰੂਹਾਂ :
ਪਵਿੱਤਰ ਮਹਾਂ ਪਰਉਪਕਾਰ ਦਿਵਸ ਦੀ ਨੁਹਾਰ ਤੋਂ ਵਾਪਸੀ ਮਾਨਸੂਨ ਨੇ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ ਸ਼ੁੱਕਰਵਾਰ ਸਵੇਰੇ ਹੀ ਅਸਮਾਨ ਤੋਂ ਖੁਸ਼ੀਆਂ ਦੀਆਂ?ਬੂੰਦਾਂ ਵਰ੍ਹਨੀਆਂ ਸ਼ੁਰੂ ਹੋ ਗਈਆਂ ਜਿਵੇਂ ਹੀ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਣ ਨੂੰ ਆਈ ਤਾਂ ਇਨ੍ਹਾਂ ਬੂੰਦਾਂ ਨੇ ਮੀਂਹ ਦਾ ਰੂਪ ਧਾਰਨ ਕਰ ਲਿਆ, ਓਧਰ ਅਸਮਾਨ ਤੋਂ ਵਰ੍ਹਦੀ ਇਸ ਅਨਮੋਲ ਸੌਗਾਤ ਨੂੰ ਪਾ ਕੇ ਸਾਧ-ਸੰਗਤ ਵੀ ਖੁਸ਼ੀ ਨਾਲ ਝੂਮ ਉੱਠੀ ਸਤਿਸੰਗੀ ’ਤੇ ਮੀਂਹ ਦੀ ਹਰ ਕਣੀ ਉਸ ’ਚ ਮਾਨਵਤਾ ਭਲਾਈ ਲਈ ਨਵਾਂ ਉਤਸ਼ਾਹ ਪੈਦਾ ਕਰ ਰਹੀ ਸੀ, ਇਹ ਮੰਨੋ ਕਿ ਪਿਆਰੇ ਸਤਿਗੁਰੂ ਜੀ ਆਪਣੀਆਂ ਰਹਿਮਤਾਂ ਦੇ ਨਜ਼ਾਰੇ ਇਸ ਅੰਦਾਜ ’ਚ ਲੁਟਾ ਰਹੇ ਹੋਣ ਟ੍ਰੈਫਿਕ ਪੰਡਾਲਾਂ ਤੋਂ ਨਾਮ ਚਰਚਾ ਪੰਡਾਲ ਵਿਚਕਾਰਲੀ ਦੂਰੀ ਸ਼ਰਧਾਲੂ ਨੱਚਦੇ-ਗਾਉਂਦੇ ਹੋਏ ਪੂਰੀ ਕਰ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ