ਅਮਾਨਤੁੱਲ੍ਹਾ ਦੀ ਗ੍ਰਿਫਤਾਰੀ ‘ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਟਵੀਟ

CM Kejriwal Tweet

ਕਿਹਾ, ਹਾਲੇ ਸਾਡੇ ਹੋਰ ਵੀ ਵਿਧਾਇਕ ਹੋਣਗੇ ਗ੍ਰਿਫਤਾਰ  (CM Kejriwal Tweet)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal Tweet) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਬਿਨਾਂ ਨਾਮ ਲਏ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਓਖਲਾ ਤੋਂ ‘ਆਪ’ ਵਿਧਾਇਕ ਖਾਨ ਨੂੰ ਦੋ ਸਾਲ ਪੁਰਾਣੀ ਵਕਫ ਬੋਰਡ ਭਰਤੀ ‘ਚ ਕਥਿਤ ਬੇਨਿਯਮੀਆਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਦਿੱਲੀ ਏ.ਸੀ.ਬੀ.) ਨੇ ਖਾਨ ਖਿਲਾਫ ਇਹ ਕਾਰਵਾਈ ਕੀਤੀ ਹੈ।

ਖਾਨ ਦੀ ਗ੍ਰਿਫਤਾਰੀ ‘ਤੇ ਕੇਜਰੀਵਾਲ ਨੇ ਟਵੀਟ ਕੀਤਾ, “ਪਹਿਲਾਂ ਉਨ੍ਹਾਂ ਨੇ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ। ਕੋਰਟ ਦੇ ਵਾਰ-ਵਾਰ ਪੁੱਛਣ ’ਤੇ ਵੀ ਇਹ ਕੋਈ ਸਬੂਤ ਪੇਸ਼ ਨਹੀਂ ਕਰ ਪਾ ਰਹੇ। ਫਿਰ ਮਨੀਸ਼ ਸਿਸੌਦੀਆਂ ਦੇ ਘਰ ਰੇਡ ਕੀਤੀ, ਕੁਛ ਨਹੀਂ ਮਿਲਿਆ, ਹੁਣ ਅਮਾਨਤੁੱਲ੍ਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲੇ ਹੋਰ ਵੀ ਕਈ ਵਿਧਾਇਕਾਂ ਨੂੰ ਗ੍ਰਿਫਤਾਰ ਕਰਨਗੇ, ਲੱਗਦਾ ਹੈ ਇਨ੍ਹਾਂ ਨੂੰ ਗੁਜਰਾਤ ’ਚ ਤਕਲੀਫ ਬਹੁਤ ਜ਼ਿਆਦਾ ਹੋ ਰਹੀ ਹੈ।

ਪਰੇਸ਼ਨ ਲੋਟਸ ਜਾਰੀ : ਮਨੀਸ਼ ਸਿਸੌਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਅਮਾਨਤੁੱਲ੍ਹਾ ਖਾਨ ਦੀ ਗ੍ਰਿਫਤਾਰੀ ‘ਤੇ ਭਾਜਪਾ ਦਾ ਨਾਂਅ ਲਏ ਬਿਨਾਂ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕੀਤਾ, ”ਪਹਿਲਾਂ ਉਨ੍ਹਾਂ ਨੇ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਪਰ ਅਦਾਲਤ ‘ਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੇ ਮੇਰੇ ਘਰ ‘ਤੇ ਛਾਪਾ ਮਾਰਿਆ। ਕੁਝ ਨਹੀਂ ਮਿਲਿਆ। ਫਿਰ ਕੈਲਾਸ਼ ਗਹਿਲੋਤ ਖਿਲਾਫ ਫਰਜ਼ੀ ਜਾਂਚ ਸ਼ੁਰੂ ਕੀਤੀ ਅਤੇ ਹੁਣ ਅਮਾਨਤੁੱਲਾ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ‘ਆਪ’ ਦੇ ਹਰ ਲੀਡਰ ਨੂੰ ਤੋੜਨ ਲਈ ਅਪਰੇਸ਼ਨ ਲੋਟਸ ਜਾਰੀ ਹੈ।

ਇਹ ਵੀ ਪੜ੍ਹੋ : ਸਲਮਾਨ ਖਾਨ ਨੂੰ ਧਮਕੀ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਦੇ ਹਵਾਲੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ