ਭਾਰਤ ਤਿੇੰਨ ਮੈਚਾਂ ਦੀ ਲੜੀ ’ਚ 1-0 ਨਾਲ ਪਿੱਛੇ (India VS Australia T-20 Live)
(ਸੱਚ ਕਹੂੰ ਨਿਊਜ਼) ਨਾਗਪੁਰ। ਭਾਰਤ ਤੇ ਆਸਟਰਲੀਆ ਦਰਮਿਆਨ ਅੱਜ ਦੂਜਾ ਟੀ-20 ਮੁਕਾਬਲਾ ਖੇਡਿਆ ਜਾਣਾ ਹੈ। (India VS Australia T-20 Live)ਇਹ ਮੁਕਾਬਲਾ ਨਾਗਪੁਰ ’ਚ ਖੇਡਿਆ ਜਾਵੇਗਾ। ਨਾਗਪੁਰ ’ਚ ਮੀਂਹ ਪੈਣ ਕਾਰਨ ਗਰਾਊਂਡ ਗਿਲਾ ਹੋਣ ਕਾਰਨ ਟਾਸ ’ਚ ਦੇਰੀ ਹੋ ਰਹੀ ਹੈ। ਟਾਸ 6.30 ਵਜੇ ਹੋਣਾ ਸੀ ਪਰ ਹੁਣ ਗਰਾਊਂਡ ਦਾ ਨਿਰੀਖਣ ਕਰਨ ਤੋਂ ਬਾਅਦ ਹੀ ਟਾਸ ਹੋਵੇਗਾ। ਇਹ ਮੈਚ ਭਾਰਤੀ ਟੀਮ ਲਈ ਜਿੱਤਣਾ ਜ਼ਰੂਰੀ ਹੈ ਕਿਉਂਕਿ ਤਿੰਨ ਮੈਚਾਂ ਦੀ ਲੜੀ ਦਾ ਪਹਿਲਾਂ ਮੈਚ ਭਾਰਤ ਹਾਰ ਚੁੱਕੀ ਹੈ ਤੇ ਲੜੀ ’ਚ ਰੋਮਾਂਚ ਬਰਕਰਾਰ ਰੱਖਣ ਲਈ ਭਾਰਤ ਨੂੰ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਜੇਕਰ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਲੜੀ ਵੀ ਉਸ ਦੇ ਹੱਥੋਂ ਜਾਵੇਗੀ। ਮੁਹਾਲੀ ’ਚ ਖੇਡੇ ਗਏ ਪਹਿਲੇ ਮੁਕਾਬਲੇ ’ਚ ਭਾਰਤ ਵੱਡਾ ਸਕੋਰ ਬਣਾਉਣ ਦੇ ਬਾਵਜ਼ੂਦ ਖਰਾਬ ਗੇਂਦਬਾਜ਼ੀ ਕਾਰਨ ਹਾਰ ਗਿਆ ਸੀ। ਭਾਰਤੀ ਗੇਂਦਬਾਜ਼ ਇਸ ਮੈਚ ’ਚ ਇਸ ਵਾਰੀ ਇਹੋਜ ਜਿਹੀ ਗਲਤੀ ਨਹੀਂ ਕਰਨਾ ਚਾਹੁੰਣਗੇ ਤੇ ਨਵੇਂ ਜੋਸ਼ ਨਾਲ ਗੇਂਦਬਾਜੀ ਕਰਨਗੇ।
ਇਸ ਵਾਰ ਵੀ ਆਸਟ੍ਰੇਲੀਅਨ ਟੀਮ ਦੇ ਇਰਾਦੇ ਮਜ਼ੂਬਤੇ ਲੱਗਦੇ ਹਨ। ਜਿਸ ਤਰਾਂ ਦਾ ਪ੍ਰਦਰਸ਼ਨ ਉਨ੍ਹਾਂ ਮੋਹਾਲੀ ਵਿੱਚ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਵੱਡਾ ਸਕੋਰ ਬਣਾਉਣ ਦੇ ਬਾਵਜ਼ੂਦ ਇਸ ਮੈਚ ਵਿੱਚ ਕੰਗਾਰੂਆਂ ਨੇ ਅਜਿਹਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਪਹਾੜ ਜਿੱਡਾ ਸਕੋਰ ਵੀ ਛੋਟਾ ਪੈ ਗਿਆ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਭਾਰਤ : ਕੇਐਲ ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਦਿਨੇਸ਼ ਕਾਰਤਿਕ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਆਸਟ੍ਰੇਲੀਆ : ਐਰੋਨ ਫਿੰਚ (ਸੀ), ਜੋਸ ਇੰਗਲਿਸ, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਮੈਥਿਊ ਵੇਡ, ਟਿਮ ਡੇਵਿਡ, ਕੈਮਰਨ ਗ੍ਰੀਨ, ਐਡਮ ਜ਼ੈਂਪਾ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਨਾਥਨ ਐਲਿਸ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ