ਪਵਿੱਤਰ ਭੰਡਾਰੇ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ (Maha paropkar Month)
- ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਸੁਜਾਨਪੁਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 32ਵਾਂ ਪਵਿੱਤਰ ਮਹਾਂਪਰਉਪਕਾਰ ਮਹੀਨੇ (Maha paropkar Month) ਦਾ ਭੰਡਾਰਾ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਐਤਵਾਰ ਨੂੰ ਸੁਜਾਨਪੁਰ ’ਚ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਸੁਜਾਨਪੁਰ ਗਰਾਊਂਡ, ਬੱਸ ਸਟੈਂਡ ਦੇ ਸਾਹਮਣੇ ਵਿਸ਼ਾਲ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।
ਵਿਸ਼ਾਲ ਪੰਡਾਲ ’ਚ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਹੀ ਨਜ਼ਰ ਆ ਰਹੀ ਸੀ। ਸੁਜਾਨਪੁਰ ਦੇ ਇਤਿਹਾਸ ’ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਲੋਕ ਇੱਕ ਥਾਂ ’ਤੇ ਪਹੁੰਚੇ। ਇਸ ਮੌਕੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ 142 ਮਾਨਵਤਾ ਭਲਾਈ ਕਾਰਜਾਂ ਤਹਿਤ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ 32 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆਈ (Maha paropkar Month )
ਸ਼ਨਿੱਚਰਵਾਰ ਸ਼ਾਮ ਤੋਂ ਹੀ ਸਾਧ-ਸੰਗਤ ਸੁਜਾਨਪੁਰ ’ਚ ਨਾਮ ਚਰਚਾ ਸਥਾਨ ’ਤੇ ਆਉਣੀ ਸ਼ੁਰੂ ਹੋ ਗਈ ਸੀ, ਜੋ ਕਿ ਲਗਾਤਾਰ ਜਾਰੀ ਰਿਹਾ। ਐਤਵਾਰ ਨੂੰ ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ। ਇਸ ਦੇ ਨਾਲ ਹੀ ਨਾਮ ਚਰਚਾ ਸਥਾਨ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ, ਸੰਗਤ ਹੀ ਸੰਗਤ ਨਜ਼ਰ ਆਈ।
ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸ਼ੁਰੂ ਹੋਈ। ਇਸ ਤੋਂ ਬਾਅਦ ਕਵੀਰਾਜਾਂ ਨੇ ਭਗਤੀਮਈ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਚਲਾਏ ਗਏ ਜਿਨ੍ਹਾਂ ਨੂੰ ਸਾਧ-ਸੰਗਤ ਨੇ ਸ਼ਰਧਾਪੂਰਵਕ ਸੁਣਿਆ।
ਸਤਿਸੰਗ ’ਚ ਆ ਕੇ ਹੀ ਇਨਸਾਨ ਬੁਰੀਆਂ ਆਦਤਾਂ ਛੱਡ ਸਕਦਾ ਹੈ : ਪੂਜਨੀਕ ਗੁਰੂ ਜੀ
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ, ਜਿਥੇ ਆਉਣ ਨਾਲ ਇਨਸਾਨ ਨੂੰ ਆਪਣਾ ਖੁਦ ਦਾ ਗਿਆਨ ਹੁੰਦਾ ਹੈ। ਕਈ ਵਾਰ ਲੋਕ ਇੰਨਾ ਗਿਆਨ ਹਾਸਲ ਕਰ ਲੈਂਦੇ ਹਨ, ਆਲਮ ਫਾਜਲ ਬਣ ਜਾਂਦੇ ਹਨ, ਪਰ ਖੁਦ ਦਾ ਗਿਆਨ, ਮੈਂ ਕੌਣ ਹੂੰ, ਮੈਂ ਕੈਸਾ ਹੂੰ, ਮੈਂ ਕੀ-ਕੀ ਕਰਦਾ ਹਾਂ, ਇਸ ਬਾਰੇ ’ਚ ਅਣਜਾਣ ਰਹਿੰਦੇ ਹਨ। ਸਤਿਸੰਗ ਇੱਕ ਅਜਿਹੀ ਥਾਂ ਹੈ, ਜਿੱਥੇ ਆਉਣ ਨਾਲ ਇਨਸਾਨ ਨੂੰ ਸਮਝ ਆਉਂਦੀ ਹੈ ਕਿ ਮੈਂ ਕੀ ਕਰਦਾ ਹਾਂ, ਕੀ ਕਰਨਾ ਚਾਹੀਦਾ ਹੈ, ਕੀ ਹੋਣਾ ਚਹੀਦਾ ਹੈ, ਕਿਵੇਂ ਆਪਣੇ ਆਪ ਨੂੰ ਬਦਲਿਆ ਜਾ ਸਕਦਾ ਹੈ, ਇਹ ਸਤਿਸੰਗ ’ਚ ਪਤਾ ਚੱਲਦਾ ਹੈ। ਇਨਸਾਨ ਆਪਣੀਆਂ ਆਦਤਾਂ ਬਦਲ ਦੇਵੇ, ਇਸ ਤੋਂ ਵੱਡੀ ਚੀਜ਼ ਕੋਈ ਦੂਜੀ ਹੋ ਨਹੀਂ ਸਕਦੀ।
ਕਿਉਂਕਿ ਮਹਾਂਪੁਰਸ਼ਾਂ ਨੇ ਵੀ ਕਿਹਾ ਹੈ ਕਿ ਜਿਸ ਵੀ ਕਿਰਿਆ-ਕਲਾਪ ਨੂੰ ਕਰਨ ਦੀ ਆਦਤ ਤੁਹਾਨੂੰ ਪੈ ਗਈ ਤਾਂ ਆਦਤ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ। ਮਜ਼ਾਜੀ ਇਸ਼ਕ ’ਚ ਵਾਰਿਸ਼ ਸ਼ਾਹ ਵੀ ਲਿਖਦੇ ਹਨ ਕਿ ’ਵਾਰਸ਼ ਸ਼ਾਹ ਨਾ ਆਦਤਾਂ ਜਾਂਦੀਂਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ’, ਇਨਸਾਨ ਦੀਆਂ ਆਦਤਾਂ ਨਹੀਂ ਬਦਲਦੀਆਂ ਭਾਵੇਂ ਅੰਗ-ਅੰਗ ਵੱਖ ਕਰ ਦਿਓ।
ਨਾਮ ਚਰਚਾ ਦੌਰਾਨ 32 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਰ ਸ਼ਾਮ ਪੰਜ ਮਿੰਟ ਖੁਦ ਨੂੰ ਦਿਓ, ਇਕਾਂਤ ’ਚ ਬੈਠੋ, ਰਾਮ ਦਾ ਨਾਮ ਜਪੋ, ਅੱਲ੍ਹਾ, ਵਾਹਿਗੁਰੂ, ਗੌਡ ਇੱਕ ਹੀ ਗੱਲ ਹੈ। ਉਸ ਮਾਲਕ ਦਾ ਨਾਮ ਜਪੋ ਤਾਂ ਭਗਤੀ ਨਾਲ ਤੁਹਾਡੇ ਅੰਦਰ ਇਹ ਸ਼ਕਤੀ ਆਵੇਗੀ ਕਿ ਉਸ ਪੰਜ ਮਿੰਟਾਂ ’ਚ ਤੁਹਾਨੂੰ ਮਹਿਸੂਸ ਹੋਵੇਗਾ ਕਿ ਕਿੰਨੀ ਗਲਤ ਆਦਤਾਂ ਹਨ ਤੁਹਾਡੇ ਅੰਦਰ ਤੇ ਕਿਹੜੀਆਂ ਸਹੀ ਆਦਤਾਂ ਹਨ ਤੁਹਾਡੇ ਅੰਦਰ ਅਤੇ ਇਹ ਹਿੰਮਤ ਆਵੇਗੀ ਕਿ ਤੁਸੀਂ ਆਪਣੀਆਂ ਬੁਰੀਆਂ ਆਦਤਾਂ ਛੱਡ ਦਿਓ ਤੇ ਚੰਗੀ ਆਦਤਾਂ ਅਪਣਾ ਲਵੋ। ਨਾਮ ਚਰਚਾ ਦੌਰਾਨ 32 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਨਾਮ ਚਰਚਾ ਦੀ ਸਮਾਪਤੀ ’ਤੇ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਛ ਹੀ ਮਿੰਟਾਂ ’ਚ ਲੰਗਰ-ਭੋਜਨ ਛਕਾਇਆ ਗਿਆ ਤੇ ਪ੍ਰਸ਼ਾਦ ਵੰਡਿਆ ਗਿਆ।
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਰੂਪ ਬਣਾਉਂਦਿਆਂ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ। ਇਸ ਪੂਰੇ ਮਹੀਨੇ ਨੂੰ ਕਰੋੜਾਂ ਸਾਧ-ਸੰਗਤ ਪਵਿੱਤਰ ਤਿਉਹਾਰ ਵਾਂਗ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ।
ਮੁਫ਼ਤ ਸਿਹਤ ਜਾਂਚ ਕੈਂਪ ਲਾਇਆ, ਦਿੱਤੀਆਂ ਮੁਫ਼ਤ ਦਵਾਈਆਂ
ਪਵਿੱਤਰ ਮਹਾਂਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਸੁਜਾਨਪੁਰ ’ਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ’ਚ ਮਾਹਿਰ ਡਾਕਟਰਾਂ ਨੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਤੇ ਜ਼ਰੂਰ ਸਲਾਹ ਦਿੱਤੀ। ਇਸ ਦੇ ਨਾਲ ਹੀ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਦੌਰਾਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਤੇ ਪੈਰਾਮੈਡੀਕਲ ਸਟਾਫ ਮੈਂਬਰਾਂ ਨੇ ਆਪਣੀ ਸੇਵਾਵਾਂ ਦਿੱਤੀਆਂ। ਇਸ ਕੈਂਪ ਦਾ ਵੱਡੀ ਗਿਣਤੀ ’ਚ ਸਥਾਨਕ ਲੋਕਾਂ ਨੇ ਲਾਭ ਉਠਾਇਆ।
ਇਹ ਵੀ ਪੜ੍ਹੋ : ਮਲੇਰਕੋਟਲਾ ਲੁਧਿਆਣਾ ਦੀ ਹੋਈ ਬਲਾਕ ਪੱਧਰੀ ਨਾਮਚਰਚਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ